ਜੀ.ਆਰ.ਪੀ. ਨੇ ਦੋ ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ

08/05/2022 6:35:12 PM

ਰੂਪਨਗਰ (ਕੈਲਾਸ਼)- ਜ਼ਿਲ੍ਹਾ ਰੂਪਨਗਰ ਦੇ ਅਧੀਨ ਪੈਂਦੇ ਮੋਰਿੰਡਾ ਰੇਲਵੇ ਸਟੇਸ਼ਨ ਤੋਂ ਤਕਰੀਬਨ 2 ਮਹੀਨੇ ਪਹਿਲਾਂ ਲਾਪਤਾ ਹੋਏ 17 ਸਾਲਾ ਨੌਜਵਾਨ ਅਰਜੁਨ ਕੁਮਾਰ ਨੂੰ ਜੀ. ਆਰ. ਪੀ. ਰੂਪਨਗਰ ਨੇ ਮੋਬਾਇਲ ਲੋਕੇਸ਼ਨ ਦੇ ਸਹਾਰੇ ਲੱਭਣ ’ਚ ਸਫ਼ਲਤਾ ਹਾਸਲ ਕੀਤੀ ਹੈ ਅਤੇ ਅਦਾਲਤ ’ਚ ਬਿਆਨ ਦਰਜ ਕਰਵਾਉਣ ਤੋਂ ਬਾਅਦ ਮੁੰਡੇ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਰੂਪਨਗਰ ਦੇ ਚੌਕੀ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਸੰਜੇ ਕੁਮਾਰ ਬੁਕਿੰਗ ਕਲਰਕ ਰੇਲਵੇ ਰਾਏ ਮਹਿਤਪੁਰ (ਨੰਗਲ) ਦਾ 17 ਸਾਲਾ ਮੁੰਡਾ 6 ਜੂਨ ਨੂੰ ਰੇਲਵੇ ਸਟੇਸ਼ਨ ਮੋਰਿੰਡਾ ਤੋਂ ਲਾਪਤਾ ਹੋ ਗਿਆ ਸੀ, ਜਿਸ ਨੂੰ ਮਾਤਾ ਪਿਤਾ ਵੱਲੋਂ ਸਾਰੇ ਰਿਸ਼ਤੇਦਾਰਾਂ ’ਚ ਅਤੇ ਹੋਰ ਥਾਵਾਂ ’ਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ,ਪਰ ਲੜਕੇ ਦਾ ਕੋਈ ਸੁਰਾਗ ਨਹੀ ਮਿਲਿਆ। ਸੁਗਰੀਵ ਚੰਦ ਨੇ ਲੜਕੇ ਦੇ ਮੋਬਾਇਲ ਦੀ ਲੋਕੇਸ਼ਨ ਨੂੰ ਟਰੇਸ ਕੀਤਾ ਅਤੇ ਉਨ੍ਹਾਂ ਨੂੰ ਲੜਕੇ ਦਾ ਨਾਹਨ ਜ਼ਿਲਾ ਸਿਰਮੌਰ ’ਚ ਹੋਣ ਦਾ ਪਤਾ ਲੱਗਿਆ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਬਾਦਲ ਪਰਿਵਾਰ ’ਤੇ ਨਿਸ਼ਾਨਾ, ਕਿਹਾ-25 ਸਾਲ ਰਾਜ ਕਰਨ ਵਾਲੇ ਅੱਜ ਕਿੱਥੇ ਹਨ?

ਇਸ ਤੋਂ ਬਾਅਦ ਸੁਗਰੀਵ ਚੰਦ ਆਪਣੀ ਟੀਮ ਅਤੇ ਸੰਜੇ ਕੁਮਾਰ ਦੇ ਨਾਲ ਨਾਹਨ ਪਹੁੰਚੇ, ਜਿੱਥੇ ਅਰਜੁਨ ਕੁਮਾਰ ਨੂੰ ਇਕ ਹੋਟਲ ਦੇ ਮਾਲਕ ਨਵੀਨ ਕੁਮਾਰ ਸ਼ਰਮਾ ਨੇ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ ਸੀ ਅਤੇ ਉਸ ਨੇ ਸਹੀ ਹਾਲਤ ’ਚ ਲੜਕੇ ਨੂੰ ਜੀ. ਆਰ. ਪੀ. ਦੇ ਸਪੁਰਦ ਕਰ ਦਿੱਤਾ। ਜਿਸ ਦੇ ਅਦਾਲਤ ’ਚ ਬਿਆਨ ਹੋਣ ਤੋਂ ਬਾਅਦ ਲੜਕੇ ਨੂੰ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News