ਚੋਰਾਂ ਨੇ ਝੰਡੀਆਂ ਪੀਰ ਨੇੜੇ ਕਰਿਆਣਾ ਸਟੋਰ ਨੂੰ ਬਣਾਇਆ ਨਿਸ਼ਾਨਾ

07/24/2021 4:29:30 PM

ਜਲੰਧਰ— ਝੰਡੀਆਂ ਪੀਰ ਨੇੜੇ ਇਕ ਸ਼ਰਮਾ ਕਰਿਆਣਾ ਸਟੋਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਸ਼ਰਮਾ ਕਰਿਆਣਾ ਸਟੋਰ ਦੇ ਮਾਲਕ ਸੁਨੀਲ ਸ਼ਰਮਾ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਗਏ ਤਾਂ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਇਆ ਸੀ। ਸਾਰਾ ਸਾਮਾਨ ਬਿਖਰਿਆ ਪਿਆ ਸੀ। 

ਉਨ੍ਹਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਤਾਲੇ ਕੱਟ ਕੇ ਦੁਕਾਨ ਦਾ ਸ਼ਟਰ ਖੋਲ੍ਹਿਆ ਅਤੇ ਤਾਲੇ ਵੀ ਆਪਣੇ ਨਾਲ ਲੈ ਕੇ ਗਏ। ਸੁਨੀਲ ਨੇ ਦੱਸਿਆ ਕਿ ਚੋਰ ਦੁਕਾਨ ’ਚੋਂ ਸਿਗਰੇਟ ਦੇ ਡੱਬੇ, ਗੁਟਕੇ, ਪਾਨ-ਮਸਾਲੇ 10 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸੂਚਨਾ ਮਿਲਦੇ ਹੀ ਥਾਣਾ ਨੰਬਰ-2 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 

shivani attri

This news is Content Editor shivani attri