ਗ੍ਰੇਟਰ ਕੈਲਾਸ਼ ਦੋਹਰਾ ਕਤਲ ਕਾਂਡ: ਮੁਲਜ਼ਮ ਆਕਾਸ਼ ਦੀ ਭਾਲ ’ਚ CIA ਸਟਾਫ਼ ਵੱਲੋਂ ਦਿੱਲੀ ’ਚ ਛਾਪੇਮਾਰੀ

03/06/2021 5:21:57 PM

ਜਲੰਧਰ (ਜ. ਬ.)–ਗ੍ਰੇਟਰ ਕੈਲਾਸ਼ ਵਿਚ ਸ਼ੀਸ਼ਾ ਵਪਾਰੀ ਦੀ ਨਿਰਮਾਣ ਅਧੀਨ ਕੋਠੀ ਵਿਚ ਹੋਏ ਡਬਲ ਮਰਡਰ ਦੇ ਮਾਮਲੇ ਵਿਚ ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ਆਕਾਸ਼ ਨਾਂ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਦਿੱਲੀ ਵਿਚ ਛਾਪੇਮਾਰੀ ਕੀਤੀ। ਦਿੱਲੀ ਵਿਚ ਆਕਾਸ਼ ਦੀ ਮਾਂ ਅਤੇ ਭਰਾ ਰਹਿੰਦੇ ਹਨ ਪਰ ਛਾਪੇਮਾਰੀ ਦੌਰਾਨ ਉਹ ਉਥੋਂ ਵੀ ਨਹੀਂ ਮਿਲਿਆ। ਛਾਪੇਮਾਰੀ ਤੋਂ ਬਾਅਦ ਪੁਲਸ ਦਿੱਲੀ ਤੋਂ ਮੁੜ ਆਈ ਹੈ। ਇਸ ਸਮੇਂ ਗ੍ਰਿਫ਼ਤਾਰ ਮੁੱਖ ਮੁਲਜ਼ਮ ਰਾਜਾ ਕੋਲੋਂ ਪੁਲਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਰਾਜਾ ਦਾ ਕਹਿਣਾ ਹੈ ਕਿ ਉਸ ਨੂੰ ਵੀ ਆਕਾਸ਼ ਦੇ ਟਿਕਾਣਿਆਂ ਦਾ ਕੁਝ ਪਤਾ ਨਹੀਂ।

ਇਹ ਵੀ ਪੜ੍ਹੋ: ਸ਼ੱਕੀ ਹਾਲਾਤ ’ਚ ਨੌਜਵਾਨ ਦਾ ਕਤਲ ਕਰਕੇ ਭਾਖੜਾ ਨਹਿਰ ’ਚ ਸੁੱਟੀ ਲਾਸ਼, ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨ

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼-1 ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਆਕਾਸ਼ ਦੀ ਮਾਂ ਅਤੇ ਭਰਾ ਦਿੱਲੀ ਵਿਚ ਰਹਿ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ 2 ਮਾਰਚ ਤੋਂ ਬਾਅਦ ਆਕਾਸ਼ ਉਨ੍ਹਾਂ ਕੋਲ ਨਹੀਂ ਪਹੁੰਚਿਆ। ਫ਼ਰਾਰ ਆਕਾਸ਼ ਦੇ ਕੁਝ ਟਿਕਾਣਿਆਂ ਬਾਰੇ ਪੁਲਸ ਨੂੰ ਜਾਣਕਾਰੀ ਮਿਲੀ ਹੈ ਪਰ ਫਫ਼ਲਹਾਲ ਉਨ੍ਹਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ। ਪੁਲਸ ਦਾ ਕਹਿਣਾ ਹੈ ਕਿ ਆਕਾਸ਼ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਪਹਿਲਾਂ ਰਿਮਾਂਡ ’ਤੇ ਲਏ ਰਾਜਾ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਖੂਨ ਵਿਚ ਲਿਬੜੇ ਕੱਪੜੇ ਅਤੇ ਦੋਹਰੀ ਹੱਤਿਆ ਲਈ ਵਰਤੀ ਹਥੌੜੀ ਨੂੰ ਪੁਲਸ ਬਰਾਮਦ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਕਹਿਰ ਮਚਾਉਣ ਲੱਗਾ ਕੋਰੋਨਾ, ਸਰਕਾਰੀ ਸਕੂਲਾਂ ਦੇ ਬੱਚਿਆਂ ਸਣੇ 178 ਨਵੇਂ ਮਾਮਲਿਆਂ ਦੀ ਪੁਸ਼ਟੀ

ਜ਼ਿਕਰਯੋਗ ਹੈ ਕਿ 2 ਮਾਰਚ ਦੀ ਸਵੇਰ ਨੂੰ ਕਰੀਬ 9 ਵਜੇ ਗ੍ਰੇਟਰ ਕੈਲਾਸ਼ ਇਲਾਕੇ ਵਿਚ ਸ਼ੀਸ਼ਾ ਵਪਾਰੀ ਦੀ ਨਵੀਂ ਬਣ ਰਹੀ ਕੋਠੀ ਵਿਚੋਂ 2 ਕਿਰਤੀਆਂ ਰਾਮ ਸਰੂਪ ਅਤੇ ਕੋਮਲ ਦੋਵੇਂ ਨਿਵਾਸੀ ਛਤਰਪੁਰ (ਮੱਧ ਪ੍ਰਦੇਸ਼) ਦੀਆਂ ਖੂਨ ਵਿਚ ਲਥਪਥ ਲਾਸ਼ਾਂ ਮਿਲੀਆਂ ਸਨ। ਦੋਵਾਂ ਦੇ ਸਿਰ ’ਤੇ ਹਥੌੜੀ ਅਤੇ ਇੱਟਾਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੱੁਲਰ ਵੱਲੋਂ ਬਣਾਈ ਸੀ. ਆਈ. ਏ. ਸਟਾਫ-1 ਅਤੇ ਥਾਣਾ ਨੰਬਰ 1 ਦੀ ਪੁਲਸ ਟੀਮ ਨੇ ਸਿਰਫ 2 ਘੰਟਿਆਂ ਦੀ ਜਾਂਚ ਵਿਚ ਡਬਲ ਮਰਡਰ ਕਰਨ ਵਾਲੇ ਮੁਲਜ਼ਮ ਰਾਜਾ (ਮ੍ਰਿਤਕਾਂ ਦਾ ਭਾਣਜਾ) ਪੁੱਤਰ ਬੱਚੂ ਯਾਦਵ ਨਿਵਾਸੀ ਮੱਧ ਪ੍ਰਦੇਸ਼, ਹਾਲ ਨਿਵਾਸੀ ਗੁਰਬਚਨ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਉਸਦਾ ਸਾਥੀ ਫ਼ਰਾਰ ਹੋ ਗਿਆ ਸੀ। ਥਾਣਾ ਨੰਬਰ 1 ਵਿਚ ਰਾਜਾ ਅਤੇ ਆਕਾਸ਼ ਖ਼ਿਲਾਫ਼ ਧਾਰਾ 302 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਦਿਨ-ਦਿਹਾੜੇ ਸ਼ੋਅਰੂਮ ’ਚ ਚੱਲੀਆਂ ਗੋਲੀਆਂ

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ’ਚ ਲੱਗਾ ਰਾਤ ਦਾ ਕਰਫ਼ਿਊ

shivani attri

This news is Content Editor shivani attri