ਪੰਜਾਬ ਸਰਕਾਰ ਨੇ ਜ਼ਿਲੇ ਦੇ ਹੜ੍ਹ ਪ੍ਰਭਾਵਿਤਾਂ ਲਈ 28.5 ਕਰੋੜ ਰੁਪਏ ਦੀ ਰਾਹਤ ਕੀਤੀ ਜਾਰੀ

01/29/2020 5:16:18 PM

ਜਲੰਧਰ (ਚੋਪੜਾ)— ਪੰਜਾਬ ਸਰਕਾਰ ਨੇ ਪਿਛਲੇ ਸਮੇਂ ਜ਼ਿਲੇ 'ਚ ਆਏ ਹੜ੍ਹਾਂ ਨਾਲ ਹੋਏ ਪ੍ਰਭਾਵਿਤ ਲੋਕਾਂ ਲਈ 28.5 ਕਰੋੜ ਰੁਪਏ ਦੀ ਰਾਹਤ ਜਾਰੀ ਕੀਤੀ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐੱਸ. ਡੀ. ਐੱਮ. ਸ਼ਾਹਕੋਟ ਅਤੇ ਫਿਲੌਰ ਨੂੰ ਕਿਹਾ ਕਿ ਉਹ ਰਾਹਤ ਰਾਸ਼ੀ ਨੂੰ ਵੰਡਣ ਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ। ਜ਼ਿਲਾ ਪ੍ਰਸ਼ਾਸਕੀ ਕੈਂਪ 'ਚ ਐੱਸ. ਡੀ. ਐੱਮ. ਅਤੇ ਅਧਿਕਾਰਿਆਂ ਦੀ ਮੀਟਿੰਗ ਦੀ ਦੇਖ-ਰੇਖ 'ਚ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਰਾਜ ਸਰਕਾਰ ਵੱਲੋਂ ਹੜ੍ਹ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ 21.90 ਸਬ ਡਿਵੀਜ਼ਨ ਸ਼ਾਹਕੋਟ, 2.76 ਕਰੋੜ ਸਬ ਡਿਵੀਜ਼ਨ ਨਕੋਦਰ ਅਤੇ 2.19 ਕਰੋੜ ਸਬ ਡਿਵੀਜ਼ਨ ਫਿਲੌਰ 'ਚ ਫਸਲਾਂ ਦੇ ਹੋਏ ਨੁਕਸਾਨ ਲਈ ਜਾਰੀ ਕੀਤੇ ਗਏ ਹਨ।

ਵਰਿੰਦਰ ਸ਼ਰਮਾ ਨੇ ਦੱਸਿਆ ਕਿ 1.37 ਕਰੋੜ ਰੁਪਏ ਘਰਾਂ ਦੇ ਹੋਏ ਨੁਕਸਾਨ, 30.33 ਲੱਖ ਪਸ਼ੂਆਂ ਦੇ ਮੁਆਵਜ਼ੇ ਲਈ ਜਾਰੀ ਕੀਤੇ ਗਏ ਹਨ। ਇਸ ਕੰਮ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਅਤੇ ਦੇਰੀ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਏ. ਡੀ. ਸੀ. ਜਸਬੀਰ ਸਿੰਘ, ਐੱਸ. ਡੀ. ਐੱਮ. ਅਮਿਤ ਕੁਮਾਰ, ਡਾ. ਸਜੀਵ ਸ਼ਰਮਾ, ਡਾ. ਜੈ ਇੰਦਰ ਸਿੰਘ ਅਤੇ ਵਿਨਿਤ ਕੁਮਾਰ, ਸਹਾਇਕ ਕਮਿਸ਼ਨਰ ਅਮਨਪ੍ਰੀਤ ਸਿੰਘ, ਜ਼ਿਲਾ ਅਧਿਕਾਰੀ ਜਸ਼ਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।


shivani attri

Content Editor

Related News