ਸਰਕਾਰੀ ਸਹੂਲਤਾਂ ਦਾ ਤਾਂ ਹੀ ਫਾਇਦਾ ਜੇਕਰ ਲਾਭ ਹਰ ਵਿਅਕਤੀ ਤੱਕ ਪਹੁੰਚੇ : ਹੈਨਰੀ

08/29/2018 10:15:29 AM

ਜਲੰਧਰ, (ਚੋਪੜਾ)—ਨਾਰਥ ਵਿਧਾਨ ਸਭਾ ਹਲਕੇ ਦੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਵਾਰਡ ਨੰਬਰ 2 ਦੇ ਅਧੀਨ ਆਉਂਦੇ ਗੁਰੂ ਰਾਮਦਾਸ ਨਗਰ ਫੇਸ-3 ਵਿਚ 36 ਲੱਖ ਰੁਪਿਆਂ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਹੈਨਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਤਾਂ ਹੀ ਫਾਇਦਾ ਹੈ, ਜਦੋਂ ਵਿਕਾਸ ਦਾ ਲਾਭ ਹਰ ਵਿਅਕਤੀ ਤੱਕ ਪਹੁੰਚੇ। ਕਾਂਗਰਸ ਸਰਕਾਰ ਹਲਕੇ ਦੇ ਵਿਕਾਸ ਨੂੰ ਲੈ ਕੇ ਕਈ ਯੋਜਨਾਵਾਂ ਬਣਾ ਕੇ ਉਨ੍ਹਾਂ 'ਤੇ ਕੰਮ ਕਰ ਰਹੀ ਹੈ, ਜਿਸਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਨਜ਼ਰ ਆਵੇਗਾ।

ਇਸ ਮੌਕੇ ਕਾਂਗਰਸੀ ਆਗੂ ਸੁਖਦੇਵ ਬਾਠ, ਕੌਂਸਲਰ ਦੀਪਕ ਸ਼ਾਰਦਾ, ਸੂਬੇਦਾਰ ਬਲਜੀਤ ਸਿੰਘ, ਗੁਰਸ਼ਰਨ ਸਿੰਘ, ਪ੍ਰਸ਼ੋਤਮ ਲਾਲ, ਚਰਨਜੀਤ ਬਲ, ਅਮੁੱਲ ਯਾਦਵ, ਕਾਮਰੇਡ ਮਨਜੀਤ ਸਿੰਘ, ਮੁਕੇਸ਼ ਸੈਣੀ, ਰੁਪਿੰਦਰ ਸ਼ਰਮਾ, ਰਿਸ਼ੂ ਕਲੇਰ, ਰਣਜੀਤ ਸਿੰਘ, ਕੈਪਟਨ ਜਸਵਿੰਦਰ ਸਿੰਘ ਤੇ ਹੋਰ ਵੀ ਮੌਜੂਦ ਸਨ।


Related News