ਜ਼ਿਲ੍ਹੇ ’ਚ ਨਹੀਂ ਖੁੱਲ੍ਹਣਗੇ ਸਰਕਾਰੀ ਠੇਕੇ, ਐਕਸਾਈਜ਼ ਵਿਭਾਗ ਹੁਣ ਸ਼ਰਾਬ ਦੀ ਵਿਕਰੀ ’ਤੇ ਕਰੇਗਾ ਫੋਕਸ

07/11/2022 3:43:12 PM

ਜਲੰਧਰ (ਪੁਨੀਤ)-ਐਕਸਾਈਜ਼ ਪਾਲਿਸੀ ਨੂੰ ਲੈ ਕੇ ਸ਼ੁਰੂਆਤ ਿਵਚ ਕਿਹਾ ਜਾ ਰਿਹਾ ਸੀ ਕਿ ਜਲੰਧਰ ਿਵਚ ਬਣਾਏ ਗਏ 20 ਗਰੁੱਪਾਂ ਨੂੰ ਲੈ ਕੇ ਰਿਸਪਾਂਸ ਨਜ਼ਰ ਨਹੀਂ ਆ ਰਿਹਾ ਪਰ ਹੁਣ ਜਿਹੜੇ ਨਤੀਜੇ ਸਾਹਮਣੇ ਆਏ ਹਨ, ਉਹ ਇਸ ਦੇ ਉਲਟ ਹਾਲਾਤ ਬਿਆਨ ਕਰ ਰਹੇ ਹਨ ਕਿਉਂਕਿ ਿਜ਼ਲ੍ਹੇ ਦੇ 19 ਗਰੁੱਪਾਂ ਦੇ ਟੈਂਡਰ ਸਫਲ ਹੋ ਚੁੱਕੇ ਹਨ ਅਤੇ ਬਾਕੀ ਬਚੇ ਇਕ ਗਰੁੱਪ ਦਾ ਟੈਂਡਰ ਵੀ ਭਰਨ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਮਹਾਨਗਰ ਿਵਚ ਵਿਭਾਗ ਵੱਲੋਂ 30 ਜੂਨ ਨੂੰ 265 ਠੇਕਿਆਂ ’ਤੇ ਸੀਲ ਲਾ ਦਿੱਤੀ ਗਈ ਸੀ ਅਤੇ ਇਨ੍ਹਾਂ 250 ਤੋਂ ਵੱਧ ਠੇਕਿਆਂ ਦੀ ਸੀਲ ਖੋਲ੍ਹ ਦਿੱਤੀ ਗਈ ਹੈ। ਸਬੰਧਤ ਠੇਕਿਆਂ ਦੇ ਟੈਂਡਰ ਸਫਲ ਹੋ ਜਾਣ ੳੁਪਰੰਤ ਵਿਭਾਗ ਨੇ ਦੁਕਾਨਾਂ ਅੰਦਰ ਪਈ ਸ਼ਰਾਬ ਦਾ ਸਟਾਕ ਰਜਿਸਟਰ ਵਿਚ ਨੋਟ ਕਰ ਲਿਆ ਹੈ ਅਤੇ ਗਰੁੱਪ ਲੈਣ ਵਾਲੇ ਨੂੰ ਸਬੰਧਤ ਠੇਕਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਗਰੁੱਪ ਨਾ ਵਿਕਣ ਕਾਰਨ ਵਿਭਾਗ ਵੱਲੋਂ ਮਾਰਕਫੈੱਡ ਨਾਲ ਮਿਲ ਕੇ ਸਰਕਾਰੀ ਠੇਕੇ ਖੋਲ੍ਹਣ ਦੀ ਯੋਜਨਾ ਬਣਾਈ ਗਈ ਸੀ, ਜਿਸ ਦੀ ਹੁਣ ਲੋੜ ਨਹੀਂ ਪਵੇਗੀ ਕਿਉਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਬਾਕੀ ਬਚਿਆ ਮਾਡਲ ਟਾੳੂਨ ਗਰੁੱਪ ਦਾ ਟੈਂਡਰ ਵੀ ਜਲੰਧਰ ਨਾਲ ਜੁੜੇ ਇਕ ਪੁਰਾਣੇ ਠੇੇਕੇਦਾਰ ਵੱਲੋਂ ਭਰ ਦਿੱਤਾ ਿਗਆ ਹੈ। ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ, ਸੋਮਵਾਰ ਦੁਪਹਿਰ 3 ਵਜੇ ਟੈਂਡਰ ਖੋਲ੍ਹੇ ਜਾਣਗੇ, ਜਿਸ ਤੋਂ ਬਾਅਦ ਟੈਂਡਰ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਉਪਰੰਤ ਲਾਇਸੈਂਸ ਜਾਰੀ ਕੀਤਾ ਜਾਵੇਗਾ।

ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਇਕ ਨਾਮੀ ਗਰੁੱਪ ਨੇ ਿੲਸ ਦੇ ਲਈ ਟੈਂਡਰ ਭਰ ਦਿੱਤਾ ਹੈ। ਜੇਕਰ ਹੋਰ ਕੋਈ ਵੱਧ ਕੀਮਤ ਦਾ ਟੈਂਡਰ ਨਹੀਂ ਭਰਦਾ ਤਾਂ ਇਕਲੌਤੇ ਆਏ ਟੈਂਡਰ ਨੂੰ ਸਫਲ ਕਰਾਰ ਦਿੱਤਾ ਜਾਵੇਗਾ। ਜਲੰਧਰ ਜ਼ਿਲੇ ਿਵਚ ਕੁੱਲ 20 ਗਰੁੱਪ ਬਣਾਏ ਗਏ ਹਨ, ਜਿਸ ਿਵਚ ਦਿਹਾਤੀ ਦੇ 7 ਗਰੁੱਪਾਂ ਤਹਿਤ 358 ਠੇਕੇ, ਜਦਕਿ ਸ਼ਹਿਰ ਦੇ 13 ਗਰੁੱਪਾਂ ਅਧੀਨ 282 ਠੇਕੇ ਆਉਂਦੇ ਹਨ। ਜ਼ਿਲੇ ਿਵਚ ਖੁੱਲ੍ਹਣ ਵਾਲੇ ਕੁੱਲ 640 ਠੇਕਿਆਂ ਿਵਚੋਂ ਵਿਭਾਗ ਵੱਲੋਂ ਸ਼ਹਿਰ ਦੇ 265 ਠੇਕੇ ਖੋਲ੍ਹਣ ਲਈ ਲਾਇਸੈਂਸ ਜਾਰੀ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਿਵਚੋਂ ਵਧੇਰੇ ਠੇਕੇ ਖੁੱਲ੍ਹ ਚੁੱਕੇ ਹਨ। ਕਈ ਠੇਕੇ ਵਿਭਾਗ ਵੱਲੋਂ ਸੀਲ ਨਾ ਖੋਲ੍ਹਣ ਕਾਰਨ ਅਜੇ ਵੀ ਬੰਦ ਪਏ ਹਨ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਗਰੁੱਪਾਂ ਨੂੰ ਵੇਚਣ ਿਵਚ ਜੁਟੇ ਹੋਏ ਸਨ ਪਰ ਹੁਣ ਬਾਕੀ ਬਚੇ ਗਰੁੱਪ ਲਈ ਟੈਂਡਰ ਆ ਜਾਣ ਕਾਰਨ ਵਿਭਾਗ ਵੱਲੋਂ ਠੇਕਿਆਂ ਦੀ ਕਾਰਜਪ੍ਰਣਾਲੀ ’ਤੇ ਫੋਕਸ ਕੀਤਾ ਜਾਵੇਗਾ। ਵਿਭਾਗ ਵੱਲੋਂ ਐਕਸਾਈਜ਼ ਪਾਲਿਸੀ ਤਹਿਤ ਬਣਾਏ ਗਏ ਨਿਯਮਾਂ ਮੁਤਾਬਿਕ ਠੇਕਿਆਂ ’ਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਗਲਤ ਢੰਗ ਨਾਲ ਸ਼ਰਾਬ ਦੀ ਵਿਕਰੀ ਨਾ ਹੋ ਸਕੇ।

ਸੋਮਵਾਰ ਨੂੰ ਖੁੱਲ੍ਹਣ ਵਾਲੇ ਮਾਡਲ ਟਾੳੂਨ ਗਰੁੱਪ ਦੇ ਟੈਂਡਰ ਅਧੀਨ 17 ਠੇਕੇ ਆਉਂਦੇ ਹਨ ਅਤੇ ਇਸ ਦਾ ਟੈਂਡਰ ਕਿਸ ਕੀਮਤ ’ਤੇ ਭਰਿਆ ਗਿਆ ਹੈ, ਇਸ ਬਾਰੇ ਅਜੇ ਪਤਾ ਚੱਲ ਸਕਣਾ ਸੰਭਵ ਨਹੀਂ ਹੈ ਕਿਉਂਕਿ ਐਤਵਾਰ ਨੂੰ ਵਿਭਾਗ ਦੀ ਸਾਈਟ ਬੰਦ ਰਹਿੰਦੀ ਹੈ ਅਤੇ ਅਧਿਕਾਰਤ ਤੌਰ ’ਤੇ ਟੈਂਡਰਾਂ ਸਬੰਧੀ ਦਸਤਾਵੇਜ਼ਾਂ ਦੀ ਸੋਮਵਾਰ ਨੂੰ ਜਾਂਚ ਕੀਤੀ ਜਾਣੀ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਕਈ ਠੇਕੇਦਾਰਾਂ ਵੱਲੋਂ ਆਪਣੇ ਗਰੁੱਪ ਅਧੀਨ ਆਉਂਦੇ ਠੇਕਿਆਂ ਦਾ ਸਥਾਨ ਬਦਲਿਆ ਜਾ ਰਿਹਾ ਹੈ, ਜਿਸ ਤਹਿਤ ਅਜੇ ਕਈ ਗਰੁੱਪਾਂ ਦੇ ਠੇਕੇ ਖੁੱਲ੍ਹਣੇ ਬਾਕੀ ਹਨ। ਜਲੰਧਰ ਜ਼ਿਲੇ ਿਵਚ ਇਕ ਗਰੁੱਪ ਅਧੀਨ 17 ਤੋਂ 64 ਠੇਕੇ ਖੋਲ੍ਹਣ ਦੀ ਵਿਵਸਥਾ ਕੀਤੀ ਗਈ ਹੈ।

ਰੇਟ ਲਿਸਟ ’ਤੇ 500, ਵਸੂਲੇ ਜਾ ਰਹੇ 600 ਰੁਪਏ

ਸ਼ੁਰੂਆਤ ਿਵਚ ਜਿਹੜੀ ਲਿਸਟ ਆਈ ਹੈ, ਉਸ ਮੁਤਾਬਕ ਪਿਛਲੀ ਵਾਰ 720 ਰੁਪਏ ਿਵਚ ਵਿਕਣ ਵਾਲੀ ਸ਼ਰਾਬ ਦੀ ਬੋਤਲ ਦੀ ਕੀਮਤ 500 ਰੁਪੲੇ ਰੱਖੀ ਗਈ ਹੈ, ਜਦਕਿ ਕਈ ਠੇਕਿਆਂ ਵਾਲਿਆਂ ਵੱਲੋਂ 600 ਰੁਪਏ ਵਸੂਲੇ ਜਾ ਰਹੇ ਹਨ। ਿਜਹੜਿਆਂ ਠੇਕਿਆਂ ’ਤੇ ਸਸਤੀ ਸ਼ਰਾਬ ਵਿਕ ਰਹੀ ਹੈ , ਉਥੇ ਹੋਰ ਠੇਕਿਆਂ ਦੇ ਮੁਕਾਬਲੇ ਖਪਤਕਾਰਾਂ ਦਾ ਵੱਧ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।

ਕਈ ਖਪਤਕਾਰਾਂ ਨੇ ਦੱਸਿਆ ਕਿ ਸ਼ਹਿਰ ਿਵਚ ਕਈ ਠੇਕੇ ਅਜਿਹੇ ਹਨ, ਜਿਨ੍ਹਾਂ ’ਤੇ ਰੇਟ ਲਿਸਟ ਿਵਚ 500 ਰੁਪਿਆ ਲਿਖਿਆ ਹੋਣ ਦੇ ਬਾਵਜੂਦ 600 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਠੇੇਕੇ ਟੁੱਟਣ ਸਮੇਂ ਲੋਕਾਂ ਵੱਲੋਂ ਸ਼ਰਾਬ ਦਾ ਸਟਾਕ ਕਰ ਲਿਆ ਗਿਆ ਸੀ, ਜਿਸ ਕਾਰਨ ਸ਼ੁਰੂਆਤੀ ਹਫਤੇ ਿਵਚ ਸ਼ਰਾਬ ਦੀ ਿਵਕਰੀ ਘੱਟ ਰਹੀ ਪਰ ਹੁਣ ਸ਼ਰਾਬ ਦੀ ਿਵਕਰੀ ਿਵਚ ਤੇਜ਼ੀ ਆਉਣ ਲੱਗੀ ਹੈ, ਿਜਸ ਕਾਰਨ ਠੇਕਿਆਂ ’ਤੇ ਸ਼ਰਾਬ ਦਾ ਸਟਾਕ ਮੰਗਵਾਇਆ ਜਾ ਰਿਹਾ ਹੈ। ਇਸ ਲੜੀ ਿਵਚ ਠੇਕਿਆਂ ’ਤੇ ਸ਼ਰਾਬ ਦੀ ਡਲਿਵਰੀ ਲਈ ਆਉਣ ਵਾਲੀਆਂ ਗੱਡੀਆਂ ਵੇਖਣ ਨੂੰ ਮਿਲ ਰਹੀਆਂ ਹਨ।


Manoj

Content Editor

Related News