ਗੋਰਾਇਆ-ਲੁਧਿਆਣਾ ਹਾਈਵੇਅ ’ਤੇ ਸੰਘਣੀ ਧੁੰਦ ਕਾਰਨ ਅੱਧੀ ਦਰਜਨ ਤੋਂ ਵੱਧ ਗੱਡੀਆਂ ਦੀ ਹੋਈ ਟੱਕਰ

02/11/2021 4:44:29 PM

ਗੋਰਾਇਆ (ਮੁਨੀਸ਼)— ਗੋਰਾਇਆ ਤੋਂ ਲੁਧਿਆਣਾ ਹਾਈਵੇਅ ’ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਤੋਂ ਲੁਧਿਆਣਾ ਹਾਈਵੇਅ ’ਤੇ  ਧੁੰਦ ਦੇ ਕਾਰਨ ਅੱਧੀ ਦਰਜਨ ਤੋਂ ਵੱਧ ਗੱਡੀਆਂ ਅਤੇ ਮੋਟਰਸਾਈਕਲ ਦਾ ਟੱਕਰ ਹੋ ਗਈ।

PunjabKesari

ਇਸ ਹਾਦਸੇ ’ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਸਬੰਧਤ ਦੀ ਪੁਲਸ ਪਹੁੰਚੀ ਅਤੇ ਉਕਤ ਸਥਾਨ ਦਾ ਜਾਇਜ਼ਾ ਲਿਆ। ਇਸ ਹਾਦਸੇ ’ਚ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਵੀ ਖ਼ਬਰ ਮਿਲੀ ਹੈ। ਮਿ੍ਰਤਕ ਦੀ ਪਛਾਣ ਰਣਜੀਤ ਕੁਮਾਰ ਪੁੱਤਰ ਰਵਿੰਦਰ ਯਾਦਵ ਵਾਸੀ ਮਨਸੂਰਪੁਰ ਥਾਣਾ ਗੋਰਾਇਆ ਵਜੋ ਹੋਈ ਹੈ। 

PunjabKesari

ਪੁਲਸ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਤੱਕ ਉੱਡ ਗਏ।

PunjabKesari


shivani attri

Content Editor

Related News