ਗੋਪਾਲ ਨਗਰ ਗੋਲ਼ੀ ਕਾਂਡ: ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਸਬੰਧੀ ਸੀ. ਪੀ. ਨੂੰ ਮਿਲੇ ਅਕਾਲੀ ਆਗੂ

06/08/2022 5:55:27 PM

ਜਲੰਧਰ (ਜ. ਬ.)– ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਬੇਟੇ ਹਿਮਾਂਸ਼ੂ ਸੋਂਧੀ ’ਤੇ ਹੋਏ ਹਮਲੇ ਦੇ ਸੰਦਰਭ ਵਿਚ ਅਕਾਲੀ ਦਲ (ਸ਼ਹਿਰੀ) ਨੇ ਜਲੰਧਰ ਦੇ ਨਵੇਂ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੁਲਜ਼ਮ ਪੁਨੀਤ ਸੋਨੀ ਉਰਫ਼ ਪਿੰਪੂ, ਅਮਨ ਸੇਠੀ ਉਰਫ਼ ਬਾਦਸ਼ਾਹ ਅਤੇ ਮਿਰਜ਼ਾ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ’ਤੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਸਾਰੇ ਮੁਲਜ਼ਮ ਪੁਲਸ ਦੀ ਹਿਰਾਸਤ ਵਿਚ ਹੋਣਗੇ।
ਸੁਭਾਸ਼ ਸੋਂਧੀ ਨੇ ਦੱਸਿਆ ਕਿ ਮੁਲਜ਼ਮ ਪੁਨੀਤ ਸੋਨੀ (ਪਿੰਪੂ) ਅਤੇ ਅਮਨ ਸੇਠੀ ਨੂੰ ਉਨ੍ਹਾਂ ਦੀ ਨੂੰਹ ਦੇ ਦਫਤਰ ਅੱਗੇ ਸਕਾਰਪੀਓ ਗੱਡੀ ਵਿਚ ਚੱਕਰ ਲਾਉਂਦੇ ਦੇਖਿਆ ਗਿਆ ਸੀ ਤੇ ਸਾਨੂੰ ਇਨ੍ਹਾਂ ਤੋਂ ਜਾਨ ਦਾ ਖਤਰਾ ਹੈ, ਇਸ ਲਈ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ: ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’

ਇਸ ਮੌਕੇ ਅਮਰਜੀਤ ਸਿੰਘ ਕਿਸ਼ਨਪੁਰਾ, ਇਕਬਾਲ ਸਿੰਘ ਢੀਂਡਸਾ, ਪ੍ਰਵੇਸ਼ ਟਾਂਗਰੀ ਸਾਬਕਾ ਡਿਪਟੀ ਮੇਅਰ, ਕੁਲਦੀਪ ਸਿੰਘ ਉਬਰਾਏ ਸਾਬਕਾ ਡਿਪਟੀ ਮੇਅਰ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ (ਸਵੀਟੀ), ਅਵਤਾਰ ਸਿੰਘ ਘੁੰਮਣ, ਸਰਬਜੀਤ ਸਿੰਘ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਜਸਵੀਰ ਸਿੰਘ ਦਕੋਹਾ, ਹਰਜਿੰਦਰ ਸਿੰਘ ਢੀਂਡਸਾ, ਹਰਜਿੰਦਰ ਸਿੰਘ ਉਬਰਾਏ, ਔਲਖ ਸਿੰਘ, ਦਲਵਿੰਦਰ ਸਿੰਘ, ਜਗਦੇਵ ਸਿੰਘ (ਜੰਗੀ), ਜਸਵਿੰਦਰ ਸਿੰਘ (ਜੱਸਾ), ਪਵਨ ਮੱਟੂ ਜ਼ਿਲ੍ਹਾ ਪ੍ਰਧਾਨ ਭਾਵਾਧਸ, ਕਮਲ ਕਿਸ਼ੋਰ, ਟੋਨੀ ਖੋਸਲਾ, ਸੋਨੂੰ ਹੰਸ, ਦੀਪਕ ਥਾਪਰ, ਵਰਿੰਦਰ ਨਾਹਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖ਼ੁਲਾਸਾ, ਮਾਨ ਸਰਕਾਰ 'ਤੇ ਚੁੱਕੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News