GNA ਯੂਨੀਵਰਸਿਟੀ ਦੀਆਂ ਸਫ਼ਲਤਾਵਾਂ ਦਾ ਦੌਰ ਜਾਰੀ, ਵਰਲਡ ਸ਼ੈੱਫ ਚਾਇਸ ਫੈੱਡਰੇਸ਼ਨ ਨਾਲ ਹੋਇਆ ਸਮਝੌਤਾ

04/11/2021 10:25:22 AM

ਫਗਵਾੜਾ (ਜਲੋਟਾ)— ਉੱਤਰ ਭਾਰਤ ਦੀ ਪ੍ਰਸਿੱਧ ਯੂਨੀਵਰਸਿਟੀਆਂ ’ਚ ਮਸ਼ਹੂਰ ਜੀ. ਐੱਨ. ਏ. ਯੂਨੀਵਰਸਿਟੀ ਦੀਆਂ ਸਫ਼ਲਤਾਵਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਯੂਨੀਵਰਸਿਟੀ ’ਚ ਸਫ਼ਲ ਸਫਰਨਾਮੇ ’ਚ ਉਦੋਂ ਇਕ ਹੋਰ ਅਧਿਆਏ ਜੁੜ ਗਿਆ ਜਦੋਂ ਵਿਸ਼ਵ ਪ੍ਰਸਿੱਧ ਵਰਲਡ ਸ਼ੈੱਫ ਚਾਇਸ ਫੈੱਡਰੇਸ਼ਨ (ਡਬਲਿਊ. ਸੀ. ਸੀ. ਐੱਫ.) ਨੇ ਜੀ. ਐੱਨ. ਏ. ਯੂਨੀਵਰਸਿਟੀ ਦੇ ਨਾਲ ਵਿਦਿਅਕ ਸਮਝੌਤਾ ਕਰਦੇ ਹੋਏ ਸ਼ੈੱਫਸ ਚਾਇਸ ਮੈਗਜ਼ੀਨ ਦੀ ਲਾਈਫ ਟਾਈਮ ਗਾਹਕੀ ਪ੍ਰਦਾਨ ਕਰਦੇ ਹੋਏ ਲਾਈਫ ਟਾਈਮ ਕਾਰਪੋਰੇਟ ਮੈਂਬਰਸ਼ਿਪ ਸਰਟੀਫਿਕੇਟ ਪ੍ਰਦਾਨ ਕੀਤਾ।

ਸਰਟੀਫਿਕੇਟ ਜਤਿੰਦਰ ਧੀਰ (ਕਾਰਜਕਾਰੀ ਮੁਖੀ ਡਬਲਿਊ. ਸੀ. ਸੀ. ਐੱਫ) ਸ਼ੁਭਾਦੀਪ ਮਜੂਮਦਾਰ (ਸੀਨੀਅਰ ਉੱਪ ਪ੍ਰਧਾਨ ਡਬਲਿਊ. ਸੀ. ਸੀ. ਐੱਫ. ਇੰਡੀਆ) ਨੇ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਅਤੇ ਦੇਸ਼ ਦੇ ਮੰਨੇ ਜਾਣ ਵਾਲੇ ਉਦਯੋਗਪਤੀ ਗੁਰਦੀਪ ਸਿੰਘ ਸਿਹਰਾ (ਡਾਇਰੈਕਟਰ ਜੀ. ਐੱਨ. ਏ. ਗਿਰਅਸਰ) ਨੂੰ ਆਪਣੇ ਹੱਥਾਂ ਨਾਲ ਦਿੱਤਾ। ਇਸ ਮੌਕੇ ’ਤੇ ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵੀਕੇ ਰਤਨ, ਡਾ. ਆਰ. ਕੇ. ਮਹਾਜਨ (ਰਜਿਸਟ੍ਰਾਰ) ਮੋਨਿਕਾ ਹੰਸਪਾਲ (ਡੀਨ ਅਕਾਡਮਿਕ) ਸਮੇਤ ਯੂਨੀਵਰਸਿਟੀ ਪ੍ਰਬੰਧਨ ਤੋਂ ਅਨੇਕਾਂ ਲੋਕ ਮੌਜੂਦ ਸਨ। ਡਬਲਿਊ. ਸੀ. ਸੀ. ਐੱਫ. ਦੇ ਅਧਿਕਾਰੀਆਂ ਨੇ ਕਿਹਾ ਕਿ ਜੀ. ਐੱਨ. ਏ. ਯੂਨੀਵਰਸਿਟੀ ਦੀ ਹਸਪਤਾਲ ਦੀ ਵਿੰਗ ਹਰ ਲਿਹਾਜ਼ ਨਾਲ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਜ ’ਤੇ ਯੂਨੀਵਰਸਿਟੀ ’ਚ ਵਿਦਿਆਰਥੀ ਵਰਗ ਨੂੰ ਆਯੁਨਿਕ ਤਕਨੀਕ ਦੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਉਹ ਉਦਾਹਰਣ ਯੋਗ ਹੈ ਕਿ ਜਿਸ ਦੀ ਜਿੰਨੀ ਪ੍ਰਸ਼ੰਸਾ ਦੀ ਜਾਵੇ, ਉਹ ਘੱਟ ਹੋਵੇਗੀ। 

ਪ੍ਰੋ. ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਕਿਹਾ ਕਿ ਇਹ ਯੂਨੀਵਰਸਿਟੀ ਦਾ ਸੌਭਾਗ ਕਿ ਡਬਲਿਊ. ਸੀ. ਸੀ. ਐੱਫ. ਦੇ ਨਾਲ ਵਿੱਦਿਅਕ ਪੱਧਰ ’ਤੇ ਸਮਝੌਤਾ ਹੋਇਆ ਹੈ। ਸਿਹਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਦਾ ਲਾਭ ਯੂਨੀਵਰਸਿਟੀ ’ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵਰਗ ਨੂੰ ਕੌਮਾਂਤਰੀ ਐਕਸਪੋਜ਼ਰ ਦੇ ਨਾਲ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਭਵਿੱਖ ’ਚ ਕਈ ਤਰ੍ਹਾਂ ਦੇ ਆਯੋਜਨ ਕੀਤੇ ਜਾਣਗੇ, ਜਿਸ ’ਚ ਵਿਦਿਆਰਥੀ ਵਰਗ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਅਨੇਕਾਂ ਮੌਕੇ ਮਿਲਣਗੇ। ਦੱਸ ਦੇਈਏ ਕਿ ਵਰਲਡ ਸ਼ੈੱਫ ਚਾਇਸ ਫੈੱਡਰੇਸ਼ਨ ਦੇ ਪਲੇਟਫਾਰਮ ’ਤੇ ਵਿਸ਼ਵ ਪੱਧਰੀ ਪ੍ਰੋਫੈਸ਼ਨਲ ਸ਼ੈੱਫ, ਬਲਾਗਰ, ਵਿਦਿਆਰਥੀ ਆਦਿ ਨੂੰ ਆਯੋਜਿਤ ਹੁੰਦੇ ਰਹਿੰਦੇ ਵੱਖ-ਵੱਖ ਪ੍ਰੋਗਰਾਮਾਂ ’ਚ ਜਿੱਥੇ ਸ਼ਿਰਕਤ ਕਰਨ ਦਾ ਮੌਕਾ ਮਿਲਦਾ ਹੈ, ਉਥੇ ਹਸਪਤਾਲ ਇੰਡਸਟਰੀ ’ਚ ਆਪਣੇ ਗੁਣਾਂ ਦਾ ਪ੍ਰਦਰਸ਼ਨ ਕਰਨ ਦੇ ਕਈ ਮੌਕੇ ਪ੍ਰਦਾਨ ਹੁੰਦੇ ਹਨ। 


shivani attri

Content Editor

Related News