ਮਾਮਲਾ ਕੁੜੀ ਵੱਲੋਂ ਕੀਤੀ ਖ਼ੁਦਕੁਸ਼ੀ ਦਾ, ਅਧਿਆਪਕ ਜਥੇਬੰਦੀਆਂ ਬੋਲੀਆਂ ਡੂੰਘਾਈ ਨਾਲ ਹੋਵੇ ਜਾਂਚ

05/27/2022 6:02:26 PM

ਘਨੌਲੀ (ਸ਼ਰਮਾ)-ਬੀਤੀ ਕੱਲ੍ਹ ਸਰਕਾਰੀ ਸੀ. ਸੈ. ਸਕੂਲ ਘਨੌਲੀ ਦੀ ਦਸਵੀਂ ਜਮਾਤ ਦੀ ਇਕ ਵਿਦਿਆਰਥਣ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਕਾਰਨ ਸਕੂਲ ਦੀ ਇਕ ਮਹਿਲਾ ਅਧਿਆਪਕ, ਦੋ ਕੁੜੀਆਂ ਅਤੇ ਦੋ ਮੁੰਡਿਆਂ ਖ਼ਿਲਾਫ਼ ਦਰਜ ਹੋਏ ਮੁਕੱਦਮੇ ਦੀ ਸਹੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਅਧਿਆਪਕ ਜਥੇਬੰਦੀਆਂ ਅਤੇ ਇਲਾਕੇ ਦੇ ਕਰੀਬ ਇਕ ਦਰਜਨ ਪਿੰਡਾਂ ਦੇ ਸਰਪੰਚਾਂ ਦੀ ਭਰਵੀਂ ਇੱਕਤਰਤਾ ਹੋਈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਇਕਾਈ ਰੂਪਨਗਰ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਯੂਨਿਅਨ ਪੰਜਾਬ ਦੀ ਮੀਤ ਪ੍ਰਧਾਨ ਅਤੇ ਗ੍ਰਾਮ ਪੰਚਾਇਤ ਥਲੀ ਕਲਾਂ ਦੀ ਸਰਪੰਚ ਕੁਲਵੰਤ ਕੌਰ, ਗੁਰਚਰਨ ਸਿੰਘ ਸਰਪੰਚ ਬੇਗਮਪੁਰਾ, ਮਨਿੰਦਰ ਕੌਰ ਰਾਣੀ ਸਰਪੰਚ ਸਿੰਘ ਪੁਰਾ, ਸਾਬਕਾ ਸਰਪੰਚ ਸੁਰਜੀਤ ਸਿੰਘ, ਪਿੰਡ ਘਨੌਲਾ ਦੀ ਸਰਪੰਚ ਕੁਲਵੀਰ ਕੌਰ, ਪਿੰਡ ਸੈਣੀ ਮਾਜਰਾ ਢੱਕੀ ਦੇ ਸਰਪੰਚ ਚਰਨਜੀਤ ਸਿੰਘ, ਅਮਰਜੀਤ ਕੌਰ ਸਰਪੰਚ ਮਕੌਡ਼ੀ, ਮਨਮੋਹਨ ਸਿੰਘ ਸਰਪੰਚ ਆਲਮਪੁਰ, ਹਰਜੀਤ ਕੌਰ ਸਰਪੰਚ ਜੱਟਪੱਤੀ, ਰਮਨਪ੍ਰੀਤ ਕੌਰ ਸਰਪੰਚ ਅਲੀਪੁਰ, ਰਿਨਦੀਪ ਕੌਰ ਸਰਪੰਚ ਸਾਹੋਮਾਜਰਾ ਅਤੇ ਗੁਰਵਿੰਦਰ ਸਿੰਘ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਰੂਪਨਗਰ ਵੱਲੋਂ ਐੱਸ.ਐੱਸ.ਪੀ.ਰੂਪਨਗਰ ਨੂੰ ਦਿੱਤੇ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀਆਂ ਅਤੇ ਪੰਚਾਂ ਸਰਪੰਚਾਂ ਨੇ ਕਿਹਾ ਕਿ ਮ੍ਰਿਤਕ ਲਡ਼ਕੀ ਵੱਲੋਂ ਸੋਸ਼ਲ ਮੀਡਿਆ ’ਤੇ ਇਕ ਪੋਸਟ ਪਾਈ ਸੀ।

ਇਹ ਵੀ ਪੜ੍ਹੋ: ਪੰਜਾਬ-ਦਿੱਲੀ 'ਚ ਬਣੀ ਸਹਿਮਤੀ, ਹਵਾਈ ਅੱਡੇ ਤੋਂ 3 ਕਿਮੀ. ਦੂਰ ਸਵਾਰੀਆਂ ਨੂੰ ਉਤਾਰਨਗੀਆਂ ਰੋਡਵੇਜ਼ ਦੀਆਂ ਬੱਸਾਂ

ਇਸ ਦਾ ਪਤਾ ਲੱਗਣ ’ਤੇ ਅਧਿਆਪਕਾ ਵੱਲੋਂ ਉਕਤ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਦੇ ਮਾਪਿਆਂ ਨੂੰ ਉਸੇ ਵਕਤ ਸੂਚਿਤ ਕੀਤਾ ਸੀ। ਇਸ ਮਗਰੋਂ ਉੱਕਤ ਵਿਦਿਆਰਥਣ ਵੱਲੋਂ ਘਰ ਜਾ ਕੇ ਸ਼ਾਮ ਨੂੰ 5 ਵਜੇ ਜ਼ਹਿਰੀਲੀ ਦਵਾਈ ਖਾ ਲਈ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਮਹਿਲਾ ਅਧਿਆਪਕ, ਕੁਝ ਵਿਦਿਆਰਥਣਾਂ ਅਤੇ ਦੋ ਲਡ਼ਕਿਆਂ ਸਮੇਤ 6 ਦੇ ਖਿਲਾਫ ਪੁਲਸ ਕੇਸ ਕਰਵਾ ਦਿੱਤਾ। ਇਸ ਲਈ ਪੰਚਾਇਤਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਉਕਤ ਮਾਮਲੇ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ। ਤਾਂ ਕਿ ਕੋਈ ਨਿਰਦੋਸ਼ ਇਸ ਮਾਮਲੇ ਦੀ ਬਲੀ ਨਾ ਚਡ਼ ਜਾਵੇ।ਦੂਜੇ ਪਾਸੇ ਖੁਦਕੁਸ਼ੀ ਕਰਨ ਵਾਲੀ ਕੁੜੀ ਦੇ ਮਾਪੇ ਵੀ ਸੋਗ ਵਿਚ ਹਨ ਅਤੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਜਾਇਜ਼ ਦੱਸਦੇ ਹਨ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਰੂਪਨਗਰ ਦੇ ਪ੍ਰਧਾਨ ਗੁਰਵਿੰਦਰ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਆਲੋਵਾਲੀਆ, ਅਵਤਾਰ ਸਿੰਘ ਘਨੋਆ ਜ਼ਿਲਾ ਪ੍ਰਧਾਨ ਲੈਕਚਰਾਰ ਯੂਨੀਅਨ , ਮਾਸਟਰ ਕੇਡਰ ’ਚੋਂ ਬਲਜਿੰਦਰ ਸ਼ਾਂਤਪੁਰੀ, ਕੁਲਦੀਪ ਸਿੰਘ ਗਿੱਲ, ਦਵਿੰਦਰ ਸਿੰਘ, ਗੁਰਦੀਪ ਖਾਬਡ਼ਾ, ਤਰਲੋਚਨ ਸਿੰਘ, ਸੁਰਿੰਦਰ ਸਿੰਘ, ਸੰਜੀਵ ਕੁਮਾਰ,ਯਸ਼ਪਾਲ ਸ਼ਰਮਾ, ਕਵਿੰਦਰ ਚਨੌਲੀ ਅਤੇ ਇੰਦਰਜੀਤ ਸਿੰਘ ਥਲੀ ਸਮੇਤ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਅਤੇ ਸਾਮਾਜਿਕ ਸੰਸਥਾਵਾਂ ਦੇ ਆਗੂ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ

ਐੱਸ. ਐੱਸ. ਪੀ. ਰੂਪਨਗਰ ਨੇ ਨਿਰਪੱਖ ਜਾਂਚ ਦਾ ਦਿੱਤਾ ਭਰੋਸਾ : ਆਗੂ
ਉਕਤ ਆਗੂਆਂ ਨੇ ਦੱਸਿਆ ਕਿ ਐੱਸ. ਐੱਸ. ਪੀ. ਰੂਪਨਗਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ। ਇਸ ਲਈ ਅਧਿਆਪਕਾਂ ਨੂੰ ਕਿਸੇ ਵੀ ਕਿਸਮ ਦੀ ਡਰਨ ਦੀ ਲੋੜ ਨਹੀਂ ਉਹ ਆਪਣਾ ਕੰਮ ਬਿਨਾਂ ਕਿਸੇ ਡਰ ਤੋਂ ਜਾਰੀ ਰੱਖਣ।

ਇਹ ਵੀ ਪੜ੍ਹੋ: 1975 ਤੋਂ ਧਾਰਮਿਕ ਸਥਾਨ ’ਤੇ ਚੱਲ ਰਿਹੈ ਸ਼ੇਰਪੁਰ ਦਾ ਸਰਕਾਰੀ ਸਕੂਲ, ਫਰਸ਼ ’ਤੇ ਬੈਠ ਬੱਚੇ ਕਰਦੇ ਨੇ ਪੜ੍ਹਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News