3 ਸਾਲਾ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਾ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ

06/03/2019 11:47:49 AM

ਜਲੰਧਰ (ਮਹੇਸ਼)— ਜਲੰਧਰ ਦੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ 'ਚ ਜਬਰ-ਜ਼ਨਾਹ ਦੇ ਮਾਮਲੇ ਲਗਾਤਾਰ ਵਧਣ ਲੱਗੇ ਹਨ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ। 8 ਦਿਨ ਥਾਣਾ ਸਦਰ ਦੇ ਇਕ ਪਿੰਡ 'ਚ 3 ਸਾਲ ਦੀ ਮਾਸੂਮ ਬੱਚੀ ਨੂੰ ਚੁੱਕ ਕੇ ਤੂੜੀ ਵਾਲੇ ਕਮਰੇ 'ਚ ਲਿਜਾ ਕੇ ਉਸ ਨਾਲ ਜਬਰਨ ਜਬਰ-ਜ਼ਨਾਹ ਕਰਨ ਵਾਲੇ ਯੂ. ਪੀ. ਦੇ ਲਖਨਊ ਜ਼ਿਲੇ ਦੇ ਰਹਿਣ ਵਾਲੇ ਮੁਲਜ਼ਮ ਮਹਿੰਦਰ ਨੂੰ ਹੁਣ ਤੱਕ ਪੁਲਸ ਫੜ ਨਹੀਂ ਸਕੀ ਹੈ। ਹਾਲਾਂਕਿ ਪੁਲਸ ਨੇ ਮੁਲਜ਼ਮ ਨੂੰ ਫੜਨ ਲਈ ਲਖਨਊ 'ਚ ਰੇਡ ਵੀ ਕੀਤੀ ਪਰ ਦੋ ਦਿਨਾਂ ਦੇ ਬਾਅਦ ਪੁਲਸ ਬੇਰੰਗ ਹੀ ਵਾਪਸ ਆ ਗਈ । ਉਸ 'ਤੇ ਥਾਣਾ ਸਦਰ 'ਚ ਕੇਸ ਵੀ ਬੱਚੀ ਦੇ ਪਿਤਾ ਦੇ ਬਿਆਨਾਂ 'ਤੇ ਦਰਜ ਹੈ। ਮੁਲਜ਼ਮਾਂ ਦੇ ਫੜ ਨਾ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਹੋਰ ਵੀ ਵਧਦੇ ਜਾ ਰਹੇ ਹਨ, ਜਿਸ ਕਾਰਨ ਅਜਿਹੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੀ ਥਾਣੇ ਦੇ ਇਕ ਹੋਰ ਪਿੰਡ 'ਚ ਵੀ 3 ਸਾਲ ਦੀ ਬੱਚੀ ਨੂੰ ਗਲਤ ਹਰਕਤ ਕਰਨ ਦੇ ਇਰਾਦੇ ਨਾਲ ਇਕ ਹੋਰ ਦਰਿੰਦੇ ਨੇ ਚੁੱਕ ਲਿਆ ਪਰ ਪੁਲਸ ਨੇ ਮੌਕੇ 'ਤੇ ਹੀ ਉਸ ਨੂੰ ਕਾਬੂ ਕਰ ਲਿਆ । ਨਹੀਂ ਤਾਂ ਇਕ ਹੋਰ ਮਾਮਲਾ ਸਾਹਮਣੇ ਆ ਜਾਂਦਾ। ਬਸਤੀ ਬਾਵਾ ਖੇਲ ਥਾਣੇ ਦੇ ਅਧੀਨ ਪੈਂਦੇ ਖੇਤਰ 'ਚ ਵੀ 11ਦੀ ਬੱਚੀ ਨੂੰ ਇਕ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਬੱਚੀ ਨੂੰ ਕੋਈ ਨਸ਼ੇ ਵਾਸੀ ਵਸਤੂ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਆਈ. ਅਵਤਾਰ ਦੇ ਕੋਲ ਇਸ ਮਾਮਲੇ ਦੀ ਜਾਂਚ ਸੀ।

ਵਿਧਵਾ ਮਾਂ ਹੋਈ ਸੀ ਬੇਟੇ ਦੀ ਹਵਸ ਦਾ ਸ਼ਿਕਾਰ
ਕੁਝ ਦਿਨ ਪਹਿਲਾਂ ਹੀ ਥਾਣਾ ਆਦਮਪੁਰ ਦੇ ਇਕ ਪਿੰਡ 'ਚ ਵੀ ਮਾਂ-ਪੁੱਤਰ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਕਰੀਬ 30 ਸਾਲ ਦੇ ਨਸ਼ੇੜੀ ਪੁੱਤਰ ਨੇ ਆਪਣੀ 50-55 ਸਾਲ ਦੀ ਵਿਧਵਾ ਮਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਆਦਮਪੁਰ ਦੀ ਪੁਲਸ ਨੇ ਮਾਂ ਦੇ ਬਿਆਨਾਂ 'ਤੇ ਕੇਸ ਦਰਜ ਕਰਕੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਦੇ ਬਾਵਜੂਦ ਵੀ ਮਾਂ ਆਪਣੇ ਪੁੱਤਰ ਦੀ ਗੰਦੀ ਹਰਕਤ ਦੇ ਬਾਅਦ ਕਿਸ ਤਰਾਂ ਜ਼ਿੰਦਾ ਹੈ, ਇਹ ਉਹ ਹੀ ਜਾਣਦੀ ਹੈ। ਵਿਧਵਾ ਔਰਤ ਖੁਦਕੁਸ਼ੀ ਨਾ ਕਰ ਲਏ ਇਸ ਲਈ ਉਸ ਦੀ ਲੜਕੀ ਅਤੇ ਪੂਰੇ ਪਿੰਡ ਨੇ ਉਸ 'ਤੇ ਨਜ਼ਰ ਰੱਖੀ ਹੋਈ ਹੈ। ਮੁਲਜ਼ਮ ਪੁੱਤਰ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਉਸ ਨੇ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ, ਇਸ ਤੋਂ ਪਹਿਲਾਂ ਉਹ ਨਸ਼ੇ ਦੀ ਹਾਲਤ 'ਚ ਮਾਂ ਨਾਲ ਕੁੱਟਮਾਰ ਕਰਦਾ ਸੀ।

ਫਾਂਸੀ ਜਾਂ ਗੋਲੀ ਮਾਰ ਦੇਣ ਤੋਂ ਘੱਟ ਨਹੀਂ ਹੋਣੀ ਚਾਹੀਦੀ ਸਜ਼ਾ
ਕੱਪੜਾ ਵਪਾਰੀ ਅਤੇ ਸਮਾਜ ਸੇਵਕ ਭੁਪਿੰਦਰ ਸਿੰਘ ਅਤੇ ਹਨੀ ਭਾਟੀਆ ਨੇ ਕਿਹਾ ਕਿ ਜਬਰ-ਜ਼ਨਾਹ ਜਿਹੇ ਮਾਮਲਿਆਂ ਦੀ ਸਜ਼ਾ ਫਾਂਸੀ ਜਾਂ ਮੌਕੇ 'ਤੇ ਹੀ ਗੋਲੀ ਮਾਰ ਦੇਣ ਤੋਂ ਘੱਟ ਨਹੀਂ ਹੋਣੀ ਚਾਹੀਦੀ। ਅਜਿਹੀਆਂ ਸਜ਼ਾਵਾਂ ਕਾਰਨ ਹੀ ਦਰਿੰਦਿੰਆਂ ਦੇ ਮਨਾਂ 'ਚ ਖੌਫ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਲਗਾਤਾਰ ਸਾਹਮਣੇ ਆ ਰਹੇ ਜਬਰ-ਜ਼ਨਾਹ ਦੇ ਮਾਮਲਿਆਂ ਨੂੰ ਰੋਕਣ ਲਈ ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਹਨੀ ਭਾਟੀਆ ਨੇ ਕਿਹਾ ਕਿ ਬੱਚੀਆਂ ਆਪਣੇ ਘਰ 'ਚ ਹੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਇਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ।

shivani attri

This news is Content Editor shivani attri