ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੈੱਡ ਕਾਂਸਟੇਬਲ 1 ਦਿਨ ਦੇ ਪੁਲਸ ਰਿਮਾਂਡ

09/30/2019 11:41:37 AM

ਜਲੰਧਰ (ਮਹੇਸ਼)— ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਹੈੱਡ ਕਾਂਸਟੇਬਲ ਦਾ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਪੀ. ਏ. ਪੀ. ਕੈਂਪਸ ਦੇ ਅੰਦਰ ਹੀ ਆਪਣੇ ਰਿਹਾਇਸ਼ੀ ਕੁਆਰਟਰ 'ਚ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਹੈੱਡ ਕਾਂਸਟੇਬਲ ਤੇਜਿੰਦਰਪਾਲ ਸਿੰਘ ਉਰਫ ਵਿੱਕੀ ਨੂੰ ਬੀਤੇ ਦਿਨ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।

ਪੀ. ਏ. ਪੀ. ਦੀ 75 ਬਟਾਲੀਅਨ 'ਚ ਤਾਇਨਾਤ ਉਕਤ ਦੋਸ਼ੀ ਜ਼ਿਲਾ ਸੰਗਰੂਰ ਦੇ ਪਿੰਡ ਧਨੌਲਾ ਖਾਸ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਸੀ, ਉਸ ਦੇ ਖਿਲਾਫ ਮਹਿਲਾ ਥਾਣੇ ਵਿਚ ਐੱਸ. ਆਈ. ਗੁਰਪ੍ਰੀਤ ਕੌਰ ਨੇ ਸ਼ਨੀਵਾਰ ਰਾਤ ਨੂੰ ਕੇਸ ਦਰਜ ਕੀਤਾ ਸੀ।

ਐੱਸ. ਐੱਚ. ਓ. ਕੈਂਟ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਦੋਸ਼ੀ ਤਜਿੰਦਰਪਾਲ ਸਿੰਘ ਵਿੱਕੀ ਪੁੱਤਰ ਹਰਭਜਨ ਸਿੰਘ ਤੋਂ ਪੁਲਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ। ਕਲ ਉਸ ਨੂੰ ਦੋਬਾਰਾ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਉਸ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 354 ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਵਿਭਾਗੀ ਕਾਰਵਾਈ ਕਰਨ ਲਈ 75 ਬਟਾਲੀਅਨ ਦੇ ਕਮਾਂਡੈਂਟ ਅਤੇ ਪੀ. ਏ. ਪੀ. ਦੇ ਡੀ. ਜੀ. ਪੀ. ਨੂੰ ਰਿਪੋਰਟ ਭੇਜ ਦਿੱਤੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


shivani attri

Content Editor

Related News