ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ

07/22/2022 5:25:39 PM

ਨੂਰਪੁਰਬੇਦੀ (ਭੰਡਾਰੀ)- ਖੇਤਰ ਦੇ ਇਕ ਪਿੰਡ ਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾਉਣ ਦੇ ਦੋਸ਼ ਹੇਠ ਨੂਰਪੁਰਬੇਦੀ ਪੁਲਸ ਨੇ ਨਾਮਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ’ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀਆਂ 12ਵੀਂ ’ਚ ਪੜ੍ਹਦੀਆਂ 2 ਕੁੜੀਆਂ, ਜਿਨ੍ਹਾਂ ’ਚੋਂ ਇਕ ਦੀ ਉਮਰ ਕਰੀਬ 17 ਸਾਲ ਜਦਕਿ ਦੂਜੀ ਦੀ ਉਮਰ ਕਰੀਬ 16 ਸਾਲ ਹੈ। ਅੱਜ ਸਵੇਰੇ ਕਰੀਬ 6 ਕੁ ਵਜੇ ਸਕੂਲ ’ਚ ਟਿਊਸ਼ਨ ਪੜ੍ਹਨ ਲਈ ਸਕੂਟਰੀ ’ਤੇ ਸਵਾਰ ਹੋ ਕੇ ਘਰੋਂ ਨਿਕਲੀਆਂ।

ਇਕ ਘੰਟੇ ਬਾਅਦ ਕਰੀਬ 7 ਕੁ ਵਜੇ ਕੁੜੀ ਦੇ ਪਿਤਾ ਨੂੰ ਸਕੂਲ ਤੋਂ ਫੋਨ ਆਇਆ ਕਿ ਉਸ ਦੀ ਵੱਡੀ ਕੁੜੀ ਅੱਜ ਸਕੂਲ ਵਿਖੇ ਟਿਊਸ਼ਨ ਪੜ੍ਹਨ ਲਈ ਨਹੀਂ ਪਹੁੰਚੀ ਜਦਕਿ ਛੋਟੀ ਕੁੜੀ ਪਹੁੰਚ ਚੁੱਕੀ ਹੈ। ਇਸ ’ਤੇ ਮਾਪਿਆਂ ਨੇ ਆਪਣੀ ਕੁੜੀ ਨੂੰ ਫੋਨ ਮਿਲਾਉਣ ਦਾ ਕਾਫ਼ੀ ਯਤਨ ਕੀਤਾ ਜੋ ਬੰਦ ਆ ਰਿਹਾ ਸੀ। ਉਪਰੰਤ ਉਨ੍ਹਾਂ ਕੁੜੀ ਦੀ ਭਾਲ ਕਰਨੀ ਆਰੰਭ ਦਿੱਤੀ। ਇਸ ਦੌਰਾਨ ਉਸ ਦੀ ਛੋਟੀ ਕੁੜੀ ਕਰੀਬ 8 ਕੁ ਵਜੇ ਘਰ ਪਹੁੰਚ ਗਈ, ਜਿਸ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਸਵੇਰੇ ਕਰੀਬ 6.20 ਵਜੇ ਇਹ ਕਹਿ ਕੇ ਨੂਰਪੁਰਬੇਦੀ ਬਾਜ਼ਾਰ ’ਚ ਸਕੂਟਰੀ ਤੋਂ ਉਤਰ ਗਈ ਕਿ ਉਸਦੇ ਪੇਟ ’ਚ ਦਰਦ ਹੈ, ਜਿਸ ਦੀ ਦਵਾਈ ਲੈਣੀ ਹੈ।
ਛੋਟੀ ਕੁੜੀ ਆਪਣੀ ਵੱਡੀ ਭੈਣ ਨੂੰ ਉੱਥੇ ਹੀ ਸਕੂਟਰੀ ਤੋਂ ਉਤਾਰ ਕੇ ਸਕੂਲ ਨੂੰ ਟਿਊਸ਼ਨ ਪੜ੍ਹ੍ਨ ਲਈ ਚਲੀ ਗਈ।

ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ

ਮਾਪਿਆਂ ਨੇ ਆਪਣੇ ਪੱਧਰ ’ਤੇ ਵੱਖ-ਵੱਖ ਥਾਈਂ ਅਤੇ ਰਿਸ਼ਤੇਦਾਰੀ ’ਚ ਕੁੜੀ ਦੀ ਭਾਲ ਕੀਤੀ ਜੋ ਨਹੀਂ ਮਿਲੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਕੋਈ ਵਿਅਕਤੀ ਉਨ੍ਹਾਂ ਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਪੁਲਸ ਨੇ ਪਿਤਾ ਦੇ ਉਕਤ ਬਿਆਨਾਂ ਦੇ ਆਧਾਰ ’ਤੇ ਨਾਮਲੂਮ ਵਿਅਕਤੀ ਖ਼ਿਲਾਫ਼ ਧਾਰਾ 363 ਅਤੇ 366 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਕੁੜੀ ਦੀ ਤੇਜ਼ੀ ਨਾਲ ਭਾਲ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News