ਤੀਜੀ ਵਾਰ ਨਾਬਾਲਗਾ ਨੂੰ ਭਜਾ ਕੇ ਫਰਾਰ ਹੋਇਆ ਨੌਜਵਾਨ

01/02/2020 1:26:14 PM

ਜਲੰਧਰ (ਵਰੁਣ)— 66 ਫੁੱਟੀ ਰੋਡ ਤੋਂ ਨੌਜਵਾਨ ਵੱਲੋਂ ਤੀਜੀ ਵਾਰ 14 ਸਾਲਾ ਲੜਕੀ ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਨੌਜਵਾਨ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਲੜਕੀ ਦੀ ਮਾਂ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸ਼ਾਮ 6 ਵਜੇ ਉਹ ਜਦ ਆਪਣੀ ਦੁਕਾਨ 'ਤੇ ਜਾਣ ਲੱਗੀ ਤਾਂ ਉਸ ਦੀ ਲੜਕੀ ਨੇ ਨਾਲ ਜਾਣ ਦੀ ਜ਼ਿੱਦ ਕੀਤੀ, ਜਦੋਂ ਉਹ ਦੁਕਾਨ ਲਈ ਰਵਾਨਾ ਹੋਏ ਤਾਂ ਵਾਟਰ ਸਪਲਾਈ ਗੇਟ ਦੇ ਨਜ਼ਦੀਕ ਕਾਰ ਸਵਾਰ ਵਿੱਕੀ ਨਾਂ ਦਾ ਨੌਜਵਾਨ ਉਸ ਦੀ ਲੜਕੀ ਨੂੰ ਕਾਰ 'ਚ ਲੈ ਕੇ ਫਰਾਰ ਹੋ ਗਿਆ। ਔਰਤ ਨੇ ਕਿਹਾ ਕਿ ਉਕਤ ਨੌਜਵਾਨ 'ਤੇ ਪਹਿਲਾਂ ਵੀ ਲੜਕੀ ਨੂੰ ਦੋ ਵਾਰ ਲੈ ਕੇ ਭੱਜਣ ਸਬੰਧੀ ਕੇਸ ਦਰਜ ਹੋ ਚੁੱਕਾ ਹੈ ਪਰ ਪੁਲਸ ਨੇ ਦੋਵੇਂ ਵਾਰ ਲੜਕੀ ਨੂੰ ਬਰਾਮਦ ਕਰ ਕੇ ਵਾਰਸਾਂ ਹਵਾਲੇ ਕਰ ਦਿੱਤਾ। ਥਾਣਾ ਨੰ. 7 ਦੇ ਇੰਚਾਰਜ ਨਵੀਨ ਪਾਲ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


shivani attri

Content Editor

Related News