ਭਾਖਡ਼ਾ ਨਹਿਰ ’ਚ ਲਡ਼ਕੀ ਨੇ ਮਾਰੀ ਛਾਲ, ਬੈਗ ’ਚੋਂ ਮਿਲਿਆ ਖੁਦਕੁਸ਼ੀ ਨੋਟ

07/12/2019 12:34:35 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਅੱਜ ਸ਼ਾਮ ਬਡ਼ਾ ਪਿੰਡ ਨਜ਼ਦੀਕ ਭਾਖਡ਼ਾ ਨਹਿਰ ’ਚ ਇਕ ਲਡ਼ਕੀ ਵੱਲੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਡ਼ਕੀ ਤੇਜ਼ ਪਾਣੀ ’ਚ ਰੁਡ਼੍ਹ ਗਈ। ਜਾਣਕਾਰੀ ਅਨੁਸਾਰ ਆਸ਼ਾ ਰਾਣੀ ਵਾਸੀ ਪਿੰਡ ਦਬੋਟਾ (ਹਿ.ਪ੍ਰ.) ਜੋ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨਾਲਾਗਡ਼੍ਹ ਵਿਖੇ ਇਲੈਕਟ੍ਰੀਸ਼ੀਅਨ ਟਰੇਡ ਦੀ ਸਿਖਿਆਰਥਣ ਸੀ। ਅੱਜ ਸ਼ਾਮ ਬਡ਼ਾ ਪਿੰਡ ਨਜ਼ਦੀਕ ਆ ਕੇ ਉਸ ਨੇ ਭਾਖਡ਼ਾ ਨਹਿਰ ਵਿਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਣ ਲਈ ਕੁਝ ਨੌਜਵਾਨਾਂ ਨੇ ਪੂੁਰੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਉਸ ਨੂੰ ਰੋਡ਼੍ਹ ਕੇ ਲੈ ਗਿਆ। ਨੌਜਵਾਨਾਂ ਨੇ ਇਸ ਬਾਰੇ ਭਰਤਗਡ਼੍ਹ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੂੰ ਭਾਖਡ਼ਾ ਨਹਿਰ ਦੀ ਪਟਡ਼ੀ ਤੋਂ ਇਕ ਕਿੱਟ ਬੈਗ ਮਿਲਿਆ ਜਿਸ ਵਿਚੋਂ ਉਕਤ ਲਡ਼ਕੀ ਦਾ ਬੱਸ ਪਾਸ, ਇਕ ਖੁਦਕੁਸ਼ੀ ਨੋਟ ਅਤੇ ਇਕ ਚੁੰਨੀ ਬਰਾਮਦ ਹੋਈ। ਜਿਸ ਤੋਂ ਉਕਤ ਲਡ਼ਕੀ ਦੀ ਸ਼ਨਾਖਤ ਹੋਈ। ਹਿੰਦੀ ਵਿਚ ਲਿ਼ਖੇ ਖੁਦਕੁਸ਼ੀ ਨੋਟ ’ਚ ਉਸ ਨੇ ਆਈ.ਟੀ.ਆਈ. ਨਾਲਾਗਡ਼੍ਹ ਦੇ ਪ੍ਰਬੰਧਕਾਂ ਨੂੰ ਦੋਸ਼ੀ ਠਹਿਰਾਇਆ। ਭਰਤਗਡ਼੍ਹ ਪੁਲਸ ਨੇ ਭਾਖਡ਼ਾ ਨਹਿਰ ਕਿਨਾਰਿਓਂ ਮਿਲੇ ਲਡ਼ਕੀ ਦੇ ਬੈਗ, ਖੁਦਕੁਸ਼ੀ ਨੋਟ ਆਦਿ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨਾਲਾਗਡ਼੍ਹ ਅਤੇ ਦਭੋਟਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਖੁਦਕੁਸ਼ੀ ਨੋਟ ਦੇ ਅਾਧਾਰ ਉਪਰ ਕਾਰਵਾਈ ਕਰਨ ਲਈ ਕਿਹਾ ਹੈ। ਉਕਤ ਲਡ਼ਕੀ ਦੀ ਉਮਰ ਕਰੀਬ 19 ਸਾਲ ਦੱਸੀ ਗਈ।

Bharat Thapa

This news is Content Editor Bharat Thapa