ਟਰਾਲੇ ਦੀ ਲਪੇਟ ਵਿਚ ਆਉਣ ਕਰਕੇ ਸਕੂਟਰੀ ਸਵਾਰ ਕੁੜੀ ਦੀ ਮੌਤ

07/22/2021 6:24:24 PM

ਨਡਾਲਾ (ਸ਼ਰਮਾ)- ਅੱਜ ਸਵੇਰੇ ਕਰੀਬ 10 ਵਜੇ ਨਡਾਲਾ ਸੁਭਾਨਪੁਰ ਸੜਕ 'ਤੇ ਮੁਦੋਵਾਲ ਨੇੜੇ ਹੋਏ ਭਿਆਨਕ ਹਾਦਸੇ ਵਿਚ ਸਕੂਟਰੀ ਨੰਬਰ ਪੀ. ਬੀ-09-ਜੇ-0895 'ਤੇ ਸਵਾਰ ਕੁੜੀ ਦੀ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਉਕਤ ਕੁੜੀ ਹਰਭਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਮੁਹੱਲਾ ਜਗਜੀਤ ਪਾਰਕ ਨੇੜੇ ਸਟੇਟ ਗੁਰਦੁਆਰਾ ਕਪੂਰਥਲਾ ਦੀ ਰਹਿਣ ਵਾਲੀ ਸੀ ਅਤੇ ਆਈ. ਟੀ. ਆਈ. ਕੇਂਦਰ ਮਕਸੂਦਪੁਰ ਵਿਚ ਲੈਕਚਰਾਰ ਸੀ। 

ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ 'ਤੇ ਜਾ ਰਹੀ ਸੀ ਤਾਂ ਮੁਦੋਵਾਲ ਨੇੜੇ ਪਹੁੰਚ ਇਕ ਟਰਾਲਾ ਨੰਬਰ ਪੀ. ਬੀ-04-ਏ. ਬੀ-8683 ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਪਿਛਿਓਂ ਸੁਭਾਨਪੁਰ ਵੱਲੋਂ ਹੀ ਆ ਰਹੇ ਬੁਲਟ ਮੋਟਰਸਾਈਕਲ ਨੰਬਰ ਪੀ. ਬੀ-09-ਏ. ਐੱਚ-0422 'ਤੇ ਸਵਾਰ ਨੌਜਵਾਨ ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਚੱਕੋਕੀ ਨੇ ਦੋਵਾਂ ਨੂੰ ਉਵਰਟੇਕ ਕਰਨਾ ਚਾਹਿਆ ਤਾਂ ਉਸ ਦਾ ਮੋਟਰਸਾਈਕਲ ਲੜਕੀ ਦੀ ਸਕੂਟੀ ਨਾਲ ਟਕਰਾ ਗਿਆ। ਇਸ ਦੌਰਾਨ ਕੁੜੀ ਹਰਭਿੰਦਰ ਕੌਰ ਦੀ ਸਕੂਟਰੀ ਬੇਕਾਬੂ ਹੋ ਕੇ ਟਰਾਲੇ ਦੇ ਵਿਚਕਾਰਲੇ ਟਾਇਰਾਂ ਹੇਠ ਉਸ ਦੇ ਸਮੇਤ ਹੀ ਜਾ ਡਿੱਗੀ ਅਤੇ ਕੁੜੀ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਕੈਪਟਨ ਨੂੰ ਚਿੱਠੀ, ਕਿਹਾ-ਤਾਜਪੋਸ਼ੀ ਸਮਾਗਮ ’ਚ ਪਹੁੰਚ ਦਿਓ ਆਪਣਾ ਆਸ਼ੀਰਵਾਦ

ਰਾਹਗੀਰਾਂ ਅਨੁਸਾਰ ਕੁੜੀ ਦਾ ਸਰੀਰ ਕਾਫ਼ੀ ਚਿਰ ਸਹਿਕਦਾ ਰਿਹਾ। ਉਸ ਸਮੇਂ ਦਾ ਸੀਨ ਕਾਫ਼ੀ ਦਰਦਨਾਕ ਸੀ। ਇਸ ਦੌਰਾਨ ਕਿਸੇ ਨੇ ਮਦਦ ਨਹੀਂ ਕੀਤੀ। ਇਥੋਂ ਤੱਕ ਕਿ ਪੁਲਸ ਵੀ ਦੇਰੀ ਨਾਲ ਆਈ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਭਾਨਪੁਰ ਕਿਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਉਕਤ ਲੜਕੇ ਮਨਦੀਪ ਸਿੰਘ ਅਤੇ ਗਲਤ ਢੰਗ ਨਾਲ ਮੋਟਰਸਾਈਕਲ ਚਲਾਉਣ ਸਬੰਧੀ ਧਾਰਾ 304/527 ਅਧੀਨ ਪਰਚਾ ਦਰਜ ਕਰ ਲਿਆ। ਕੁੜੀ ਦੀ ਲਾਸ਼ ਕੱਲ੍ਹ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News