ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ''ਚ 3 ਵਿਰੁੱਧ ਕੇਸ ਦਰਜ

12/23/2019 6:11:06 PM

ਦਸੂਹਾ (ਝਾਵਰ)— ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਥਾਣਾ ਦਸੂਹਾ ਦੀ ਪੁਲਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਦਸੂਹਾ ਦੇ ਪਿੰਡ ਬੋਦਲ ਦੀ ਇਕ ਲੜਕੀ ਨੇ ਪੁਲਸ ਨੂੰ ਦਿੱਤੇ ਇਕ ਬਿਆਨ 'ਚ ਕਿਹਾ ਕਿ ਉਹ ਆਪਣੇ ਘਰ ਰਾਤ ਨੂੰ ਮੌਜੂਦ ਸੀ ਤਾਂ ਯੂਰੀ ਪੁੱਤਰ ਮਾਸ਼ਮ ਨਿਵਾਸੀ ਬੋਦਲ, ਸ਼ਾਫੀ ਪੁੱਤਰ ਫਤਿਆ ਦੀਨ ਕੋਟਲੀ, ਰਫੀ ਪੁੱਤਰ ਬਸੀਰ ਅਹਿਮਦ ਉਸ ਦੇ ਘਰ ਆਏ ਅਤੇ ਉਸ ਨੂੰ ਜਬਰਦਸਤੀ ਬਾਹਰ ਲਿਜਾ ਰਹੇ ਸਨ ਅਤੇ ਉਸ ਦੀ ਬੇਇੱਜਤੀ ਕਰਨ ਦੀ ਨੀਅਤ ਨਾਲ ਉਸ ਨੂੰ ਕੁੱਟਿਆ ਮਾਰਿਆ। ਲੋਕ ਇਕੱਠੇ ਹੋਣ 'ਤੇ ਉਹ ਦੌੜ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਕਮਲੇਸ਼ ਕੌਰ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri