ਗਿੱਲ ਫਾਰਮ ’ਤੇ ਕੀਤੀ ਛਾਪੇਮਾਰੀ ਦੌਰਾਨ ਮੋਰ ਦਾ ਮੀਟ ਬਰਾਮਦ

05/05/2021 1:12:36 PM

ਬਲਾਚੌਰ (ਤਰਸੇਮ ਕਟਾਰੀਆ)- ਥਾਣਾ ਕਾਠਗੜ੍ਹ ਦੇ ਨਜ਼ਦੀਕ ਨੈਸ਼ਨਲ ਹਾਈਵੇਅ ’ਤੇ ਸਥਿਤ ਇਕ ਨਿੱਜੀ ਫਾਰਮ ’ਤੇ ਵਾਇਲਡ ਲਾਈਫ ਦੇ ਅਧਿਕਾਰੀਆਂ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਮੋਰ ਅਤੇ ਸੂਰ ਦਾ ਮੀਟ ਬਰਾਮਦ ਹੋਣ ਦੇ ਨਾਲ-ਨਾਲ 19 ਤੋਤੇ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦੇ ਹੋਏ ਨਿਖਲ ਸਿੰਗਰ ਅਤੇ ਵਾਈਲਡ ਲਾਈਫ ਵਾਰਡਨ ਭੂਸ਼ਣ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਸਥਿਤ ਗਿੱਲ ਫਾਰਮ ਸਬੰਧੀ ਉਨ੍ਹਾਂ ਨੂੰ ਠੋਸ ਸੂਚਨਾ ਪ੍ਰਾਪਤ ਹੋਈ ਸੀ ਕਿ ਇਸ ਜਗ੍ਹਾ ਉੱਪਰ ਕਈ ਪੰਛੀਆਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਹੈ। ਅੱਧੇ ਗੈਰ-ਕਾਨੂੰਨੀ ਮੀਟ ਵੀ ਵੇਚਿਆ ਜਾਂਦਾ ਹੈ ਜਿਸ ਦੇ ਆਧਾਰ ’ਤੇ ਉਨ੍ਹਾਂ ਵਲੋਂ ਆਪਣੀ ਟੀਮ ਸਮੇਤ ਕੀਤੀ ਗਈ ਛਾਪੇਮਾਰੀ ਦੌਰਾਨ ਪਾਬੰਦੀਸ਼ੁਦਾ ਮੋਰ ਅਤੇ ਸੂਰ ਦਾ ਮੀਟ ਬਰਾਮਦ ਹੋਣ ਤੋਂ ਸਮੇਤ 19 ਤੋਤੇ ਕੈਦ ’ਚ ਰੱਖੇ ਹੋਏ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਫਗਵਾੜਾ: ਅੱਧੀ ਦਰਜਨ ਹਸਪਤਾਲਾਂ ’ਚ ਧੱਕੇ ਖਾਣ ਤੋਂ ਬਾਅਦ ਕੋਰੋਨਾ ਮਰੀਜ਼ ਨੇ ਤੜਫ਼-ਤੜਫ਼ ਕੇ ਤੋੜਿਆ ਦਮ

ਉਨ੍ਹਾਂ ਦੱਸਿਆ ਕਿ ਇਸ ਫਾਰਮ ਦਾ ਮਾਲਕ ਗੁਰਵਿੰਦਰ ਸਿੰਘ ਗਿੱਲ ਮੌਕੇ ਤੋਂ ਭਾਵੇਂ ਫਰਾਰ ਹੋ ਗਿਆ ਹੈ ਪਰ ਕਾਫੀ ਦੇਰ ਤੋਂ ਕੰਮ ਕਰਦੇ ਆ ਰਹੇ ਇਸ ਫਾਰਮ ਮਾਲਕ ਦੇ ਇਸ ਸਥਾਨ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਪਤਾ ਲੱਗਾ ਕਿ ਇਹ 170 ਦੇ ਕਰੀਬ ਜੰਗਲੀ ਸੂਰ ਅਤੇ 60 ਦੇ ਕਰੀਬ ਬਾਰਾ ਸਿੰਙਾਂ ਜੰਗਲੀ ਜੀਵਾਂ ਦਾ ਸ਼ਿਕਾਰ ਕਰ ਚੁੱਕਾ ਹੈ । ਉਨ੍ਹਾਂ ਵੱਲੋਂ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਮੀਟ ਅਤੇ ਪੰਛੀ ਬਰਾਮਦ ਕਰਨ ਉਪਰੰਤ ਅਗਲੇਰੀ ਕਾਰਵਾਈ ਤੁਰੰਤ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri