ਜਰਮਨ ਅਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ ਲੱਖਾਂ ਰੁਪਏ, 2 ਵਿਰੁੱਧ ਕੇਸ ਦਰਜ

09/25/2019 11:49:02 PM

ਫਗਵਾੜਾ (ਹਰਜੋਤ)-ਜਰਮਨ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸਤਨਾਮਪੁਰਾ ਪੁਲਸ ਨੇ ਇਕ ਵਿਅਕਤੀ ਖਿਲਾਫ਼ ਧਾਰਾ 420 ਆਈ. ਪੀ. ਸੀ., 13 ਪੰਜਾਬ ਪਰੀਵੈਂਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ 2012 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਮਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਦਰਵੇਸ਼ ਥਾਣਾ ਸਤਨਾਮਪੁਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਵਿਜੈ ਕੁਮਾਰ ਉਰਫ਼ ਬੰਟੀ ਪੁੱਤਰ ਚਮਨ ਲਾਲ ਵਾਸੀ ਦਰਵੇਸ਼ ਪਿੰਡ ਨੇ ਉਸ ਦੇ ਸਾਲੇਹਾਰ ਨੂੰ ਵਿਦੇਸ਼ ਜਰਮਨ ਭੇਜਣ ਲਈ 9 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਲੈ ਲਈ ਪਰ ਉਕਤ ਵਿਅਕਤੀ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ਸਬੰਧ 'ਚ ਪੁਲਸ ਨੇ ਵਿਜੈ ਕੁਮਾਰ ਉਰਫ਼ ਬੰਟੀ ਪੁੱਤਰ ਚਮਨ ਲਾਲ ਵਾਸੀ ਦਰਵੇਸ਼ ਪਿੰਡ ਖਿਲਾਫ਼ ਕੇਸ ਦਰਜ ਕੀਤਾ ਹੈ।

ਇਸੇ ਤਰ੍ਹਾਂ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ 'ਚ ਸਤਨਾਮਪੁਰਾ ਪੁਲਸ ਨੇ ਇਕ ਵਿਅਕਤੀ ਖਿਲਾਫ਼ ਧਾਰਾ 406, 420 ਆਈ. ਪੀ. ਸੀ., 24 ਇੰਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਜਸਵੰਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਸਾਹਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੇ ਦੋ ਭਤੀਜਿਆਂ ਤੇ ਸਾਲੇ ਦੇ ਲੜਕੇ ਨੂੰ 2 ਸਾਲ ਦੇ ਵਰਕਰ ਪਰਮਿਟ 'ਤੇ ਕੈਨੇਡਾ ਭੇਜਣ ਲਈ ਇਕ ਵਿਅਕਤੀ ਨੂੰ 6 ਲੱਖ 19 ਹਜ਼ਾਰ ਰੁਪਏ ਦਿੱਤੇ ਸਨ ਪਰ ਉਕਤ ਵਿਅਕਤੀ ਨੇ ਨਾ ਵਿਦੇਸ਼ ਭੇਜਿਆ ਤੇ ਨਾ ਪੈਸੇ ਦਿੱਤੇ। ਜਿਸ ਸਬੰਧ 'ਚ ਪੁਲਸ ਨੇ ਸੁਰਜੀਤ ਸਿੰਘ ਬਾਵਾ ਪੁੱਤਰ ਹਰਜਿੰਦਰ ਸਿੰਘ ਬਾਵਾ ਵਾਸੀ ਸੁਲਤਾਨਵਿੰਡ ਖੰਡਾ ਰੋਡ ਅੰਮ੍ਰਿਤਸਰ ਖਿਲਾਫ਼ ਕੇਸ ਦਰਜ ਕੀਤਾ ਹੈ।

Karan Kumar

This news is Content Editor Karan Kumar