ਜਲੰਧਰ: ਗੀਤਾ ਮੰਦਿਰ ਦੇ ਕੈਸ਼ੀਅਰ ਦੀ ਔਰਤਾਂ ਵੱਲੋਂ ਕੁੱਟਮਾਰ, ਵੀਡੀਓ ਵਾਇਰਲ

09/18/2019 12:36:07 PM

ਜਲੰਧਰ (ਮ੍ਰਿਦੁਲ)— ਮਾਡਲ ਟਾਊਨ ਸਥਿਤ ਗੀਤਾ ਮੰਦਿਰ 'ਚ ਬੀਤੇ ਦਿਨੀਂ ਕੈਸ਼ੀਅਰ ਨਾਲ ਹੋਈ ਲੁੱਟ ਦੇ ਮਾਮਲੇ 'ਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੰਦਿਰ ਦੇ 2 ਪੁਜਾਰੀਆਂ ਅਤੇ 2 ਔਰਤਾਂ ਸਮੇਤ 5 ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ ਔਰਤਾਂ ਨੇ ਕੈਸ਼ੀਅਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਗਿਲ ਨੇ ਦੱਸਿਆ ਕਿ ਪੀੜਤ ਰਾਜੀਵ ਠਾਕੁਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ 12 ਸਤੰਬਰ ਨੂੰ ਰਾਤ ਕਰੀਬ 8 ਵਜੇ ਜਦੋਂ ਮੰਦਿਰ 'ਚ ਪਈ ਅਲਮਾਰੀ 'ਚੋਂ 1 ਲੱਖ 25 ਹਜ਼ਾਰ 500 ਰੁਪਏ ਕੈਸ਼ ਲੈ ਕੇ ਜਾ ਰਹੇ ਸਨ ਤਾਂ ਮੰਦਿਰ 'ਚੋਂ ਬਾਹਰ ਨਿਕਲਦੇ ਹੀ ਮੰਦਿਰ ਦੇ ਪੁਜਾਰੀ ਸ਼ੁਕਲਾ, ਉਨ੍ਹਾਂ ਦੀ ਪਤਨੀ ਮੋਨਾ, ਪੰਡਿਤ ਰਾਧੇਸ਼ਾਮ, ਉਨ੍ਹਾਂ ਦੀ ਪਤਨੀ ਕੰਚਨ ਅਤੇ ਸਤਿਆ ਪ੍ਰਕਾਸ਼ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਦੌਰਾਨ ਬੈਗ 'ਚ ਪਏ ਪੈਸਿਆਂ ਦੇ ਦੋ ਬੰਡਲ ਲੁੱਟ ਲੈ ਗਏ। ਮੰਦਿਰ ਦੇ ਸੁਪਰਵਾਈਜ਼ਰ ਅਤੇ ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਛੁਡਵਾਇਆ ਅਤੇ ਮੰਦਿਰ ਦੀ ਡਿਸਪੈਂਸਰੀ ਦੇ ਚੇਅਰਮੈਨ ਵਕੀਲ ਹਰਸੰਤ ਡੋਗਰਾ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਮੌਕੇ ਤੋਂ ਬਚਾ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਆ ਕੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐੱਮ. ਐੱਲ. ਆਰ. ਕਟਵਾਈ ਅਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਮਾਮਲੇ ਨੂੰ ਲੈ ਕੇ ਐੱਸ. ਐੱਚ. ਓ. ਨੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

shivani attri

This news is Content Editor shivani attri