ਗੜ੍ਹਸ਼ੰਕਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਮੁਸੀਬਤਾਂ ਖੜ੍ਹੀਆਂ, ਬਸਪਾ ਦੇ ਵਰਕਰਾਂ ਨੇ ਕੀਤੀ ਵਿਰੋਧੀ ਮੀਟਿੰਗ

06/17/2021 4:20:18 PM

ਗੜ੍ਹਸ਼ੰਕਰ (ਸ਼ੋਰੀ)- ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹੋਏ ਗਠਜੋੜ ਵਿੱਚ ਗੜ੍ਹਸ਼ੰਕਰ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਜਾ ਚੁੱਕੀ ਹੈ, ਇਸ ਫ਼ੈਸਲੇ ਤੋਂ ਨਾਖੁਸ਼ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਸਥਾਨਕ ਵਰਕਰਾਂ ਨੇ ਅੱਜ ਇਥੇ ਇਕ ਹੰਗਾਮੀ ਮੀਟਿੰਗ ਕੀਤੀ। ਇਸ ਦੌਰਾਨ ਆਪਣੀ ਭੜਾਸ ਕੱਢਦੇ ਹੋਏ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਗੜ੍ਹਸ਼ੰਕਰ ਦੀ ਸੀਟ ਹਰ ਹਾਲ ਵਿੱਚ ਆਪ ਲੜਨੀ ਚਾਹੀਦੀ ਹੈ। ਇਸ ਮੌਕੇ ਪੰਜਾਬ ਬਸਪਾ ਦੇ ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਉਚੇਚੇ ਤੌਰ ਉਤੇ ਪਹੁੰਚੇ, ਜਿਨ੍ਹਾਂ ਨੇ ਪਾਰਟੀ ਵਰਕਰਾਂ ਦੀ ਗੱਲਬਾਤ ਸੁਣੀ ਅਤੇ ਖੁਦ ਆਪ ਵੀ ਉਨ੍ਹਾਂ ਨੇ ਇਹ ਸੀਟ ਬਹੁਜਨ ਸਮਾਜ ਪਾਰਟੀ ਵੱਲੋਂ ਲੜੇ ਜਾਣ ਦੀ ਹਮਾਇਤ ਕੀਤੀ।

ਇਹ ਵੀ ਪੜ੍ਹੋ:  ਇਸ ਦਿਨ ਤੋਂ ਖੁੱਲ੍ਹੇਗਾ ਹੁਣ 'ਨਿੱਕੂ ਪਾਰਕ', ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੇ ਨਿਰਦੇਸ਼

ਇਸ ਮੌਕੇ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਵਰਕਰਾਂ ਨੇ ਇਸ ਸਮਝੌਤੇ ਤਹਿਤ ਦਿੱਤੀਆਂ ਸਾਰੀਆਂ ਸੀਟਾਂ ਦਾ ਲੇਖਾ ਜੋਖਾ ਵਿਸਥਾਰ ਵਿੱਚ ਕਰਦੇ ਕਿਹਾ ਕਿ ਪਾਰਟੀ ਨੂੰ ਜੋ 20 ਸੀਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਕਈ ਥਾਂਵਾਂ ਅਜਿਹੀਆਂ ਹਨ, ਜਿੱਥੇ ਨੋਟਾ ਨੂੰ ਬਸਪਾ ਨਾਲੋਂ ਵੱਧ ਵੋਟਾਂ ਪਈਆਂ ਹਨ, ਇਸ ਲਈ ਬਹੁਜਨ ਸਮਾਜ ਪਾਰਟੀ ਨੂੰ ਉਨ੍ਹਾਂ ਸੀਟਾਂ ਤੇ ਜਿੱਤ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਵੇਗੀ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


shivani attri

Content Editor

Related News