ਨਿਮਿਸ਼ਾ ਮਹਿਤਾ ਸਦਕਾ ਪਿੰਡ ਚੱਕ ਰੌਤਾਂ ਵਾਸੀਆਂ ਦੀ ਰਸਤਾ ਬਣਾਉਣ ਦੀ 60 ਸਾਲਾ ਪੁਰਾਣੀ ਮੰਗ ਹੋਈ ਪੂਰੀ

04/26/2021 4:06:22 PM

ਗੜ੍ਹਸ਼ੰਕਰ— ਹਲਕਾ ਗੜ੍ਹਸ਼ੰਕਰ ’ਚ ਪੈਂਦੇ ਪਿੰਡ ਚੱਕ ਰੌਤਾਂ ਵਾਸੀਆਂ ਨੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੂੰ ਆਪਣੇ ਪਿੰਡ ਬੁਲਾ ਕੇ ਉਨ੍ਹਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਪਿੰਡ ਚੱਕ ਰੌਤਾਂ ਵਿਚ ਖੂਹ ਵਾਲਾ ਰਸਤਾ, ਜੋ ਪਿਛਲੇ 60 ਸਾਲਾਂ ਤੋਂ ਨਹੀਂ ਬਣਾਇਆ ਗਿਆ ਸੀ, ਇਸ ਰਸਤੇ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਨੇ ਪੰਡਿਤ ਰਾਮ ਕੁਮਾਰ ਸ਼ਰਮਾ ਦੀ ਅਗਵਾਈ ’ਚ ਨਿਮਿਸ਼ਾ ਮਹਿਤਾ ਦੇ ਨਿਵਾਸ ’ਤੇ ਉਨ੍ਹਾਂ ਨੂੰ ਮਿਲ ਕੇ ਆਪਣੇ ਪਿੰਡ ਦੀ ਇਹ ਮੰਗ ਚੁੱਕੀ ਸੀ। 

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

ਨਿਮਿਸ਼ਾ ਨੇ ਪੰਚਾਇਤੀ ਰਾਜ ਮਹਿਕਮੇ ਦੇ ਅਫ਼ਸਰਾਂ ਨੂੰ ਇਹ ਰਸਤਾ ਬਣਾਉਣ ਬਾਰੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਪੰਚਾਇਤੀ ਰਾਜ ਮਹਿਕਮੇ ਦੇ ਅਫ਼ਸਰ ਫੌਰੀ ਤੌਰ ’ਤੇ ਹਰਕਤ ’ਚ ਆਏ ਅਤੇ 60 ਸਾਲਾ ਦੀ ਪੁਰਾਣੀ ਮੰਗ ਨੂੰ ਪੂਰੀ ਕਰਦੇ ਇਸ ਰਸਤੇ ਨੂੰ ਬਣਵਾ ਕੇ ਦਿੱਤਾ।  ਖੂਹ ਵਾਲਾ ਇਹ ਰਸਤਾ ਸਮੂਚਾ ਪਿੰਡ, ਸ਼ਿਵ ਮੰਦਿਰ ਅਤੇ ਗੁਰੂ ਰਵਿਦਾਸ ਗੁਰਦੁਆਰੇ ਜਾਣ ਲਈ ਇਸਤੇਮਾਲ ਕਰਦਾ ਹੈ। ਪਿੰਡ ਦਾ ਮੇਨ ਰਸਤਾ ਹੋਣ ਕਰਕੇ ਪਹਿਲਾਂ ਸਾਰੇ ਪਿੰਡ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)

ਇਸ ਮੌਕੇ ਪਿੰਡ ਵਾਸੀ ਮਾਨ ਸਿੰਘ ਨੇ ਦੱਸਿਆ ਕਿ ਰਸਤਾ ਟੁੱਟਾ ਅਤੇ ਕੁਝ ਕੱਚਾ ਹੋਣ ਕਰਕੇ ਅਕਸਰ ਲੋਕ ਇਥੇ ਹਾਦਸੇ ਦਾ ਸ਼ਿਕਾਰ ਹੁੰਦੇ ਸਨ, ਇਥੋਂ ਤੱਕ ਕਿ ਇਥੇ ਡਿੱਗਣ ਨਾਲ ਉਨ੍ਹਾਂ ਦੇ ਆਪਣੇ ਗੋਢੇ ਦੀ ਚਪਨੀ ਵੀ ਟੁੱਟ ਗਈ ਸੀ। ਇਸ ਰਸਤੇ ਦੀ ਉਸਾਰੀ ਨਾਲ ਪਿੰਡ ਵਾਸੀਆਂ ’ਚ ਖ਼ੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮੰਗ ’ਤੇ ਦੋ ਹੋਰ ਵੱਡੇ ਰਸਤੇ ਬਣਵਾਏ ਗਏ ਹਨ। 

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ

ਇਸ ਮੌਕੇ ਨਿਮਿਸ਼ਾ ਮਹਿਤਾ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਬੇਸ਼ੱਕ ਉਨ੍ਹਾਂ ਨੇ ਅਜੇ ਚੋਣਾਂ ਨਹੀਂ ਲੜੀਆਂ ਪਰ ਹਲਕਾ ਗੜ੍ਹਸ਼ੰਕਰ ਵਾਸੀਆਂ ਦੀਆਂ ਲੋੜਾਂ ਲਈ ਉਹ ਹਰ ਵੇਲੇ ਤਿਆਰ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਸਕੱਤਰ ਜਸਵਿੰਦਰ ਕੁਮਾਰ ਅਤੇ ਜੇ. ਈ. ਮੋਤੀ ਰਾਮ ਹਾਜ਼ਰ ਸਨ। ਪਿੰਡ ਵਾਸੀਆਂ ਨੇ ਇਸ ਗਲੀ ਦਾ ਉਦਘਾਟਨ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਤੋਂ ਕਰਵਾਇਆ। ਇਸ ਮੌਕੇ ਪੰਡਿਤ ਰਾਮ ਕੁਮਾਰ, ਸਾਬਕਾ ਸਰਪੰਚ ਮੋਹਨ ਸਿੰਘ, ਸੁਮਨ ਰਾਣੀ, ਮਾਨ ਸਿੰਘ, ਪਵਨ ਕੁਮਾਰ, ਰਾਕੇਸ਼ ਪ੍ਰਧਾਨ, ਬਖਸ਼ੀਸ਼ ਸਿੰਘ ਤੋਂ ਇਲਾਵਾ ਲਖਵਿੰਦਰ ਲਵਲੀ, ਸਿਕੰਦਰ ਕਾਕੂ, ਸੰਜੀਵ ਕੁਮਾਰ, ਨਿੱਕੂ, ਰਾਮੂ, ਦਿਲਬਾਗ ਸਿੰਘ, ਜਸਵਿੰਦਰ ਸਿੰਘ ਅਤੇ ਕਈ ਹੋਰ ਸ਼ਾਮਲ ਹਨ। 

ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri