90 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਇਨੋਵਾ ਗੱਡੀ ਸਵਾਰ 2 ਨੌਜਵਾਨ ਗ੍ਰਿਫ਼ਤਾਰ

01/10/2021 4:39:10 PM

ਗੜ੍ਹਦੀਵਾਲਾ (ਜਤਿੰਦਰ) : ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਗੜ੍ਹਦੀਵਾਲਾ ਦੇ ਐਸ. ਐਚ. ਓ. ਬਲਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਥਾਨਕ ਪੁਲਸ ਵਲੋਂ ਨਾਕਾਬੰਦੀ ਦੌਰਾਨ ਇੱਕ ਇਨੋਵਾ ਗੱਡੀ ਵਿਚ ਸਵਾਰ 2 ਵਿਅਕਤੀਆਂ ਨੂੰ 90,000 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਐਸ. ਐਚ. ਓ. ਬਲਵਿੰਦਰਪਾਲ ਨੇ ਦੱਸਿਆ ਕਿ ਏ. ਐਸ. ਆਈ. ਨਾਮਦੇਵ ਸਿੰਘ, ਏ. ਐਸ. ਆਈ. ਦਿਲਦਾਰ ਸਿੰਘ, ਏ. ਐਸ. ਆਈ. ਦਵਿੰਦਰ ਸਿੰਘ, ਸਿਪਾਹੀ ਜਸਵਿੰਦਰ ਸਿੰਘ ਆਦਿ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਗੜ੍ਹਦੀਵਾਲਾ-ਕਾਲਰਾ ਮੋੜ ਵਿਖੇ ਮੌਜੂਦ ਸਨ। ਇਸੇ ਦੌਰਾਨ ਗੜ੍ਹਦੀਵਾਲਾ ਪਾਸਿਓਂ ਆ ਰਹੀ ਇੱਕ ਇਨੋਵਾ ਗੱਡੀ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ। ਗੱਡੀ ਵਿਚ ਸਵਾਰ 2 ਨੌਜਵਾਨਾਂ ਨੇ ਗੱਡੀ ਨੂੰ ਪਿੱਛੇ ਹੀ ਰੋਕ ਦਿੱਤਾ ਅਤੇ ਇੱਕ ਪਲਾਸਟਿਕ ਦਾ ਬੋਰਾ ਗੱਡੀ ਵਿਚੋਂ ਕੱਢ ਕੇ ਬਾਹਰ ਸੁੱਟ ਦਿੱਤਾ। ਸ਼ੱਕ ਦੇ ਆਧਾਰ ’ਤੇ ਦੋਵਾਂ ਨੌਜਵਾਨਾਂ ਨੂੰ ਪੁਲਸ ਪਾਰਟੀ ਵਲੋਂ ਸਮੇਤ ਇਨੋਵਾ ਗੱਡੀ ਕਾਬੂ ਕਰ ਲਿਆ ਗਿਆ। ਪਲਾਸਟਿਕ ਦੇ ਬੋਰੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 180 ਡੱਬੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ, ਜਿਨ੍ਹਾਂ ਦੇ ਪੱਤਿਆਂ ਦੀ ਗਿਣਤੀ ਕਰਨ ’ਤੇ ਇੱਕ ਡੱਬੇ ਵਿੱਚ ਕੁੱਲ 500 ਗੋਲੀਆਂ ਅਤੇ ਕੁੱਲ 180 ਡੱਬਿਆਂ ਵਿੱਚੋ 90,000 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।

ਨੌਜਵਾਨਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਬਾਉ ਪੁੱਤਰ ਨਿਰਮਲ ਸਿੰਘ ਵਾਸੀ ਰਣਧੋਧ ਪਾਰਕ ਹੈਬੋਬਵਾਲ ਕਲਾ ਭਾਰਤ ਨਗਰ ਚੌਕ ਲੁਧਿਆਣਾ ਅਤੇ ਦੂਜੇ ਨੌਜਵਾਨ ਦੀ ਪਛਾਣ ਬਲਵਿੰਦਰ ਸਿੰਘ ਉਰਫ ਮੋਨੂੰ ਪੁੱਤਰ ਟੇਕ ਚੰਦਾ ਵਾਸੀ ਸਹੂੰਗਣਾ ਥਾਣਾ ਪੋਜੇਵਾਲ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਗੜ੍ਹਦੀਵਾਲਾ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ 22-61-85 ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ. ਐਚ. ਓ. ਬਲਵਿੰਦਰਪਾਲ ਨੇ ਦੱਸਿਆ ਕਿ ਉੱਕਤ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। 


cherry

Content Editor

Related News