ਹੁਣ ਵੈਸਟ ''ਚ ਵੀ ਕੂੜੇ ਨੂੰ ਲੈ ਕੇ ਬਵਾਲ, ਵਿਧਾਇਕ ਰਿੰਕੂ ਨੇ ਦਿੱਤਾ ਅਲਟੀਮੇਟਮ

09/03/2019 11:57:40 AM

ਜਲੰਧਰ (ਖੁਰਾਣਾ)— ਸ਼ਹਿਰ ਦੇ ਕੂੜੇ ਕਾਰਨ ਜੋ ਸੰਘਰਸ਼ ਛਾਉਣੀ ਵਿਧਾਨ ਸਭਾ ਖੇਤਰ 'ਚ ਸ਼ੁਰੂ ਹੋਇਆ ਅਤੇ ਨਾਰਥ ਵਿਧਾਨ ਸਭਾ ਖੇਤਰ 'ਚ ਵੀ ਖੂਬ ਫੈਲਿਆ। ਕੂੜੇ ਨੂੰ ਲੈ ਕੇ ਉਹ ਬਵਾਲ ਹੁਣ ਵੈਸਟ ਵਿਧਾਨ ਸਭਾ ਖੇਤਰ 'ਚ ਵੀ ਫੈਲ ਗਿਆ ਹੈ। ਇਸ ਖੇਤਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਸਾਫ-ਸਾਫ ਅਲਟੀਮੇਟਮ ਦੇ ਦਿੱਤਾ ਕਿ ਜੇਕਰ ਵੈਸਟ ਖੇਤਰ ਤੋਂ ਕੂੜੇ ਦੀ ਸਮੱਸਿਆ ਦੂਰ ਨਾ ਕੀਤੀ ਗਈ ਅਤੇ ਪੂਰੇ ਖੇਤਰ ਦੀ ਸਾਫ-ਸਫਾਈ ਨਾ ਕਰਵਾਈ ਗਈ ਤਾਂ ਉਹ ਸਾਰੇ ਸ਼ਹਿਰ ਦਾ ਕੂੜਾ ਵਰਿਆਣਾ ਡੰਪ 'ਤੇ ਨਹੀਂ ਜਾਣ ਦੇਣਗੇ।

ਵੈਸਟ ਖੇਤਰ ਦੀ ਸਮੱਸਿਆ ਨੂੰ ਲੈ ਕੇ ਵਿਧਾਇਕ ਰਿੰਕੂ ਨੇ ਬੀਤੇ ਦਿਨ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਆਪਣੇ ਖੇਤਰ 'ਚ ਬੁਲਾਇਆ, ਜਿੱਥੇ ਸਭ ਤੋਂ ਪਹਿਲਾਂ ਬਸਤੀ ਮਿੱਠੂ ਨਹਿਰ ਕਿਨਾਰੇ ਬਣੇ ਕੂੜੇ ਦੇ ਡੰਪ ਨੂੰ ਵਿਖਾਇਆ, ਉਸ ਤੋਂ ਬਾਅਦ ਵਿਧਾਇਕ ਰਿੰਕੂ ਨੇ ਨਿਗਮ ਕਮਿਸ਼ਨਰ ਨੂੰ ਵੈਸਟ ਖੇਤਰ ਦੀਆਂ ਕਈ ਟੁੱਟੀਆਂ ਸੜਕਾਂ ਵਿਖਾਈਆਂ, ਜਿਨ੍ਹਾਂ ਵਿਚ ਗੁਰਬੰਤਾ ਸਿੰਘ ਮਾਰਗ, ਕਾਲਾ ਸੰਘਿਆਂ ਰੋਡ, 120 ਫੁੱਟੀ ਰੋਡ ਆਦਿ ਪ੍ਰਮੁੱਖ ਸਨ। ਵਿਧਾਇਕ ਨੇ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਵੈਸਟ ਖੇਤਰ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਵਿਧਾਇਕ ਰਿੰਕੂ ਨੇ ਕਿਹਾ ਕਿ 8 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਬਣਾਉਣ ਦੇ ਐਸਟੀਮੇਟ ਤਿਆਰ ਕੀਤੇ ਗਏ ਹਨ।

PunjabKesari

ਰਾਜਨਗਰ 'ਚ ਸੀਵਰੇਜ ਸਮੱਸਿਆ ਦੇਖਣ ਪਹੁੰਚੇ ਵਿਧਾਇਕ ਰਿੰਕੂ
ਵਾਰਡ ਨੰਬਰ 77 ਵਿਚ ਪੈਂਦੇ ਰਾਜਨਗਰ, ਜਿੱਥੇ ਗੁਰਦੁਆਰੇ ਪਿੱਛੇ ਕਈ ਗਲੀਆਂ ਸੀਵਰੇਜ ਦੇ ਗੰਦੇ ਪਾਣੀ 'ਚ ਡੁੱਬੀਆਂ ਹੋਈਆਂ ਹਨ, ਪੂਰੇ ਖੇਤਰ ਦੀ ਸੀਵਰੇਜ ਸਮੱਸਿਆ ਦਾ ਜਾਇਜ਼ਾ ਲੈਣ ਵਿਧਾਇਕ ਰਿੰਕੂ ਬੀਤੇ ਦਿਨ ਖੇਤਰ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਐੱਸ. ਈ. ਸਤਿੰਦਰ ਕੁਮਾਰ ਅਤੇ ਹੋਰ ਅਧਿਕਾਰੀਆਂ ਨੂੰ ਸੀਵਰੇਜ ਸਮੱਸਿਆ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਇਸ ਖੇਤਰ 'ਚ ਸੁਪਰਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਲਾਈਨਾਂ ਦੀ ਸਫਾਈ ਸ਼ੁਰੂ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਪਤੀ ਵਿਨੀਤ ਧੀਰ, ਕਾਂਗਰਸੀ ਨੇਤਾ ਪਵਨ ਸ਼ਰਮਾ, ਸੰਜੀਵ ਦੂਆ, ਅਭਿਲੋਚ ਤੇ ਹੋਰ ਵੀ ਸਨ।

PunjabKesari

ਸੰਸਦ ਮੈਂਬਰ ਨੇ ਸ਼ਹਿਰ ਦੇ ਮੁੱਦਿਆਂ 'ਤੇ ਮੇਅਰ ਤੇ ਕਮਿਸ਼ਨਰ ਤੋਂ ਲਿਆ ਫੀਡਬੈਕ
ਸ਼ਹਿਰ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਬੀਤੇ ਦਿਨ ਨਿਗਮ ਆ ਕੇ ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਦੀਪਰਵ ਲਾਕੜਾ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿਸ ਦੌਰਾਨ ਸੰਸਦ ਮੈਂਬਰ ਨੇ ਸ਼ਹਿਰ ਦੇ ਮੁੱਦਿਆਂ 'ਤੇ ਫੀਡਬੈਕ ਲਿਆ ਅਤੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ 'ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਨੂੰ ਕਿਹਾ।

PunjabKesari

ਆਸ-ਪਾਸ ਦੇ ਲੋਕ ਬਦਬੂ ਕਾਰਨ ਪ੍ਰੇਸ਼ਾਨ
ਸ਼ਹਿਰ 'ਚ ਕੂੜੇ ਦੇ ਡੰਪਾਂ ਦੀ ਸਮੱਸਿਆ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਇਕ ਪਾਸੇ ਲੋਕ ਜਿੱਥੇ ਪਲਾਜ਼ਾ ਚੌਕ ਡੰਪ, ਪ੍ਰਤਾਪ ਬਾਗ ਡੰਪ, ਲਾਇਲਪੁਰ ਸਕੂਲ ਡੰਪ, ਬਸਤੀ ਮਿੱਠੂ ਡੰਪ ਅਤੇ ਹੋਰਨਾਂ ਨੂੰ ਲੈ ਕੇ ਪ੍ਰੇਸ਼ਾਨ ਹਨ, ਉਥੇ ਹੀ ਸਾਈਂਦਾਸ ਸਕੂਲ ਦੇ ਨੇੜੇ ਸਥਿਤ ਡੰਪ ਦੀ ਹਾਲਤ ਸਭ ਤੋਂ ਬੁਰੀ ਹੋ ਗਈ ਹੈ ਕਿਉਂਕਿ ਸਾਰੇ ਸ਼ਹਿਰ ਦੇ ਮਰੇ ਹੋਏ ਕੁੱਤੇ ਇਸ ਡੰਪ 'ਤੇ ਸੁੱਟੇ ਜਾ ਰਹੇ ਹਨ। ਇਨ੍ਹਾਂ ਦੀ ਬਦਬੂ ਕਾਰਣ ਸਕੂਲੀ ਬੱਚੇ ਅਤੇ ਸਟਾਫ ਤਾਂ ਪ੍ਰੇਸ਼ਾਨ ਰਹਿੰਦੇ ਹੀ ਹਨ, ਡੰਪ ਦੇ ਆਸ-ਪਾਸ ਰਿਹਾਇਸ਼ੀ ਆਬਾਦੀ ਅਤੇ ਰਾਹਗੀਰ ਵੀ ਇਨ੍ਹਾਂ ਦੀ ਬਦਬੂ ਤੋਂ ਬਹੁਤ ਪ੍ਰੇਸ਼ਾਨ ਹਨ।

ਇਨ੍ਹਾਂ ਸੜਕਾਂ ਦੇ ਨਿਰਮਾਣ ਬਾਰੇ ਕਿਹਾ
ਵਡਾਲਾ ਚੌਕ ਤੋਂ ਦਿਓਲ ਨਗਰ
ਘਾਹ ਮੰਡੀ ਚੌਕ ਤੋਂ ਕਾਲਾ ਸੰਘਿਆਂ ਰੋਡ
ਸੇਂਟ ਸੋਲਜਰ ਸਕੂਲ ਤੋਂ ਰਾਮ ਸ਼ਰਣਮ ਆਸ਼ਰਮ
ਬਾਬੂ ਜਗਜੀਵਨ ਰਾਮ ਚੌਕ ਤੋਂ ਬਸਤੀ ਨੌ
ਬਬਰੀਕ ਚੌਕ ਤੋਂ ਗੁਰੂ ਰਵਿਦਾਸ ਚੌਕ
ਵਡਾਲਾ ਚੌਕ ਤੋਂ ਨਿਗਮ ਲਿਮਿਟ
ਸ਼ਹਿਨਾਈ ਪੈਲੇਸ ਵਾਲੀ ਰੋਡ
ਸ਼ਹੀਦ ਬਾਬੂ ਲਾਭ ਸਿੰਘ ਨਗਰ ਪੁਲੀ ਤੋਂ ਰਤਨ ਨਗਰ ਪੁਲੀ
ਬਬਰੀਕ ਚੌਕ ਤੋਂ ਈਵਨਿੰਗ ਕਾਲਜ
ਲੈਦਰ ਕੰਪਲੈਕਸ ਪੁਲੀ ਤੋਂ ਗਾਖਲਾਂ ਪੁਲੀ
ਕਾਦੀਆਂ ਪਿੰਡ ਤੋਂ ਕਾਲਾ ਸੰਘਿਆਂ ਰੋਡ
ਗਾਖਲਾਂ ਪੁਲੀ ਤੋਂ ਕਾਦੀਆਂ ਪਿੰਡ
ਬਾਬੂ ਜਗਜੀਵਨ ਚੌਕ ਤੋਂ ਬਬਰੀਕ ਚੌਕ
ਕਪੂਰਥਲਾ ਚੌਕ ਤੋਂ ਲੈਦਰ ਕੰਪਲੈਕਸ ਪੁਲੀ
ਲੈਦਰ ਕੰਪਲੈਕਸ ਰੋਡ
ਘਾਹ ਮੰਡੀ ਚੌਕ ਤੋਂ ਨਿਗਮ ਲਿਮਿਟ


shivani attri

Content Editor

Related News