ਗੈਂਗਸਟਰ ਰਵੀ ਬਲਾਚੌਰੀਆ ਦੇ ਭਰਾ ਨੂੰ ਪੁੱਛਗਿਛ ਲਈ ਫਗਵਾੜਾ ਲੈ ਕੇ ਆਈ ਪੁਲਸ

02/06/2020 6:20:10 PM

ਫਗਵਾੜਾ (ਜਲੋਟਾ)— ਫਗਵਾੜਾ 'ਚ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਥਿਤ ਤੌਰ 'ਤੇ ਦੋਸ਼ੀ ਮੰਨੇ ਜਾ ਰਹੇ ਇਕ ਗੈਗਸਟਰ ਰਵੀ ਬਲਾਚੌਰੀਆ ਦੇ ਭਰਾ ਨੂੰ ਕਪੂਰਥਲਾ ਪੁਲਸ ਬਠਿੰਡਾ ਜੇਲ 'ਚੋਂ ਪੁੱਛਗਿਛ ਕਰਨ ਲਈ ਲੈ ਕੇ ਆਈ ਹੈ।

ਜ਼ਿਲਾ ਕਪੂਰਥਲਾ ਪੁਲਸ ਹੁਣ ਗੈਗਸਟਰ ਰਵੀ ਬਲਾਚੌਰੀਆ ਦਾ ਸਕਾ ਭਰਾ, ਹਨੀ ਸਿੰਘ ਵਾਸੀ ਬਿਲਡੇ ਤਹਿਸੀਲ ਗੜਸ਼ੰਕਰ ਹੈ, ਨੂੰ ਬਠਿੰਡਾ ਜੇਲ ਤੋਂ ਕਥਿਤ ਤੌਰ 'ਤੇ ਪ੍ਰੋਡੱਕਸ਼ਨ ਵਾਰੰਟ 'ਤੇ ਫਗਵਾੜਾ ਲੈ ਕੇ ਆਈ ਹੈ। ਮੁਲਜ਼ਮ ਹਨੀ ਸਿੰਘ ਬਠਿੰਡਾ ਜੇਲ 'ਚ ਹੱਤਿਆ ਦੇ ਮਾਮਲੇ 'ਚ ਵਿਚਾਰ ਅਧੀਨ ਮੁਲਜ਼ਮ ਹੈ। ਸੂਤਰਾਂ ਅਨੁਸਾਰ ਸਿੰਘ ਨੂੰ ਬਠਿੰਡਾ ਜੇਲ ਤੋਂ ਲਿਆਉਣ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਹਨੀ ਸਿੰਘ ਨੂੰ 8 ਫਰਵਰੀ ਤਕ 3 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਹਨੀ ਸਿੰਘ ਦਾ ਮੈਡੀਕਲ ਕਰਵਾਇਆ ਗਿਆ।


shivani attri

Content Editor

Related News