ਰੂਪਨਗਰ ''ਚ ਲਾਸ਼ਾਂ ਨੂੰ ਸਾੜਨ ਲਈ ਮਜਬੂਰ ਹੋਇਆ ਕ੍ਰਿਸ਼ਚਨ ਭਾਈਚਾਰਾ, ਜਾਣੋ ਕਿਉਂ

01/14/2020 6:19:47 PM

ਰੂਪਨਗਰ (ਸੱਜਣ ਸੈਣੀ)— ਕ੍ਰਿਸ਼ਚਨ ਧਰਮ 'ਚ ਆਮ ਤੌਰ 'ਤੇ ਮਰਨ ਵਾਲੇ ਵਿਆਕਤੀ ਨੂੰ ਕਬਰ 'ਚ ਦਫਨਾਇਆ ਜਾਂਦਾ ਹੈ ਪਰ ਰੂਪਨਗਰ 'ਚ ਕੋਈ ਵੀ ਕਬਰਸਤਾਨ ਦੀ ਥਾਂ ਨਾ ਹੋਣ ਕਰਕੇ ਲਾਸ਼ਾਂ ਨੂੰ ਕ੍ਰਿਸ਼ਚਨ ਧਰਮ ਦੇ ਰਿਤੀ ਰਿਵਾਜਾਂ ਤੋਂ ਉਲਟ ਜਲਾਉਣਾ ਪੈ ਰਿਹਾ ਹੈ। ਇਸ ਦਾ ਖੁਲਾਸਾ ਆਲ ਇੰਡੀਆ ਕ੍ਰਿਸ਼ਚਨ ਵੈੱਲਫੇਅਰ ਫਰੰਟ ਦੇ ਕੌਮੀ ਪ੍ਰਧਾਨ ਬਿਸ਼ਪ ਡਾ. ਚਰਨ ਮਸੀਹ ਨੇ ਕੀਤਾ ਹੈ।  ਬਿਸ਼ਪ ਡਾ. ਚਰਨ ਮਸੀਹ ਨੇ ਇਹ ਖੁਲਾਸਾ ਕ੍ਰਿਸ਼ਚਨ ਭਾਈਚਾਰੇ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਕਬਰਸਤਾਨ ਲਈ ਥਾਂ ਦੇਣ ਦਾ ਮੰਗ ਪੱਤਰ ਦੇਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਰੂਪਨਗਰ 'ਚ ਕਬਰਸਤਾਨ ਦੀ ਕੋਈ ਢੁੱਕਵੀਂ ਥਾਂ ਨਾ ਹੋਣ ਕਰਕੇ ਕ੍ਰਿਸ਼ਚਨ ਧਰਮ ਦੇ ਲੋਕਾਂ ਨੂੰ ਮ੍ਰਿਤਕ ਲਾਸ਼ਾਂ ਨੂੰ ਕਈ ਵਾਰ ਤਾਂ ਅੱਗ ਨਾਲ ਸਾੜਨਾ ਪੈਂਦਾ ਹੈ। ਮੰਗ ਪੱਤਰ ਦਿੰਦੇ ਹੋਏ ਕਬਰਸਤਾਨ ਕਈ ਥਾਂ ਦੇਣ ਲਈ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮ੍ਰਿਤਕ ਲਾਸ਼ਾਂ ਨੂੰ ਦਫਨਾਉਣ 'ਚ ਬੜੀ ਪ੍ਰੇਸ਼ਾਨੀ ਆ ਰਹੀ ਹੈ, ਥਾਂ ਨਾ ਹੋਣ ਕਰਕੇ ਮ੍ਰਿਤਕ ਲਾਸ਼ਾਂ ਨੂੰ ਨਹਿਰਾਂ ਕਿਨਾਰੇ ਦਫਨਾਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਤਾਂ ਮ੍ਰਿਤਕ ਲਾਸ਼ ਦਫਨਾਉਣ ਲਈ ਜਦੋਂ ਥਾਂ ਨਾ ਮਿਲੀ ਤਾਂ ਮਜਬੂਰਨ ਲਾਸ਼ ਨੂੰ ਅੱਗ ਲਗਾ ਕੇ ਉਸ ਦਾ ਅੰਤਿਮ ਸੰਸਕਾਰ ਕਰਨਾ ਪਿਆ ਜੋ ਕਿ ਕਰਿਸ਼ਚਨ ਧਰਮ ਦੇ ਰਿਤੀ ਰਿਵਾਜਾਂ ਦੇ ਉਲਟ ਹੈ।


ਡਾ. ਮਸੀਹ ਨੇ ਦੱਸਿਆ ਕਿ ਪਹਿਲਾ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਪਿੰਡ ਬਾੜੇ ਸਲੋਰੇ ਵਿਖੇ ਕਬਰਸਤਾਨ ਲਈ ਜਮੀਨ ਅਲਾਂਟ ਕਰ ਦਿੱਤੀ ਸੀ ਪਰ ਬਾਅਦ 'ਚ ਕੈਂਸਲ ਕਰਕੇ ਵਾਪਸ ਲੈ ਲਈ। ਉਨ੍ਹਾਂ ਪ੍ਰਸ਼ਾਸ਼ਨ ਨੂੰ 15 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਹੱਲ ਨਾ ਕੀਤਾ ਤਾਂ ਕ੍ਰਿਸ਼ਚਨ ਭਾਈਚਾਰਾ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਹੋਵੇਗੀ।
ਵੱਡੀ ਹੈਰਾਨੀ ਦੀ ਗੱਲ ਹੈ ਕਿ ਜ਼ਿਲਾ ਰੂਪਨਗਰ 'ਚ ਸ਼ਰੇਆਮ ਪ੍ਰਸ਼ਾਸ਼ਨ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਗਰੀਨ ਬੈਲਟ ਦੀ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜੇ ਕਰਵਾ ਕੇ ਸ਼ਰਾਬ ਦੇ ਠੇਕੇ ਤਾਂ ਚਲਵਾਏ ਜਾ ਰਹੇ ਹਨ ਪਰ ਕ੍ਰਿਸ਼ਚਨ ਭਾਈਚਾਰੇ ਨੂੰ ਕਬਰਸਤਾਨ ਲਈ ਕੋਈ ਥਾਂ ਨਹੀਂ ਦਿੱਤੀ ਜਾ ਰਹੀ । ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਜਿਊਂਦੇ ਤਾਂ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜੇ ਕਰ ਸਕਦੇ ਹਨ ਪਰ ਮੁਰਦਿਆਂ ਲਈ ਇਥੇ ਕੋਈ ਥਾਂ ਨਹੀਂ।

shivani attri

This news is Content Editor shivani attri