2 ਸਾਲਾਂ ਤੋਂ ਭਗੌੜਾ ਵਿਅਕਤੀ ਹਰਿਆਣਾ ਤੋਂ ਕਾਬੂ

11/12/2020 12:47:17 AM

ਕਾਲਾ ਸੰਘਿਆਂ, (ਨਿੱਝਰ)- ਪੁਲਸ ਚੌਕੀ ਕਾਲਾ ਸੰਘਿਆਂ ਦੀ ਪੁਲਸ ਵੱਲੋਂ 2 ਸਾਲਾਂ ਤੋਂ ਭਗੌੜਾ ਚੱਲੇ ਆ ਰਹੇ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਇਸਲਾਮ ਉਰਫ ਟੀਮੂ ਪੁੱਤਰ ਬਾਬੂ ਖਾਨ ਵਜੋਂ ਹੋਈ ਹੈ ਅਤੇ ਇਸ ਵਿਅਕਤੀ ਦਾ ਪਿੰਡ ਦੱਲਾਬਾਸ ਥਾਣਾ ਪੁਨਹਾਨਾ ਜ਼ਿਲਾ ਨੂਹ ਹਰਿਆਣਾ ਹੈ। ਗ੍ਰਿਫਤਾਰ ਵਿਅਕਤੀ ਨੂੰ ਮੁਖਬਰ ਖਾਸ ਦੀ ਇਤਲਾਹ 'ਤੇ ਉਸ ਦੇ ਹਰਿਆਣਾ ਸਥਿਤ ਘਰ ਤੋਂ ਕਾਬੂ ਕੀਤਾ ਗਿਆ ਹੈ ਅਤੇ ਇਸ 'ਤੇ ਥਾਣਾ ਸਦਰ ਕਪੂਰਥਲਾ ਵਿਖੇ ਦਸੰਬਰ 2018 'ਚ ਧਾਰਾ 307,420, 34 ਆਈ. ਪੀ. ਐੱਸ. 25, 54, 59 ਐਕਟ ਤਹਿਤ ਦਰਜ ਮੁਕੱਦਮੇ 'ਚ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸਲਾਮ ਉਰਫ ਟੀਮੂ ਨੂੰ ਕਾਬੂ ਕਰਨ ਉਪਰੰਤ ਇਸ ਦਾ ਕੋਵਿਡ ਟੈਸਟ ਕਰਵਾ ਕੇ ਅਦਾਲਤ ਚ ਪੇਸ਼ ਕੀਤਾ ਗਿਆ ਹੈ।

Bharat Thapa

This news is Content Editor Bharat Thapa