ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 14 ਲੱਖ ਰੁਪਏ

06/13/2019 9:38:23 PM

ਗੜਦੀਵਾਲਾ/ਭੂੰਗਾ, (ਭਟੋਆ)— ਵਿਦੇਸ਼ ਭੇਜਣ ਦੇ ਸਬੰਧ 'ਚ ਲੱਖਾਂ ਰੁਪਏ ਠੱਗਣ 'ਤੇ ਗੜ੍ਹਦੀਵਾਲਾ ਪੁਲਸ ਨੇ ਦੋ ਵਿਅਕਤੀਆਂ 'ਤੇ ਕੇਸ ਦਰਜ ਕਰਨ ਦਾ ਸਮਾਚਾਰ ਹੈ। ਸਰੋਜ ਕੁਮਾਰੀ ਪਤਨੀ ਲੇਟ ਬਲਵੀਰ ਸਿੰਘ ਵਾਸੀ ਜੈਨ ਕਾਲੋਨੀ ਗੜ੍ਹਦੀਵਾਲਾ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਕੁਲਦੀਪ ਸਿੰਘ ਪੁੱਤਰ ਮਲੂਕ ਸਿੰਘ ਅਤੇ ਮਲੂਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਨੂਰਪੁਰ ਰਾਜਪੂਤਾਂ, ਜ਼ਿਲਾ ਕਪੂਰਥਲਾ ਨੇ ਉਸ ਦੇ ਲੜਕੇ ਮਨਦੀਪ ਮਿਨਹਾਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 14 ਲੱਖ ਰੁਪਏ ਠੱਗੇ ਹਨ। ਆਰਥਿਕ ਅਪਰਾਧ ਸ਼ਾਖਾ ਹੁਸ਼ਿਆਰਪੁਰ ਵੱਲੋਂ ਇਨਕੁਆਰੀ ਕਰਨ ਉਪਰੰਤ ਇਨ੍ਹਾਂ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਸਿਫ਼ਾਰਸ 'ਤੇ ਗੜ੍ਹਦੀਵਾਲਾ ਪੁਲਸ ਨੇ ਧੋਖਾਦੇਹੀ ਕਰਨ 'ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

KamalJeet Singh

This news is Content Editor KamalJeet Singh