ਠੱਗ ਗਿਰੋਹ ਨੇ ਪੈਟਰੋਲ-ਡੀਜ਼ਲ ਦੇ ਨਾਂ 'ਤੇ ਮਾਰੀ ਵੱਡੀ ਠੱਗੀ

10/05/2020 6:48:02 PM

ਟਾਂਡਾ ਉੜਮੁੜ (ਜਸਵਿੰਦਰ)— ਟਾਂਡਾ ਇਲਾਕੇ ਅੰਦਰ ਪਿਛਲੇ ਕਾਫ਼ੀ ਦਿਨਾਂ ਤੋਂ   ਇਕ ਠੱਗ ਗਿਰੋਹ ਪੈਟਰੋਲ-ਡੀਜ਼ਲ ਦੇ ਨਾਂ ਤੇ ਲੋਕਾਂ ਨਾਲ ਵੱਡੀ ਠੱਗੀ ਕਰਨ 'ਚ ਸਰਗਰਮ ਹੈ। ਇਸ ਦੇ ਚੱਲਦਿਆਂ ਇਹ ਠੱਗ ਬਿਨਾਂ ਕਿਸੇ ਡਰ ਦੇ ਲੋਕਾਂ ਨੂੰ ਬੁੱਧੂ ਬਣਾ ਕੇ ਵੱਡੀ ਠੱਗੀ ਨੂੰ ਅੰਜਾਮ ਦੇ ਰਿਹਾ ਹੈ।

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

ਠੱਗੀ ਦਾ ਸ਼ਿਕਾਰ ਹੋਏ ਪੇਂਡੂ ਮੂਨਕਾਂ ਦੇ ਕੁਝ ਵਿਅਕਤੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਦੋ ਅਣਪਛਾਤੇ ਵਿਅਕਤੀ ਸਸਤੇ ਭਾਅ ਦਾ ਪੈਟਰੋਲ-ਡੀਜ਼ਲ ਦੇਣ ਦੀ ਗੱਲ ਕਰਕੇ ਵੱਡੀ ਠੱਗੀ ਨੂੰ ਅੰਜਾਮ ਦੇ ਰਹੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਲੁਟੇਰਿਆਂ ਵੱਲੋਂ ਬੈਂਕ 'ਚ ਵੱਡੀ ਲੁੱਟ, 5 ਲਾਕਰ ਲੈ ਕੇ ਹੋਏ ਫਰਾਰ

ਉਨ੍ਹਾਂ ਦੱਸਿਆ ਕਿ ਜਦੋਂ ਲਿਆਂਦੇ ਗਏ ਵੱਖ-ਵੱਖ ਕੈਨਾਂ ਨੂੰ ਖੋਲ੍ਹ ਕੇ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ ਇਨ੍ਹਾਂ ਅੰਦਰ ਪਾਣੀ ਭਰਿਆ ਹੁੰਦਾ ਹੈ, ਜਿਸ ਦੇ ਚਲਦਿਆਂ ਉਹ ਵਿਅਕਤੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ ਅਤੇ ਸ਼ਰਮ ਮਹਿਸੂਸ ਕਰਦੇ ਹੋਏ ਉਕਤ ਵਿਅਕਤੀ ਅਜਿਹੀ ਵਾਰਦਾਤ ਨਾ ਕਿਸੇ ਨੂੰ ਦੱਸਣ ਯੋਗ ਹੈ ਅਤੇ ਨਾ ਹੀ ਕਿਸੇ ਨੂੰ ਕਹਿਣ ਯੋਗ। ਉਕਤ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਠੱਗਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਭੋਲੀ ਭਾਲੀ ਜਨਤਾ ਨੂੰ ਇਨ੍ਹਾਂ ਠੱਗਾਂ ਤੋਂ ਨਿਜਾਤ ਮਿਲ ਸਕੇ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਕਲਯੁਗੀ ਪੁੱਤਰ ਨੇ ਪਿਓ ਦੇ ਢਿੱਡ 'ਚ ਚਾਕੂ ਮਾਰ ਕੀਤਾ ਕਤਲ


shivani attri

Content Editor

Related News