ਕੈਨੇਡਾ ਭੇਜਣ ਦੇ ਨਾਂ ’ਤੇ ਢਾਈ ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ

03/05/2021 10:41:45 AM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) – ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 2.50 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਬਛੌਡ਼ੀ ਨੇ ਦੱਸਿਆ ਕਿ ਉਸ ਨੂੰ ਉਸ ਦੇ ਇਕ ਦੋਸਤ ਦੀ ਮਾਰਫਤ ਜਾਣਕਾਰੀ ਮਿਲੀ ਸੀ ਕਿ ਬਲਾਚੌਰ ਵਿਖੇ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲਾ ਟ੍ਰੈਵਲ ਏਜੰਟ ਵਿਪਨ ਕੌਸ਼ਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਪਰੋਕਤ ਏਜੈਂਟ ਨੂੰ ਮਿਲ ਕੇ ਉਸ ਨੇ ਕੈਨੇਡਾ ਜਾਣ ਦੀ ਗੱਲ ਕੀਤੀ ਸੀ, ਜਿਸ ’ਤੇ ਉਪਰੋਕਤ ਏਜੰਟ ਨਾਲ ਕੈਨੇਡਾ ਭੇਜਣ ਦਾ ਸੌਦਾ 7 ਲੱਖ ਰੁਪਏ ’ਚ 1 ਮਹੀਨੇ ਅੰਦਰ ਵਿਦੇਸ਼ ਭੇਜਣਾ ਭੈਅ ਹੋਇਆ, ਜਿਸ ਦੇ ਤਹਿਤ ਅੱਧੇ ਪੈਸੇ ਪਹਿਲਾਂ ਅਤੇ ਬਾਕੀ ਰਕਮ ਵੀਜ਼ਾ ਲੱਗਣ ’ਤੇ ਦੇਣੀ ਸੀ।

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

ਉਸ ਨੇ ਦੱਸਿਆ ਕਿ ਉਪਰੋਕਤ ਏਜੈਂਟ ਨੂੰ ਉਸ ਨੇ ਸਾਢੇ 3 ਲੱਖ ਰੁਪਏ ਅਤੇ ਆਪਣਾ ਪਾਸਪੋਰਟ ਦੇ ਦਿੱਤਾ। ਉਸ ਨੇ ਦੱਸਿਆ ਕਿ ਉਪਰੋਕਤ ਏਜੈਂਟ ਨੇ ਉਸ ਨੂੰ ਵਟਸਐੱਪ ’ਤੇ ਵੀਜ਼ੇ ਦੀ ਕਾਪੀ ਵਿਖਾ ਕੇ ਕਿਹਾ ਕਿ ਉਹ ਬਾਕੀ ਰਕਮ ਦਾ ਵੀ ਭੁਗਤਾਨ ਕਰ ਦੇਵੇ, ਪਰ ਉਸ ਨੇ ਉਪਰੋਕਤ ਵੀਜ਼ੇ ਦੀ ਅਸਲਿਅਤ ਜਾਣੇ ਬਿਨ੍ਹਾਂ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਦੱਸਿਆ ਕਿ ਜਦੋਂ ਉਪਰੋਕਤ ਵੀਜ਼ੇ ਸਬੰਧੀ ਅੰਬੈਸੀ ਤੋਂ ਜਾਣਕਾਰੀ ਮੰਗੀ ਤਾਂ ਉਹ ਵੀਜ਼ਾ ਨਕਲੀ ਪਾਇਆ ਗਿਆ।

ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਰਾਜ ਸਭਾ ਮੈਂਬਰ ਢੀਂਡਸਾ ਨੇ ਲਗਵਾਇਆ ਕੋਰੋਨਾ ਦਾ ਟੀਕਾ

ਉਪਰੋਕਤ ਏਜੈਂਟ ਨੇ ਕਿਹਾ ਕਿ ਉਹ ਉਸ ਨੂੰ ਇਸੇ ਵੀਜ਼ੇ ’ਤੇ ਵਿਦੇਸ਼ ਭੇਜ ਦੇਵੇਗਾ ਪਰ ਉਪਰੋਕਤ ਏਜੰਟ ਨੇ ਨਾਂ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਕਈ ਚੱਕਰ ਲਗਾਉਣ ਮਗਰੋਂ ਉਸ ਨੇ 1 ਲੱਖ ਰੁਪਏ ਵਾਪਸ ਕੀਤੇ ਹਨ, ਜਦਕਿ ਬਾਕੀ ਰਕਮ ਅਜੇ ਵਾਪਸ ਨਹੀਂ ਕੀਤੀ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਫਸਰ ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਬਲਾਚੌਰ ਦੀ ਪੁਲਸ ਨੇ ਏਜੰਟ ਵਿਪਨ ਕੌਸ਼ਲ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ


shivani attri

Content Editor

Related News