ਧੋਖੇ ਨਾਲ ਖਾਤੇ ''ਚੋਂ 45,500 ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

12/04/2020 2:10:09 PM

ਰੂਪਨਗਰ (ਵਿਜੇ ਸ਼ਰਮਾ)— ਸਿਟੀ ਪੁਲਸ ਥਾਣਾ ਰੂਪਨਗਰ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖੇ ਨਾਲ ਬੈਂਕ ਦਾ ਪਾਸਵਰਡ ਲੈ ਕੇ ਇਕ ਵਿਅਕਤੀ ਦੇ ਵੱਖ-ਵੱਖ ਬੈਂਕ ਖਾਤਿਆਂ 'ਚੋਂ 45,500 ਰੁ. ਦੀ ਨਕਦੀ ਕੱਢਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਇਸ ਸਬੰਧ 'ਚ ਜਾਂਚ ਅਧਿਕਾਰੀ ਇੰਸਪੈਕਟਰ ਕੁਲਵੀਰ ਸਿੰਘ ਅਨੁਸਾਰ ਲਵਪ੍ਰੀਤ ਪੁੱਤਰ ਭੱਲਾ ਸਿੰਘ ਨਿਵਾਸੀ ਪਿੰਡ ਟਲੇਵਾਲ ਜ਼ਿਲ੍ਹਾ ਬਰਨਾਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀ ਉਹ ਰੂਪਨਗਰ ਆਇਆ ਹੋਇਆ ਸੀ।

ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ

ਉਸ ਦੇ ਮੋਬਾਇਲ ਫੋਨ ਨੰਬਰ ਦੇ ਨਾਲ ਉਸ ਦੇ ਪੰਜਾਬ ਨੈਸ਼ਨਲ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਦਾ ਖਾਤਾ ਨੰ. ਜੁੜਿਆ ਹੈ। ਸ਼ਿਕਾਇਤ ਕਰਤਾ ਅਨੁਸਾਰ ਇਸ ਦੌਰਾਨ ਉਸ ਦੇ ਮੋਬਾਇਲ 'ਤੇ ਕਿਸੇ ਅਣਪਛਾਤੇ ਵਿਅਕਤੀ ਦਾ 86092-83275 ਨੰ. ਤੋਂ ਫੋਨ ਆਇਆ ਅਤੇ ਉਸਨੇ ਗੱਲਬਾਤ ਦੌਰਾਨ ਧੋਖੇ ਨਾਲ ਉਸ ਦੇ ਬੈਂਕ ਦਾ ਓ. ਟੀ. ਪੀ. ਨੰਬਰ ਪੁੱਛ ਲਿਆ, ਜਿਸ ਦੇ ਬਾਅਦ ਉਸ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਤੋਂ 40,000 ਰੁ. ਅਤੇ ਐੱਚ. ਡੀ. ਐੱਫ. ਸੀ. ਦੇ ਬੈਂਕ ਖਾਤੇ 'ਚੋਂ 5,500 ਰੁਪਏ ਕੱਢਵਾ ਲਏ ਗਏ।

ਜਾਂਚ ਅਧਿਕਾਰੀ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ਧਾਰਾ 420 ਆਈ. ਪੀ. ਸੀ. ਅਤੇ 66 (ਡੀ) ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

shivani attri

This news is Content Editor shivani attri