ਵੱਖ-ਵੱਖ ਮਾਮਲਿਆਂ ''ਚ ਲੱਖਾਂ ਦੀ ਠੱਗੀ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

11/15/2020 4:13:13 PM

ਨਵਾਂਸ਼ਹਿਰ (ਤ੍ਰਿਪਾਠੀ)— ਵੱਖ-ਵੱਖ ਮਾਮਲਿਆਂ 'ਚ ਸਾਈਪ੍ਰਸ ਭੇਜਣ ਦੇ ਨਾਮ 'ਤੇ ਠੱਗੀ ਕਰਨ ਵਾਲੀ ਵਿਦੇਸ਼ੀ ਔਰਤ ਅਤੇ ਪੁਰਸ਼ ਸਮੇਤ 4 ਵਿਅਕਤੀਆਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ.ਨੂੰ ਦਿੱਤੀ ਪਹਿਲੀ ਸ਼ਿਕਾਇਤ 'ਚ ਰਣਦੀਪ ਸਿੰਘ ਪੁੱਤਰ ਸਤਪਾਲ ਵਾਸੀ ਪਿੰਡ ਡੋਗਰਪੁਰ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਪਿੰਡ ਖੋਥੜਾ ਦੀ ਜਸਵਿੰਦਰ ਕੌਰ ਪਤਨੀ ਸਵ. ਹਰਮੇਲ ਲਾਲ ਜੋ ਸਾਈਪ੍ਰਸ 'ਚ ਰਹਿੰਦੀ ਹੈ ਅਤੇ ਰਿਸ਼ਤੇਦਾਰੀ 'ਚ ਉਸ ਦੀ ਭੂਆ ਲੱਗਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਫੋਨ 'ਤੇ ਉਸ ਨੂੰ ਸਾਈਪ੍ਰਸ ਜਾਣ ਸਬੰਧੀ ਜਾਣਕਾਰੀ ਮੰਗੀ ਸੀ ਤਾਂ ਉਸ ਨੇ ਸਾਈਪ੍ਰਸ 'ਚ ਰਹਿਣ ਵਾਲੇ ਟ੍ਰੈਵਲ ਏਜੰਟ ਗੁਰਵਿੰਦਰ ਸਿੰਘ ਗੈਰੀ ਮੂਲ ਨਿਵਾਸੀ ਪਿੰਡ ਰਾਉਕੇ ਕਲਾਂ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਨਾਲ ਉਸ ਦਾ ਸਪੰਰਕ ਕਰਵਾਇਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਰੂਹ ਕੰਬਾਊ ਹਾਦਸਾ, ਬੀਬੀ ਸਮੇਤ ਕਾਰ 'ਚ ਜਿਊਂਦਾ ਸੜਿਆ ਵਕੀਲ (ਤਸਵੀਰਾਂ)

ਉਸ ਨੇ ਦੱਸਿਆ ਕਿ ਉਕਤ ਗੁਰਵਿੰਦਰ ਸਿੰਘ ਉਰਫ਼ ਗੈਰੀ ਨੇ ਉਸ ਨੂੰ ਸਾਈਪ੍ਰਸ ਭੇਜਣ ਦਾ ਸੌਦਾ 5 ਲੱਖ ਰੁਪਏ 'ਚ ਤੈਅ ਕਰਕੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਉਸਨੂੰ ਸਾਈਪ੍ਰਸ ਬੁਲਾ ਲਵੇਗਾ। ਉਸ ਨੇ ਦੱਸਿਆ ਕਿ ਉਕਤ ਗੈਰੀ ਦੀਆਂ ਗੱਲਾਂ ਦੇ ਝਾਂਸੇ 'ਚ ਆ ਕੇ ਉਸ ਨੇ ਵੱਖ-ਵੱਖ ਬੈਂਕ ਖਾਤਿਆਂ ਅਤੇ ਤਾਰੀਕਾਂ 'ਤੇ 2.15 ਲੱਖ ਰੁਪਏ ਬੈਂਕ ਖਾਤਿਆਂ 'ਚ ਟਾਂਸਫਰ ਕਰਵਾ ਦਿੱਤੇ। ਉਸ ਨੇ ਦੱਸਿਆ ਕਿ ਉਕਤ ਗੈਰੀ ਨੇ ਉਸ ਨੂੰ ਕਿਹਾ ਕਿ ਪੂਰੀ ਅਦਾਇਗੀ ਹੋਣ ਦੇ ਬਾਅਦ ਹੀ ਉਸ ਦਾ ਵੀਜ਼ਾ ਉਸ ਨੂੰ ਭੇਜਿਆ ਜਾਵੇਗਾ। ਇਸ ਦੌਰਾਨ ਉਸ ਨੂੰ ਜਾਣਕਾਰੀ ਮਿਲੀ ਕਿ ਪਿੰਡ ਚੱਕ ਗੁਰੂ ਦੇ ਇਕ ਲੜਕੇ ਵੱਲੋਂ ਉਕਤ ਏਜੰਟ ਗੈਰੀ ਨੂੰ ਪੂਰੇ ਪੈਸੇ ਦੇਣ ਦੇ ਬਾਵਜੂਦ ਵੀ ਉਸ ਨੂੰ ਸਾਈਪ੍ਰਸ ਨਹੀਂ ਬੁਲਾਇਆ ਅਤੇ ਉਹ ਹੁਣ ਉਸਦਾ ਫੋਨ ਵੀ ਨਹੀ ਚੁੱਕ ਰਿਹਾ। ਉਸ ਨੇ ਦੱਸਿਆ ਕਿ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਪਤਾ ਲੱਗਾ ਕਿ ਉਕਤ ਗੈਰੀ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਰਹਿਣ ਵਾਲੇ ਕੁਝ ਲੋਕਾਂ ਦੇ ਨਾਲ ਇਕ ਗਰੁੱਪ ਬਣਾ ਰੱਖਿਆ ਹੈ ਜਿਹੜਾ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਕਰਨ ਦਾ ਧੰਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ: 'ਬੰਦੀ ਛੋੜ' ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੀਆਂ ਰੌਣਕਾਂ (ਤਸਵੀਰਾਂ)

ਸਕੀ ਭੈਣ ਨੂੰ ਬਣਾਇਆ ਠੱਗੀ ਦਾ ਸ਼ਿਕਾਰ
ਦੂਜੀ ਸ਼ਿਕਾਇਕਤ 'ਚ ਮਨਜੀਤ ਕੌਰ ਪਤਨੀ ਬਲਵੀਰ ਰਾਮ ਵਾਸੀ ਪਿੰਡ ਬਘੌਰਾਂ (ਨਵਾਂਸ਼ਹਿਰ) ਨੇ ਦੱਸਿਆ ਕਿ ਸਾਈਪ੍ਰਸ 'ਚ ਰਹਿਣ ਵਾਲੀ ਜਸਵਿੰਦਰ ਕੌਰ ਉਸਦੀ ਸਕੀ ਭੈਣ ਹੈ। ਉਸ ਨੇ ਦੱਸਿਆ ਕਿ ਉਸਦੀ ਭੈਣ ਦੇ ਕਹਿਣ 'ਤੇ ਟ੍ਰੈਵਲ ਏਜੰਟ ਗੈਰੀ ਦੇ ਨਾਲ ਗੱਲ ਕੀਤੀ ਤਾਂ ਉਸ ਨੇ ਉਸ ਤੋ 5 ਲੱਖ ਰੁਪਏ 'ਚ ਵਰਕ ਪਰਮਿਟ 'ਤੇ ਸਾਈਪ੍ਰਸ ਮੰਗਵਾਉਣ ਦਾ ਸੌਦਾ ਤੈਅ ਕੀਤਾ ਸੀ । ਪਰ 3.15 ਲੱਖ ਰੁਪਏ ਲੈਣ ਦੇ ਬਾਵਜੂਦ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਨ੍ਹਾਂ ਆਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਉਕਤ ਲੋਕਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਅੰਮ੍ਰਿਤਸਰ 'ਚ ਵੱਡਾ ਹਾਦਸਾ, ਇਮਾਰਤ ਨੂੰ ਲੱਗੀ ਭਿਆਨਕ ਅੱਗ (ਤਸਵੀਰਾਂ)

ਉਕਤ ਸ਼ਿਕਾਇਤ ਦੀ ਜਾਂਚ ਦੇ ਆਧਾਰ 'ਤੇ ਆਰਥਿਕ ਵਿੰਗ ਦੇ ਇੰਚਾਰਜ ਸਤਨਾਮ ਸਿੰਘ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਥਾਣਾ ਨਵਾਂਸ਼ਹਿਰ ਅਤੇ ਥਾਣਾ ਸਦਰ ਦੀ ਪੁਲਸ ਦੇ ਟ੍ਰੈਵਲ ਏਜੰਟ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਜਸਵਿੰਦਰ ਕੌਰ ਪਤਨੀ ਹਰਮੇਲ ਲਾਲ ਦੋਨੋ ਹਾਲ ਨਿਵਾਸੀ ਸਾਈਪ੍ਰਸ ਅਤੇ ਬਲਵੰਤ ਸਿੰਘ ਅਤੇ ਜਿੰਦਪ੍ਰੀਤ ਸਿੰਘ ਦੋਨਾਂ ਨਿਵਾਸੀ ਪਿੰਡ ਲੰਮਾ (ਫਤਿਹਬਾਦ) ਹਰਿਆਣਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ਼ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੁਕੇਰੀਆਂ: ਦੀਵਾਲੀ ਵਾਲੇ ਦਿਨ ਛਾਇਆ ਮਾਤਮ, ਦੋ ਮਹੀਨੇ ਪਹਿਲਾਂ ਇਟਲੀ ਗਏ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ
ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ


shivani attri

Content Editor

Related News