ਵਰਕ ਪਰਮਿਟ ''ਤੇ ਦੋਹਾ ਕਤਰ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ

10/10/2020 3:48:28 PM

ਨਵਾਂਸ਼ਹਿਰ (ਤ੍ਰਿਪਾਠੀ)— ਵਰਕਰ ਪਰਮਿਟ 'ਤੇ ਦੋਹਾ ਕਤਰ ਭੇਜਣ ਦਾ ਝਾਂਸਾ ਦੇ ਕੇ 1.50 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਫਰਜੀ ਏਜੰਟ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਰਾਕੇਸ਼ ਕੁਮਾਰ ਪੁੱਤਰ ਅਮ੍ਰਿਤਸਰੀਆ ਰਾਮ ਵਾਸੀ ਮਸੰਦਾ ਪੱਟੀ (ਬੰਗਾ) ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਇਸ ਸਬੰਧੀ ਜਾਣਕਾਰੀ ਹੋਣ 'ਤੇ ਟਰੈਵਲ ਏਜੰਟ ਰਮੇਸ਼ ਲਾਲ ਪੁੱਤਰ ਪੂਰਨ ਚੰਦ ਵਾਸੀ ਪਿੰਡ ਦਰਵੇਸ਼ ਤਹਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਉਹ 1.50 ਲੱਖ ਰੁਪਏ 'ਚ ਉਸ ਨੂੰ ਦੋਹਾ ਕੱਤਰ ਭੇਜ ਸਕਦਾ ਹੈ।

ਇਹ ਵੀ ਪੜ੍ਹੋ: ਆਰਥਿਕ ਤੰਗੀ ਨੇ ਨੌਜਵਾਨ ਨੂੰ ਕਰ 'ਤਾ ਖ਼ੌਫ਼ਨਾਕ ਕਦਮ ਚੁੱਕਣ 'ਤੇ ਮਜਬੂਰ, ਵੇਖ ਪਤਨੀ ਦੇ ਉੱਡੇ ਹੋਸ਼

ਉਸ ਨੇ ਦੱਸਿਆ ਕਿ ਪਾਸਪੋਰਟ ਲੈਣ ਤੋਂ ਬਾਅਦ ਕੁਝ ਹੀ ਦਿਨਾਂ 'ਚ ਉਸ ਨੇ ਉਸ ਨੂੰ ਵੀਜ਼ਾ ਅਤੇ ਏਅਰ ਟਿਕਟ ਵੀ ਦੇ ਦਿੱਤੀ। ਏਜੰਟ ਨੇ ਭਰੋਸਾ ਦਿੱਤਾ ਕਿ ਜੇਕਰ ਉਸ ਦਾ ਕੰਮ ਨਹੀਂ ਬਣਿਆ ਤਾਂ ਉਹ ਉਸ ਦੇ ਪੈਸੇ ਵਾਪਸ ਕਰ ਦੇਵੇਗਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਦੋਹਾ ਕਤਰ ਪੁੱਜਣ 'ਤੇ ਕੰਪਨੀ ਦਾ ਕੋਈ ਵੀ ਮੁਲਾਜ਼ਮ ਉਸ ਨੂੰ ਲੈਣ ਨਹੀ ਆਇਆ। ਉਸ ਨੇ ਦੱਸਿਆ ਕਿ ਉਹ 1 ਮਹੀਨੇ ਤੱਕ ਹੋਟਲ 'ਚ ਰਿਹਾ ਪਰ ਉਸ ਨੂੰ ਕਿਧਰੇ ਵੀ ਕੰਨ ਨਹੀ ਮਿਲਿਆ। ਜਿਸ ਦੇ ਬਾਅਦ ਉਹ ਭਾਰਤ ਤੋਂ ਟਿਕਟ ਮੰਗਵਾ ਕੇ ਵਾਪਸ ਭਾਰਤ ਆ ਗਿਆ। ਉਸ ਨੇ ਦੱਸਿਆ ਕਿ ਏਜੰਟ ਹੁਣ ਵਾਅਦੇ ਮੁਤਾਬਿਕ ਉਸਦੇ ਪੈਸੇ ਵਾਪਿਸ ਨਹੀ ਕਰ ਰਿਹਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਅਪਣੀ ਰਾਸ਼ੀ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:​​​​​​​ ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਤੇ ਸਾਥੀਆਂ ਸਣੇ ਗੈਂਗਸਟਰ ਕੀਤਾ ਕਾਬੂ

ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਵਿੰਗ ਵੱਲ੍ਹੋਂ ਕਰਨ 'ਤੇ ਪਾਇਆ ਗਿਆ ਕਿ ਏਜੰਟ ਕੋਲ ਟਰੈਵਲ ਏਜੰਸੀ ਦੇ ਲੀਗਲ ਦਸਤਾਵੇਜ਼ ਵੀ ਨਹੀਂ ਹੈ। ਜਾਂਚ ਅਧਿਕਾਰੀ ਦੀ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ ਫਰਜ਼ੀ ਏਜੰਟ ਰਮੇਸ਼ ਲਾਲ ਦੇ ਖ਼ਿਲਾਫ਼ ਧਾਰਾ 406,420 ਅਤੇ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲਰ ਐਕਟ 2014,24 ਇੰਮੀਗ੍ਰੇਸ਼ਨ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:​​​​​​​ ​​​​​​​ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ

shivani attri

This news is Content Editor shivani attri