ਕੈਨੇਡਾ ਭੇਜਣ ’ਤੇ ਨਾਂ ’ਤੇ ਸਹੁਰੇ ਪਰਿਵਾਰ ਨੇ ਸਾਜਿਸ਼ ਰੱਚ ਕੀਤੀ ਵੱਡੀ ਠੱਗੀ

01/08/2021 5:57:46 PM

ਨਕੋਦਰ (ਪਾਲੀ)— ਪਤੀ-ਪਤਨੀ ਅਤੇ ਸੱਸ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ 28 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਧੜੀ ਕਰਨ ਦੇ ਦੋਸ਼ ਲਾਉਣ ਵਾਲੀ ਪੀੜਤ ਔਰਤ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦੇ ਕੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਦਲਿਤ ਯੂਥ ਆਗੂ ਸਾਬੀ ਧਾਰੀਵਾਲ ਅਤੇ ਅਸ਼ਵਨੀ ਕੁਮਾਰ ਦੀ ਹਾਜ਼ਰੀ ’ਚ ਪੀੜਤ ਮਹਿਲਾ ਸ਼ਨਦੀਪ ਪਤਨੀ ਸ਼ਾਮ ਲਾਲ ਵਾਸੀ ਗੰਨਾ ਪਿੰਡ ਫਿਲੌਰ ਨੇ ਦੱਸਿਆ ਕਿ ਮੈਂ ਆਪਣੇ 2 ਬੱਚਿਆਂ ਸਮੇਤ ਵਿਦੇਸ਼ ਜਾਣ ਦੀ ਚਾਹਵਾਨ ਸੀ, ਇਸ ਦੌਰਾਨ ਥਾਣਾ ਨਕੋਦਰ ਦੇ ਪਿੰਡ ਚੱਕ ਕਲਾਂ ਵਿਖੇ ਰਹਿੰਦੀ ਸਾਡੀ ਰਿਸ਼ਤੇਦਾਰ ਨੇ ਕਿਹਾ ਕਿ ਉਸ ਦੀ ਲੜਕੀ ਅਤੇ ਜਵਾਈ ਏਜੰਟੀ ਦਾ ਕੰਮ ਕਰਦੇ ਹਨ। ਇਨ੍ਹਾਂ ਨੇ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਕੈਨੇਡਾ ਭੇਜਣ ਲਈ 40 ਲੱਖ ਰੁਪਏ ਦੀ ਗੱਲ ਤੈਅ ਹੋ ਗਈ।

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਪਾਸਪੋਰਟ ਅਤੇ 10 ਲੱਖ ਰੁਪਏ, ਜੋ ਅਸੀਂ ਉਕਤ ਔਰਤ ਦੇ ਅਕਾਊਂਟ ਵਿਚ ਚੈੱਕ ਰਾਹੀਂ ਪਾ ਦਿੱਤੇ। ਕੁਝ ਦਿਨਾਂ ਬਾਅਦ ਉਕਤ ਵਿਅਕਤੀਆਂ ਨੇ ਕਿਹਾ ਕਿ ਤੁਹਾਡੀ ਫਾਇਲ ਲੱਗ ਗਈ ਹੈ, ਤੁਹਾਨੂੰ ਜਲਦੀ ਹੀ ਕੈਨੇਡਾ ਭੇਜ ਦੇਵਾਂਗੇ, ਤੁਸੀਂ ਬਾਕੀ ਪੈਸਿਆਂ ਦਾ ਪ੍ਰਬੰਧ ਕਰ ਲਵੋ। ਮੈਂ ਆਪਣਾ 10 ਲੱਖ ਰੁਪਏ ਦਾ ਸੋਨਾ ਵੇਚ ਅਤੇ ਹੋਰ ਲੋਕਾਂ ਤੋਂ ਉਧਾਰ ਫੜ ਕੇ ਕਰੀਬ 18 ਲੱਖ ਰੁਪਿਆ ਦਿੱਤੇ। ਅਪ੍ਰੈਲ 2019 ਵਿਚ ਉਕਤ ਲੋਕਾਂ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਤੁਹਾਡਾ ਵੀਜ਼ਾ ਲੱਗ ਗਿਆ ਹੈ। ਤੁਸੀਂ ਆਪਣੀ ਤਿਆਰੀ ਕਰ ਲਵੋ।

ਇਹ ਵੀ ਪੜ੍ਹੋ :  ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ

ਬੱਚਿਆਂ ਦੇ ਕੰਮ ਨੂੰ ਹਾਲੇ ਸਮਾਂ ਲੱਗੇਗਾ ਤੇ ਉਕਤ ਲੋਕਾਂ ਨੇ ਮੇਰੀ ਇਕੱਲੀ ਦੀ ਦਿੱਲੀ ਤੋਂ ਕੰਬੋਡੀਆ ਦੀ ਫਲਾਈਟ ਕਰਵਾ ਦਿੱਤੀ। ਜਿੱਥੇ ਮੇਰੇ ਤੋਂ ਵਿਦੇਸ਼ੀ ਕਰੰਸੀ ਦੇਣ ਬਦਲੇ ਡੇਢ ਲੱਖ ਰੁਪਏ ਹੋਰ ਲਏ ਅਤੇ ਹੋਟਲ ਵਿਚ ਹੋਰ ਮੁੰਡਿਆਂ ਨੇ ਮੇਰੇ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਅਤੇ ਇਨ੍ਹਾਂ ਨੇ ਮੈਨੂੰ ਵਾਪਸ ਬੁਲਾ ਲਿਆ ਅਤੇ ਕੁਝ ਦਿਨਾਂ ਬਾਅਦ ਮੇਰੀ ਮਾਸਕੋ ਦੀ ਟਿਕਟ ਕਰਵਾ ਦਿੱਤੀ ਜਦੋਂ ਏਅਰ ਪੋਰਟ ’ਤੇ ਜਹਾਜ਼ ਚੜ੍ਹਨ ਲੱਗਾ ਤਾਂ ਏਅਰਪੋਰਟ ਅਥਾਰਿਟੀ ਨੇ ਮੈਨੂੰ ਐਂਟਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਤੁਸੀਂ ਗ਼ਲਤ ਢੰਗ ਨਾਲ ਬਾਹਰ ਜਾ ਰਹੇ ਹੋ। ਮੈਂ ਵਾਪਸ ਆ ਕੇ ਉਕਤ ਵਿਅਕਤੀਆਂ ਤੋਂ ਪੈਸੇ ਅਤੇ ਪਾਸਪੋਰਟ ਵਾਪਸ ਮੰਗੇ ਤਾਂ ਤਕਰੀਬਨ 5-6 ਮਹੀਨੇ ਮੈਨੂੰ ਲਾਰੇ-ਲੱਪੇ ਲਾਉਂਦੇ ਰਹੇ। ਉਕਤ ਇਕ ਮੁਲਜ਼ਮ ਜੋ ਪੁਲਸ ਮੁਲਾਜ਼ਮ ਵੀ ਹੈ, ਨੇ ਧਮਕੀ ਦਿੱਤੀ ਕਿ ਅਸੀਂ ਤੈਨੂੰ ਬਾਹਰ ਨਹੀਂ ਭੇਜਣਾ ਅਤੇ ਨਾ ਹੀ ਪੈਸੇ ਵਾਪਸ ਕਰਨੇ ਹਨ, ਤੂੰ ਜੋ ਕਰਨਾ ਹੈ ਕਰ ਲੈ ਅਤੇ ਮੈਨੂੰ ਧਮਕੀ ਦਿੱਤੀ ਕਿ ਤੈਨੂੰ ਅਸੀਂ ਕਿਸੇ ਝੂਠੇ ਕੇਸ ਵਿਚ ਫ਼ਸਾ ਦੇਵਾਂਗੇ ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਪੁਲਸ ਨਹੀਂ ਕਰ ਰਹੀ ਕਾਰਵਾਈ 
ਪੀੜਤਾ ਧੋਖਾਧੜੀ ਅਤੇ ਠੱਗੀ ਦਾ ਸ਼ਿਕਾਰ ਹੋਈ ਪੀੜਤਾ ਸ਼ਨਦੀਪ ਨੇ ਕਿਹਾ ਕਿ ਉਕਤ ਵਿਅਕਤੀਆਂ ਖ਼ਿਲਾਫ਼ ਐੱਸ. ਐੱਸ. ਪੀ. ਨੂੰ ਸ਼ਿਕਾਇਤ ਅਤੇ ਸਥਾਨਕ ਡੀ. ਐੱਸ. ਪੀ. ਦਫ਼ਤਰ ਵਿਖੇ ਬਿਆਨ ਦੇਣ ਦੇ ਬਾਵਜੂਦ ਪਿਛਲੇ 4-5 ਮਹੀਨਿਆਂ ਤੋਂ ਦਰ-ਦਰ ਭਟਕ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ ।

ਮਾਮਲੇ ਦੀ ਕੀਤੀ ਜਾ ਰਹੀ ਜਾਂਚ : ਡੀ. ਐੱਸ. ਪੀ.
ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਡੀ. ਐੱਸ .ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਦੋਹਾਂ ਧਿਰਾਂ ਦੇ ਬਿਆਨ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਇਕ ਨਾਮੀ ਕਾਲਜ ’ਚ ਬੀ. ਐੱਸ. ਈ. ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News