ਬਜ਼ੁਰਗ ਦੇ ਬੈਂਕ ਖਾਤੇ ''ਚੋਂ 6.65 ਲੱਖ ਰੁਪਏ ਕਢਵਾਉਣ ਵਾਲੇ ਮੁਲਜ਼ਮ ਨੂੰ ਭੇਜਿਆ ਜੇਲ

10/09/2020 2:14:49 PM

ਜਲੰਧਰ (ਜ. ਬ.)— ਥਾਣਾ ਨੰਬਰ 1 ਦੀ ਪੁਲਸ ਨੇ ਬਜ਼ੁਰਗ ਦੇ ਬੈਂਕ ਖਾਤੇ 'ਚੋਂ 6.65 ਲੱਖ ਰੁਪਏ ਕਢਵਾਉਣ ਵਾਲੇ ਮੁਲਜ਼ਮ ਜਸਵਿੰਦਰ ਸਿੰਘ ਨਿਵਾਸੀ ਰੁੜਕਾ ਕਲਾਂ ਹਾਲ ਨਿਵਾਸੀ ਦੀਪ ਨਗਰ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਜੇਲ ਭੇਜ ਦਿੱਤਾ। ਪੁੱਛਗਿੱਛ 'ਚ ਮੁਲਜ਼ਮ ਨੇ ਮੰਨਿਆ ਕਿ 12 ਮਈ ਨੂੰ ਉਸ ਨੇ ਬਜ਼ੁਰਗ ਦੇ ਖਾਤੇ 'ਚੋਂ ਜਿਹੜੇ 20 ਹਜ਼ਾਰ ਰੁਪਏ ਕਢਵਾਏ ਸਨ, ਉਹ ਉਸ ਨੇ ਸਿਰਫ 3 ਦਿਨਾਂ 'ਚ ਹੀ ਖਰਚ ਕਰ ਦਿੱਤੇ।

ਇਹ ਵੀ ਪੜ੍ਹੋ:  ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਇਸ ਤੋਂ ਬਾਅਦ ਉਸ ਨੇ ਜ਼ਿਆਦਾ ਪੈਸੇ ਕਢਵਾਉਣ ਦਾ ਮਨ ਬਣਾਇਆ ਅਤੇ 16 ਮਈ ਨੂੰ 4 ਲੱਖ ਰੁਪਏ ਹੋਰ ਕਢਵਾ ਲਏ। 4 ਲੱਖ ਰੁਪਏ ਖਰਚਣ ਉਪਰੰਤ ਮੁਲਜ਼ਮ ਨੇ 26 ਜੂਨ ਨੂੰ 40 ਹਜ਼ਾਰ ਰੁਪਏ ਕਢਵਾ ਲਏ ਪਰ ਬੈਂਕ ਅਧਿਕਾਰੀਆਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਬਜ਼ੁਰਗ ਜਗਦੀਸ਼ ਕੁਮਾਰ ਦੇ ਬੈਂਕ ਖਾਤੇ ਨੂੰ ਸੀਜ਼ ਕਰ ਦਿੱਤਾ। ਜਿਉਂ ਹੀ ਮੁਲਜ਼ਮ ਦੋਬਾਰਾ ਪੈਸੇ ਕਢਵਾਉਣ ਆਇਆ ਤਾਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਨੂੰ ਰਿਮਾਂਡ 'ਤੇ ਲਿਆ ਸੀ ਪਰ ਉਹ ਸਾਰੇ ਪੈਸੇ ਖਰਚ ਕਰ ਚੁੱਕਾ ਹੈ, ਜਿਸ ਕਾਰਨ ਰਿਮਾਂਡ ਖ਼ਤਮ ਹੋਣ ਉਪਰੰਤ ਉਸ ਨੂੰ ਅਦਾਲਤ ਵਿਚ ਪੇਸ਼ ਕਰਨ 'ਤੇ ਜੇਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ਅੰਮ੍ਰਿਤਸਰ: ਵਿਆਹ ਸਮਾਗਮ ਦੌਰਾਨ ਗੈਂਗਸਟਰ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਵੀਡੀਓ ਵਾਇਰਲ

shivani attri

This news is Content Editor shivani attri