ਅਮਰੀਕਾ ਭੇਜਣ ਦੇ ਨਾਂ ''ਤੇ ਮਾਰੀ 20 ਲੱਖ ਦੀ ਠੱਗੀ

08/14/2020 4:59:46 PM

ਟਾਂਡਾ ਉੜਮੁੜ ( ਵਰਿੰਦਰ ਪੰਡਿਤ,ਮੋਮੀ)— ਉੜਮੁੜ ਮੁਹੱਲਾ ਮਹਾਸ਼ਿਆਂ ਵਾਸੀ ਇਕ ਵਿਅਕਤੀ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇਕੇ 20 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਮਾਡਲ ਟਾਊਨ ਟਾਂਡਾ 'ਚ ਰਹਿੰਦੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 3700 ਤੋਂ ਪਾਰ

ਪੁਲਸ ਨੇ ਇਹ ਮਾਮਲਾ ਬਲਜੀਤ ਸਿੰਘ ਸੰਧੂ ਪੁੱਤਰ ਜੋਗਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਸੈਮੁਅਲ ਥਾਪਰ ਪੁੱਤਰ ਯੋਸਫ ਥਾਪਰ, ਕੁਲਵੰਤ ਕੌਰ ਪਤਨੀ ਯੂਸ਼ਫ ਮਸੀਹ, ਅਸ਼ੀਸ ਥਾਪਰ ਪੁੱਤਰ ਯੋਸਫ ਥਾਪਰ ਪੁੱਤਰ ਯੋਸਫ ਮਸੀਹ ਅਤੇ ਯੋਸਫ ਮਸੀਹ ਦੇ ਖ਼ਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜਮਾਂ ਦੇ ਝਾਂਸੇ 'ਚ ਆ ਕੇ ਉਸ ਨੇ ਅਮਰੀਕਾ ਜਾਣ ਲਈ 2019 'ਚ 20 ਲੱਖ ਰੁਪਏ ਦਿੱਤੇ ਸਨ ਪਰ ਉਨ੍ਹਾਂ ਨੇ ਉਸ ਨੂੰ ਕੀਤੀ ਗੱਲ ਮੁਤਾਬਕ ਸਿੱਧੇ ਅਮਰੀਕਾ ਭੇਜਣ ਦੀ ਬਜਾਏ ਕਿਊਬਾ ਦਾ ਵੀਜ਼ਾ ਲਗਵਾ ਰੁਮੀਨੀਆ ਦੀ ਫਲਾਈਟ ਕਰਵਾ ਦਿੱਤੀ। ਉਸ ਤੋਂ ਬਾਅਦ 'ਚ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਕਤ ਮੁਲਜ਼ਮਾਂ ਨੇ ਨਾ ਉਸ ਨੂੰ ਅਮਰੀਕਾ ਭੇਜਿਆ ਨਾ ਉਸ ਦੀ ਰਕਮ ਵਾਪਸ ਕੀਤੀ। ਡੀ. ਐੱਸ. ਪੀ. ਟਾਂਡਾ ਵੱਲੋਂ ਕੀਤੀ ਜਾਂਚ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ...ਜਦੋਂ ਸ਼ਰਾਬੀ ਨੇ ਥਾਣੇ ਦੇ ਬਾਹਰ ਰਾਹ ਜਾਂਦੀ ਕੁੜੀ ਦਾ ਸ਼ਰੇਆਮ ਫੜਿਆ ਹੱਥ

shivani attri

This news is Content Editor shivani attri