ਆਸਟ੍ਰੇਲੀਆ ਭੇਜਣ ਦੇ ਨਾਂ ''ਤੇ ਕੀਤੀ 5 ਲੱਖ ਦੀ ਠੱਗੀ, ਮਾਮਲਾ ਦਰਜ

07/16/2020 1:52:52 PM

ਟਾਂਡਾ ਉੜਮੁੜ (ਮੋਮੀ,ਵਰਿੰਦਰ ਪੰਡਿਤ)— ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਟਰੈਵਲ ਏਜੰਟ ਖ਼ਿਲਾਫ਼ ਟਾਂਡਾ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਗਈ ਦਰਖ਼ਾਸਤ 'ਚ ਰਣਵੀਰ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਪਿੰਡ ਸਹਿਬਾਜਪੁਰ ਨੇ ਦੱਸਿਆ ਕਿ ਮੈਂ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਇਸੇ ਕਾਰਨ ਮੈਂ ਆਪਣੇ ਪਿੰਡ ਦੇ ਹੀ ਇਕ ਵਿਅਕਤੀ ਕੁਲਵੰਤ ਸਿੰਘ ਸਿੰਘ ਪੁੱਤਰ ਰੇਸ਼ਮ ਸਿੰਘ ਨਾਲ ਵਿਦੇਸ਼ ਜਾਣ ਦੀ ਗੱਲ ਕੀਤੀ ਤਾਂ ਉਸ ਨੇ ਮੈਨੂੰ ਕਿਹਾ ਕਿ ਮੇਰਾ ਇਕ ਸਾਥੀ ਟਰੈਵਲ ਏਜੰਟ ਪਰਵਪਨੋਟ ਨਿਵਾਸੀ ਫਤਿਹ ਨੰਗਲ ਧਾਲੀਵਾਲ ਜ਼ਿਲ੍ਹਾ ਗੁਰਦਾਸਪੁਰ ਜੋ ਆਸਟ੍ਰੇਲੀਆ ਭੇਜਣ ਦਾ ਕੰਮ ਕਰਦਾ ਹੈ ਅਤੇ ਫਰਵਰੀ 2019 ਨੂੰ ਕੁਲਵੰਤ ਸਿੰਘ ਨੇ ਟ੍ਰੈਵਲ ਏਜੰਟ ਨੂੰ ਆਪਣੇ ਪਿੰਡ ਬੁਲਾ ਲਿਆ। ਉੱਥੇ ਹੀ ਉਸ ਨੇ ਸਾਡੇ ਨਾਲ 14 ਲੱਖ ਰੁਪਏ 'ਚ ਆਸਟ੍ਰੇਲੀਆ ਭੇਜ ਕੇ ਕੰਮ 'ਤੇ ਲਗਾਉਣ ਦੀ ਗੱਲਬਾਤ ਤੈਅ ਕੀਤੀ ਅਤੇ ਅਸੀਂ ਉਸ ਦੇ ਝਾਂਸੇ 'ਚ ਆ ਕੇ 22 ਫਰਵਰੀ ਨੂੰ ਕੁਲਵੰਤ ਸਿੰਘ ਅਤੇ ਸਾਡੇ ਹੀ ਪਿੰਡ ਦੇ ਪ੍ਰਦੀਪ ਕੁਮਾਰ ਦੇ ਸਾਹਮਣੇ ਸਾਡੇ ਘਰ 'ਚ ਹੀ 5 ਲੱਖ ਰੁਪਏ ਉਕਤ ਟਰੈਵਲ ਏਜੰਟ ਨੂੰ ਦੇ ਦਿੱਤੇ।  
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

24 ਫਰਵਰੀ ਨੂੰ ਟਰੈਵਲ ਏਜੰਟ ਨੇ ਮੈਨੂੰ ਆਪਣੇ ਨਾਲ ਮਲੇਸ਼ੀਆ ਅਤੇ ਫਿਰ ਇੰਡੋਨੇਸ਼ੀਆ ਲੈ ਗਿਆ ਅਤੇ ਉਹ ਉੱਥੇ ਮੈਨੂੰ ਆਸਟ੍ਰੇਲੀਆ ਭੇਜਣ ਦੇ ਲਾਰੇ ਲੱਪੇ ਲਾਉਂਦਾ ਰਿਹਾ ਹੈ। 1 ਮਾਰਚ 2019 ਨੂੰ 'ਚ ਉਹ ਮੈਨੂੰ ਵਾਪਸ ਭਾਰਤ ਲੈ ਆਇਆ ਅਤੇ ਮੈਨੂੰ ਕਹਿਣ ਲੱਗਾ ਕਿ ਤੁਹਾਨੂੰ ਜਲਦ ਹੀ ਆਸਟ੍ਰੇਲੀਆ ਭੇਜ ਦੇਵਾਂਗਾ ਪਰ ਉਸ ਨੇ ਮੈਨੂੰ ਆਸਟ੍ਰੇਲੀਆ ਨਹੀਂ ਭੇਜਿਆ। ਜਦੋਂ ਅਸੀਂ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਆਪਣੇ ਪੈਸੇ ਵਾਪਸ ਲੈਣ ਲਈ ਉਕਤ ਟਰੈਵਲ ਏਜੰਟ ਕੋਲ ਗਏ ਤਾਂ ਉਸ ਨੇ ਸਾਨੂੰ 1, 80000 ਹਜ਼ਾਰ ਰੁਪਏ ਦਾ ਚੈੱਕ ਸਾਨੂੰ ਦੇ ਦਿੱਤਾ ਦਾ ਪਰ ਉਹ ਚੈੱਕ ਬਾਊਂਸ ਹੋ ਗਿਆ। ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਪੜਤਾਲ ਦੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਕੀਤੀ ਜਿਸ 'ਚ ਉਕਤ ਟ੍ਰੈਵਲ ਏਜੰਟ ਖ਼ਿਲਾਫ਼ ਮੁਕਾਬਲਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ


shivani attri

Content Editor

Related News