ਲਾਇਨਜ਼ ਕਲੱਬ ਮੈਂਬਰ ਨਾਲ ਧੋਖਾਧੜੀ ਕਰਨ ਸਬੰਧੀ 3 ਖਿਲਾਫ ਕੇਸ ਦਰਜ

05/21/2018 12:00:16 PM

ਫਗਵਾੜਾ (ਹਰਜੋਤ)— ਲਾਇਨਜ਼ ਕਲੱਬ ਦੇ ਮੈਂਬਰਾ ਨੂੰ ਸ਼ਿਕਾਗੋਂ ਭੇਜਣ ਲਈ ਏਅਰ ਟਿਕਟਾਂ ਅਤੇ ਹੋਟਲਾਂ ਦੀ ਬੁਕਿੰਗ 'ਚ ਕੀਤੀ ਧੋਖਾਧੜੀ ਦੇ ਸਬੰਧ 'ਚ ਸਿਟੀ ਪੁਲਸ ਨੇ 3 ਵਿਅਕਤੀਆਂ ਖਿਲਾਫ ਧਾਰਾ 420, 406 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਅਸ਼ਵਨੀ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਬਾਸਾ ਬਾਜ਼ਾਰ ਫਗਵਾੜਾ ਨੇ ਦੱਸਿਆ ਕਿ ਉਨ੍ਹਾਂ ਨੇ ਜੂਨ 2017 'ਚ ਸ਼ਿਕਾਗੋਂ ਜਾਣ ਲਈ ਹਵਾਈ ਟਿਕਟ, ਹੋਟਲ ਬੁਕਿੰਗ ਅਤੇ ਖਾਣੇ ਸਮੇਤ 10 ਮੈਂਬਰਾ ਦਾ 1 ਲੱਖ 10 ਹਜ਼ਾਰ ਰੁਪਏ ਦੇ ਹਿਸਾਬ ਨਾਲ ਸੌਦਾ ਕਰਕੇ 7 ਲੱਖ ਰੁਪਏ ਪੇਸ਼ਗੀ ਵਜੋਂ ਦਿੱਤੇ ਸਨ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਵਿਅਕਤੀ ਉਨ੍ਹਾਂ ਪਾਸੋਂ ਲਗਾਤਾਰ ਪੈਸਿਆਂ ਦੀ ਮੰਗ ਕਰਦਾ ਰਿਹਾ। ਆਖਰੀ ਮੌਕੇ ਜਦੋਂ ਉਨ੍ਹਾਂ ਨੇ ਟਿਕਟਾਂ ਅਤੇ ਹੋਟਲਾਂ ਦੀ ਬੁਕਿੰਗ ਦਿੱਤੀ ਤਾਂ ਉਹ ਜਾਅਲੀ ਨਿਕਲੀਆਂ, ਜਿਸ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਟਿਕਟਾਂ 'ਤੇ ਬੁਕਿੰਗ ਕਰਵਾ ਕੇ ਜਾਣਾ ਪਿਆ। ਇਸ ਨਾਲ ਉਨ੍ਹਾਂ ਦਾ 5 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਇਸ ਸਬੰਧੀ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਦੀ ਅਪਰਾਥਿਕ ਸ਼ਾਖਾ ਵੱਲੋਂ ਕੀਤੀ ਗਈ ਪੜਤਾਲ ਉਪਰੰਤ ਇਹ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ ਉਨ੍ਹਾਂ 'ਚ ਭਗਵੰਤ ਸ਼ਰਮਾ ਪੁੱਤਰ ਗਰੀਯੇਸ਼ ਸ਼ਰਮਾ ਵਾਸੀ ਚੰਡੀਗੜ੍ਹ, ਅਸ਼ਵਨੀ ਕੁਮਾਰ ਪੁੱਤਰ ਗਿਆ ਪ੍ਰਕਾਸ਼ ਵਾਸੀ ਅੰਬਾਲਾ ਕੈਂਟ ਹਰਿਆਣਾ, ਗੋਰਵ ਗੋਇਲ ਪੁੱਤਰ ਰਮੇਸ਼ਰ ਦਾਸ ਵਾਸੀ ਪੰਚਕੂਲਾ ਸ਼ਾਮਲ ਹਨ।