ਬੈਂਕ ਕਰਜ਼ ਦਿਲਵਾਉਣ ਦੇ ਝਾਂਸੇ ’ਚ ਠੱਗੇ 23 ਹਜ਼ਾਰ ਰੁਪਏ, ਮਾਮਲਾ ਦਰਜ

06/08/2022 4:04:06 PM

ਨਵਾਂਸ਼ਹਿਰ (ਤ੍ਰਿਪਾਠੀ) - ਬੈਂਕ ਕਰਜ਼ ਦਿਲਵਾਉਣ ਦੇ ਨਾਂ ’ਤੇ 23 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਦੋਸ਼ੀ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਇਕ ਆਈਲਟਸ ਸੈਂਟਰ ਵਿਖੇ ਬਤੌਰ ਮੈਨੇਜਰ ਕੰਮ ਕਰਦੀ ਹੈ। ਉਹ ਆਪਣੇ ਛੋਟੇ ਭਰਾ ਨੂੰ ਕੈਨੇਡਾ ਭੇਜਣਾ ਚਾਹੁੰਦੀ ਸੀ, ਜਿਸ ਲਈ ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ। ਇਕ ਜਾਣ-ਪਛਾਣ ਵਾਲੀ ਮਹਿਲਾ ਦੀ ਮਾਰਫਤ ਪਿੰਡ ਸੁੱਜੋਂਵਾਲ (ਬਲਾਚੌਰ) ਵਾਲੀ ਹਨੀ ਨਾਂ ਦੇ ਵਿਅਕਤੀ ਨੇ ਉਸ ਨੂੰ ਆਪਣੀਆਂ ਗੱਲਾਂ ’ਚ ਲੈ ਕੇ ਦੱਸਿਆ ਕਿ ਉਹ ਮਾਰਕੀਟਿੰਗ ਦਾ ਕੰਮ ਕਰਦੀ ਹੈ ਅਤੇ ਉਸ ਦੀ ਕਾਫ਼ੀ ਜਾਣਪਛਾਣ ਹੈ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖ਼ੁਲਾਸਾ, ਮਾਨ ਸਰਕਾਰ 'ਤੇ ਚੁੱਕੇ ਸਵਾਲ

ਉਹ ਬਲਾਚੌਰ ਦੇ ਇਕ ਕੌਮੀ ਬੈਂਕ ਤੋਂ ਉਸ ਦਾ 2.60 ਲੱਖ ਰੁਪਏ ਦਾ ਲੋਨ 15 ਦਿਨ੍ਹਾਂ ’ਚ ਪਾਸ ਕਰਵਾ ਦੇਵੇਗਾ। ਜਿਸ ਲਈ ਉਸ ਨੇ ਸ਼ਿਖਾਇਤਕਰਤਾ ਤੋਂ ਬੈਂਕ ਲੋਨ ਦੀਆਂ ਪਹਿਲੀਆਂ 2 ਕਿਸ਼ਤਾਂ ਐਡਵਾਂਸ ਵਿਚ ਦੇਣ ਲਈ 23 ਹਜਾਰ ਰੁਪਏ ਦੀ ਰਕਮ ਲੈ ਲਈ ਪਰ ਨਾ ਤਾ ਉਸ ਨੇ ਸ਼ਿਕਾਇਤ ਕਰਤਾ ਦਾ ਬੈਂਕ ਲੋਨ ਪਾਸ ਕਰਵਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। 
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਆਪਣੇ ਪੈਸੇ ਵਾਪਸ ਕਰਵਾਉਣ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. (ਪੀ. ਬੀ. ਆਈ.) ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਅਮਰਿੰਦਰ ਸਿੰਘ ਉਰਫ ਹਨੀ ਪੁੱਤਰ ਜੋਗਾ ਸਿੰਘ ਵਾਸੀ ਸੁੱਜੋਵਾਲ ਥਾਣਾ ਬਲਾਚੌਰ ਦੇ ਖ਼ਿਲਾਫ਼ ਧਾਰਾ 406,420 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News