ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ ''ਤੇ ਦੁਬਈ ਭੇਜਣ ਵਾਲਾ ਟਰੈਵਲ ਏਜੰਟ ਨਾਮਜ਼ਦ

03/12/2020 4:33:59 PM

ਨਵਾਂਸ਼ਹਿਰ (ਤ੍ਰਿਪਾਠੀ)— ਵਰਕ ਪਰਮਿਟ 'ਤੇ ਦੁਬਈ ਭੇਜਣ ਦਾ ਝਾਂਸਾ ਦੇ ਕੇ 94,500 ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਸੁਖਦੇਵ ਪੁੱਤਰ ਓਮ ਪ੍ਰਕਾਸ਼ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਦੁਬਈ ਵਰਕ ਪਰਮਿਟ 'ਤੇ ਜਾਣ ਦਾ ਸੌਦਾ ਨਵਾਂਸ਼ਹਿਰ ਵਾਸੀ ਟ੍ਰੈਵਲ ਏਜੈਂਟ ਗੌਰਵ ਕੁਮਾਰ ਪੁੱਤਰ ਮਦਨ ਲਾਲ ਦੇ ਨਾਲ 1 ਲੱਖ ਰੁਪਏ ਵਿੱਚ ਤੈਅ ਕੀਤਾ ਸੀ। ਉਸਨੇ ਦੱਸਿਆ ਕਿ ਉਪਰੋਕਤ ਏਜੈਂਟ ਨੂੰ ਉਸ ਨੇ 94,500 ਰੁਪਏ ਦੀ ਰਕਮ ਦਿੱਤੀ ਸੀ ਪਰ ਉਪਰੋਕਤ ਏਜੈਂਟ ਨੇ ਦੁਬਈ ਵਰਕ ਪਰਮਿਟ 'ਤੇ ਭੇਜਣ ਦੀ ਥਾਂ ਟੂਰਿਸਟ ਵੀਜ਼ੇ 'ਤੇ ਭੇਜ ਦਿੱਤਾ। 

ਉਸ ਨੇ ਦੱਸਿਆ ਕਿ ਦੁਬਈ ਪੁੱਜਣ 'ਤੇ ਉਸ ਨੂੰ ਰਿਸੀਵ ਕਰਨ ਵਾਲਾ ਕੋਈ ਨਹੀਂ ਸੀ, ਜਿਸ ਦੇ ਚਲਦੇ ਉਸ ਨੂੰ ਕਈ ਦਿਨ੍ਹਾਂ ਤਕ ਤਕਲੀਫਾਂ 'ਚ ਉੱਥੇ ਰਹਿਣਾ ਪਿਆ। ਉਸ ਨੇ ਦੱਸਿਆ ਕਿ ਪਰਿਵਾਰ ਵੱਲੋਂ ਮੰਗਵਾਈ ਰਿਟਰਨ ਟਿਕਟ ਉਪਰੰਤ ਹੀ ਉਹ ਵਾਪਸ ਇੰਡੀਆ ਆ ਸਕਿਆ। ਉਸਨੇ ਦੱਸਿਆ ਕਿ ਜਦੋਂ ਵਾਪਸ ਆ ਕੇ ਉਸਨੇ ਉਪਰੋਕਤ ਏਜੈਂਟ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਸਨੇ ਉਸਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ।

ਉਸ ਨੇ ਦੱਸਿਆ ਉਪਰੋਕਤ ਰਕਮ ਉਹ ਵਿਆਜ 'ਤੇ ਉਧਾਰ ਲੈ ਕੇ ਗਿਆ ਸੀ। ਐੱਸ. ਐੱਸ. ਪੀ. ਨੂੰ ਦਿੱਤੀ ਸਿਕਾਇਤ ਵਿੱਚ ਉਸਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਏਜੈਂਟ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਆਰਥਿਕ ਵਿੰਗ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਅਧਾਰ 'ਤੇ ਪੁਲਸ ਨੇ ਟ੍ਰੈਵਲ ਏਜੈਂਟ ਗੌਰਵ ਕੁਮਾਰ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News