ਫਰਾਂਸ ਭੇਜਣ ਦਾ ਲਾਰਾ ਲਗਾ ਕੇ ਠੱਗੇ ਸਾਢੇ 3 ਲੱਖ ਰੁਪਏ

02/18/2020 2:23:08 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਪੰਡਿਤ)— ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਇਕ ਵਿਅਕਤੀ ਨੂੰ ਵਿਦੇਸ਼ (ਫਰਾਂਸ) ਭੇਜਣ ਦੀ ਬਜਾਏ ਆਈਸਲੈਂਡ ਭੇਜਣ ਵਾਲੇ ਇਕ ਟਰੈਵਲ ਏਜੰਟ ਨੇ ਠੱਗੀ ਮਾਰ ਲਈ। ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ 3,50,000 ਰੁਪਏ ਠੱਗਣ ਵਾਲੇ ਇਕ ਏਜੰਟ ਖਿਲਾਫ ਟਾਂਡਾ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਮਨਮੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬਾਹੜ ਮਜਾਰਾ ਸ਼ਹੀਦ ਭਗਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਟ੍ਰੈਵਲ ਏਜੰਟ ਦਿਲਦਾਰ ਰਾਮ ਬੱਗਾ ਉਰਫ ਲੱਡੂ ਵਾਸੀ ਪਿੰਡ ਘੋੜਾਵਾਹਾ ਖਿਲਾਫ ਦਰਜ ਕੀਤਾ ਹੈ।

ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ 'ਚ ਮਨਮੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ਫਰਾਂਸ ਜਾਣ ਵਾਸਤੇ ਉਸ ਨੇ ਉਕਤ ਟਰੈਵਲ ਏਜੰਟ ਨਾਲ 09 ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ, ਜਿਸ 'ਤੇ ਉਕਤ ਟਰੈਵਲ ਏਜੰਟ ਨੇ ਕਿਹਾ ਕਿ ਉਹ ਸਾਢੇ 3 ਲੱਖ ਰੁਪਏ ਪਹਿਲਾਂ ਅਤੇ ਬਾਕੀ ਪੈਸੇ ਜਦੋਂ ਮਨਮੀਤ ਫਰਾਂਸ ਪਹੁੰਚ ਜਾਵੇਗਾ, ਜਿਸ 'ਤੇ ਮਈ ਦੇ ਪਹਿਲੇ ਹਫਤੇ 'ਚ ਪਿੰਡ ਨੰਗਲ ਫਰੀਦ ਨਾਲ ਸਬੰਧਤ ਇਕ ਵਿਅਕਤੀ ਨੂੰ ਨਾਲ ਲੈ ਕੇ ਇਕ ਲੱਖ ਰੁਪਏ ਦੇ ਦਿੱਤਾ। ਪੈਸੇ ਲੈਣ ਤੋਂ ਬਾਅਦ ਉਕਤ ਟਰੈਵਲ ਏਜੰਟ ਨੇ ਕਿਹਾ ਕਿ ਉਹ ਜਲਦ ਹੀ ਉਸ ਦੇ ਵਿਦੇਸ਼ ਜਾਣ ਦਾ ਪ੍ਰਬੰਧ ਕਰ ਦੇਵੇਗਾ, ਇਸ ਲਈ ਉਹ ਢਾਈ ਲੱਖ ਰੁਪਏ ਦਾ ਇੰਤਜ਼ਾਮ ਜਲਦ ਤੋਂ ਜਲਦ ਕਰ ਦੇਵੇ। ਜੂਨ 2018 ਦੇ ਆਖਰੀ ਹਫਤੇ ਉਕਤ ਟ੍ਰੈਵਲ ਏਜੰਟ ਨੂੰ ਢਾਈ ਲੱਖ ਰੁਪਏ ਦੇ ਦਿੱਤੇ ਅਤੇ ਬਾਗਾ ਨੇ ਕਿਹਾ ਕਿ ਜੂਨ ਨੂੰ ਉਸ ਦੀ ਫਰਾਂਸ ਦੀ ਫਲਾਈਟ ਕਰਵਾਈ ਗਈ ਹੈ ਪਰ ਉਸ ਨੂੰ ਵਿਦੇਸ਼ ਫਰਾਂਸ ਭੇਜਣ ਦੀ ਬਜਾਏ ਉੱਕਰ ਟ੍ਰੈਵਲ ਏਜੰਟ ਨੇ ਆਈਸਲੈਂਡ ਦੇ ਇਕ ਹੋਟਲ 'ਚ ਠਹਿਰਾ ਦਿੱਤਾ।

ਜਦੋਂ ਇਸ ਸਬੰਧੀ ਟ੍ਰੈਵਲ ਏਜੰਟ ਬੱਗਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਉਸ ਦੇ ਸਾਢੇ ਤਿੰਨ ਲੱਖ ਰੁਪਏ ਵਾਪਸ ਇੰਡੀਆ ਆਉਣ 'ਤੇ ਵਾਪਸ ਕਰੇ ਅਤੇ ਇਸ ਸਬੰਧੀ ਉਸ ਨਾਲ ਇਕ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ 'ਚ ਲਿਖਤੀ ਇਕਰਾਰਨਾਮਾ ਵੀ ਕੀਤਾ ਪਰ ਉਕਤ ਟਰੈਵਲ ਏਜੰਟ ਨੇ ਉਸ ਨੂੰ ਅਜੇ ਤੱਕ ਇਕ ਵੀ ਪੈਸਾ ਵਾਪਸ ਨਹੀਂ ਕੀਤਾ। ਟਾਂਡਾ ਪੁਲਸ ਨੇ ਮਨਮੀਤ ਦੇ ਬਿਆਨਾਂ ਦੇ ਆਧਾਰ 'ਤੇ ਜ਼ਿਲਾ ਪੁਲਸ ਮੁਖੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਤਫਤੀਸ਼ ਕਰਨ ਉਪਰੰਤ ਉਕਤ ਖਿਲਾਫ ਟਰੈਵਲ ਏਜੰਟ ਖਿਲਾਫ ਸਾਢੇ ਤਿੰਨ ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News