ਫਾਇਨਾਂਸ ਕੰਪਨੀ ਦੇ ਕਰਮਚਾਰੀ ਨੇ ਠੱਗੇ ਮਾਲਕ ਤੋਂ ਸਾਢੇ 7 ਲੱਖ

06/13/2019 12:57:26 PM

ਫਗਵਾੜਾ (ਹਰਜੋਤ)— ਇਕ ਫਾਇਨਾਂਸ ਕੰਪਨੀ ਨਾਲ ਕੰਪਨੀ ਦੇ ਕਰਮਚਾਰੀ ਵੱਲੋਂ ਹੀ 7 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸਤਨਾਮਪੁਰਾ ਪੁਲਸ ਨੇ ਕਰਮਚਾਰੀ ਖਿਲਾਫ ਧਾਰਾ 420, 408 ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਸਤਨਾਮਪੁਰਾ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਆਰ. ਐੱਫ. ਸੀ. (ਰਜਿ.) ਫਾਇਨਾਂਸ ਕੰਪਨੀ ਦੇ ਮਾਲਕ ਅਮਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ 641 ਸੂਰੀਆ ਇਨਕਲੇਵ ਜਲੰਧਰ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਸੁਰਜੀਤ ਸਿੰਘ ਵਾਸੀ ਨਰੂੜ ਉਨ੍ਹਾਂ ਪਾਸ ਕੰਮ ਕਰਦਾ ਸੀ। ਕੰਪਨੀ ਦਾ ਇਕ ਦਫ਼ਤਰ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਨਸਰਾਲਾ 'ਚ ਵੀ ਹੈ। ਉਕਤ ਵਿਅਕਤੀ ਨੇ ਕਰਜ਼ੇ ਦੀਆਂ 15 ਫਰਜ਼ੀ ਫਾਈਲਾਂ ਭਰ ਕੇ 4 ਲੱਖ 60 ਹਜ਼ਾਰ, ਕਿਸ਼ਤਾਂ ਦੇ ਪੈਸੇ 85 ਹਜ਼ਾਰ ਅਤੇ 2 ਲੱਖ ਰੁਪਏ ਐਡਵਾਂਸ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ, ਜਿਸ ਸਬੰਧ 'ਚ ਕੇਸ ਦਰਜ ਕੀਤਾ ਗਿਆ ਹੈ।


shivani attri

Content Editor

Related News