ਕੁਵੈਤ ਭੇਜਣ ਦੇ ਨਾਂ ''ਤੇ ਧੋਖਾਧੜੀ ਦੇ ਸ਼ਿਕਾਰ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

05/21/2019 6:19:18 PM

ਹੁਸ਼ਿਆਰਪੁਰ (ਅਮਰਿੰਦਰ)— ਪੰਜਾਬ 'ਚ ਵਿਦੇਸ਼ ਭੇਜਣ ਦੇ ਨਾਮ 'ਤੇ ਧੋਖਾਧੜੀ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਫਗਵਾੜਾ ਰੋਡ 'ਤੇ ਰਹੀਮਪੁਰ ਚੌਕ ਨਜ਼ਦੀਕ ਜਗਦੰਬੇ ਟਰੈਵਲ ਏਜੰਸੀ ਦੇ ਸਾਹਮਣੇ ਪੰਜਾਬ ਦੇ ਨਾਲ ਲੱਗਦੇ ਜੰਮੂ ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 150 ਦੇ ਕਰੀਬ ਪੀੜ੍ਹਤ ਨੌਜਵਾਨਾਂ ਨੇ ਪਹਿਲਾਂ ਏਜੰਸੀ ਦਫਤਰ ਅਤੇ ਬਾਅਦ 'ਚ ਪੁਰਹੀਰਾ ਪੁਲਸ ਚੌਕੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਦੋਸ਼ ਲਗਾਇਆ ਕਿ ਉਕਤ ਏਜੰਸੀ ਨੇ ਕਰੀਬ 472 ਨੌਜਵਾਨਾਂ ਨੂੰ ਕੁਵੈਤ ਭੇਜਣ 'ਚ ਨੌਕਰੀ ਦਾ ਝਾਂਸਾ ਦੇ 10 ਤੋਂ ਲੈ 60 ਹਜ਼ਾਰ ਰੁਪਏ ਲੈਣ ਦੇ ਬਾਅਦ ਵੀ ਕਿਸੇ ਨੂੰ ਕੁਵੈਤ ਨਹੀਂ ਭੇਜਿਆ। ਬਾਅਦ 'ਚ ਪੀੜ੍ਹਤ ਨੌਜਵਾਨਾਂ ਨੇ ਬਹੁਜਨ ਸਮਾਜ ਪਾਰਟੀ ਦੇ ਜ਼ਿਲਾ ਪ੍ਰਧਾਨ ਪਰਸ਼ੋਤਮ ਲਾਲ ਅਹਿਰ ਦੀ ਅਗਵਾਈ 'ਚ ਥਾਣਾ ਮਾਡਲ ਟਾਊਨ ਦੇ ਬਾਹਰ ਜਮਕੇ ਹੰਗਾਮਾ ਕੀਤਾ। ਪੀੜ੍ਹਤਾਂ ਦੇ ਹੰਗਾਮੇ ਅਤੇ ਵਿਰੋਧ ਪ੍ਰਦਰਸ਼ਨ ਨੂੰ ਦੇਖ ਥਾਣਾ ਮਾਡਲ ਟਾਊਨ ਦੇ ਦੋਸ਼ੀ ਏਜੰਟ ਸੁਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਸੀ ਗੁਲਾਮ ਹੁਸੈਨ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਦੇ ਲਈ ਥਾਣੇ ਲੈ ਕੇ ਪਹੁੰਚੀ ਤੱਦ ਜਾ ਕੇ ਮਾਮਲਾ ਸ਼ਾਤ ਹੋਇਆ।
ਕਿਸ ਤਰ੍ਹਾਂ ਹੋਏ ਸੈਕੜੇ ਨੌਜਵਾਨ ਧੋਖਾਧੜੀ ਦੇ ਸ਼ਿਕਾਰ
ਪੁਰਹੀਰਾਂ ਪੁਲਸ ਚੌਕੀ ਅਤੇ ਬਾਅਦ 'ਚ ਥਾਣਾ ਮਾਡਲ ਟਾਊਨ 'ਚ ਬਸਪਾ ਜ਼ਿਲਾ ਪ੍ਰਧਾਨ ਪਰਸ਼ੋਤਮ ਲਾਲ ਅਹੀਰ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਨਾਲ ਦੋਸ਼ ਲਗਾਇਆ ਕਿ ਬਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ ਸੁਰਜੀਤ ਸਿੰਘ ਨੇ ਪੁਰਹੀਰਾਂ ਦੇ ਰਹੀਮਪੁਰ ਚੌਕ 'ਤੇ ਜਗਦੰਬੇ ਇੰਟਰਪ੍ਰਾਈਜ ਨਾਮ ਨਾਲ ਟਰਵੈਲ ਏਜੰਸੀ ਦਾ ਦਫਤਰ ਖੋਲ੍ਹਿਆ ਸੀ। ਲਗਭਗ 5 ਮਹੀਲੇ ਪਹਿਲਾਂ ਇਸ ਏਜੰਸੀ ਨੇ ਇਸ਼ਤਿਹਾਰ ਦਿੱਤਾ ਸੀ ਕਿ ਕੁਵੈਤ 'ਚ ਕਾਫੀ ਨੌਕਰੀਆਂ ਨਿਕਲੀਆਂ ਹਨ। ਉਸ ਦੇ ਝਾਂਸੇ 'ਚ ਆ ਹੁਸ਼ਿਆਰਪੁਰ ਦੇ ਇਲਾਵਾ ਵੱਖ ਵੱਖ ਹਿੱਸਿਆਂ ਦੇ ਜੰਮੂ, ਹਰਿਆਣਾ ਅਤੇ ਹਿਮਾਚਲ ਦੇ ਹੁਣ ਤੱਕ 472 ਲੋਕ ਏਜੰਸੀ ਦੇ ਝਾਂਸੇ 'ਚ ਆ 10 ਤੋਂ 60 ਹਜ਼ਾਰ ਰੁਪਏ ਤੱਕ ਏਜੰਸੀ ਦੇ ਹਵਾਲੇ ਕਰ ਦਿੱਤੇ।


ਨਕਲੀ ਵੀਜਾ ਅਤੇ ਟਿਕਟ ਦੇ ਕੀਤੀ ਧੋਖਾਧੜੀ
ਪੀੜਤ ਨੌਜਵਾਨਾਂ ਨੇ ਪੁਲਸ ਦੀ ਮੌਜੂਦਗੀ 'ਚ ਦੋਸ਼ ਲਗਾਇਆ ਕਿ ਪੈਸੇ ਲੈਣ ਦੇ ਬਾਅਦ ਏਜੰਟ ਸੁਰਜੀਤ ਸਿੰਘ ਨੇ ਤੈਅ ਸ਼ੁਦਾ ਸਮੇਂ 'ਤੇ ਉਨ੍ਹਾਂ ਨੂੰ ਵੀਜ਼ਾ ਤੇ ਟਿਕਟਾਂ ਨਹੀਂ ਦਿੱਤੀਆਂ। ਜੋਰ ਪਾਉਣ 'ਤੇ ਉਸ ਨੇ ਵੀਜਾ ਤੇ ਟਿਕਟਾਂ ਦਿੱਤੀਆਂ ਜੋ ਏਅਰਪੋਰਟ 'ਤੇ ਜਾਂਚ ਦੌਰਾਨ ਜਾਲੀ ਨਿਕਲੇ। ਇਸ ਦੇ ਬਾਅਦ ਅਸੀਂ ਲੋਕ ਸਮਝ ਗਏ ਕਿ ਸਾਡੇ ਨਾਲ ਏਜੰਟ ਨੇ ਧੋਖਾਧੜੀ ਕੀਤੀ ਹੈ। ਪੀੜ੍ਹਤ ਨੌਜਵਾਨਾਂ ਦੇ ਅਨੁਸਾਰ ਹੁਣ ਤੱਕ ਜਾਂਚ ਦੇ ਅਨੁਸਾਰ ਸਾਡੇ ਤੋਂ ੲੰਜੇਟ ਨਾਲ ਸਵਾ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ।
ਦੋਸ਼ੀ ਏਜੰਟ ਨੂੰ ਗ੍ਰਿਫਤਾਰ ਪੁਲਸ ਕਰ ਰਹੀ ਪੁੱਛਗਿੱਛ
ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੀੜਤ ਨੌਜਵਾਨਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਏਜੰਟ ਸੁਰਜੀਤ ਸਿੰਘ ਦੇ ਖਿਲਾਫ ਧਾਰਾ 406 ਤੇ 20 ਦੇ ਅਧੀਨ ਕੇਸ ਦਰਜ ਕਰਕੇ ਦੋਸ਼ੀ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛÎਗਿੱਛ 'ਚ ਦੋਸ਼ੀ ਦੱਸ ਰਿਹਾ ਹੈ ਕਿ ਉਸ ਨੇ ਪੈਸੇ ਦਿੱਲੀ ਸਥਿਤ ਏਜੰਟ ਨੂੰ ਦਿੱਤੇ ਹਨ। ਮੈਨੂੰ ਇਨ੍ਹਾਂ 'ਚੋਂ ਸਿਰਫ 2 ਹਜਾਰ ਰੁਪਏ ਕਮਿਸ਼ਨ ਹੀ ਮਿਲਦਾ ਹੈ। ਪੁਲਸ ਨੇ ਪੀੜਤ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਨੌਜਵਾਨ ਨੂੰ ਇਸ ਮਾਮਲੇ 'ਚ ਜ਼ਰੂਰ ਇਨਸਾਫ ਮਿਲੇਗਾ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

shivani attri

This news is Content Editor shivani attri