ਕਪਿਲ ਸ਼ਰਮਾ ਵਿਰੁੱਧ ਕਾਰਵਾਈ ਨਾ ਹੋਈ ਤਾਂ ਚੋਣ ਕਮਿਸ਼ਨ ਨੂੰ ਦੇਵਾਂਗੇ ਸ਼ਿਕਾਇਤ

05/15/2019 6:43:33 PM

ਜਲੰਧਰ (ਕਮਲੇਸ਼)— ਸਟੱਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ  ਵਿਰੁੱਧ ਠੱਗੀ ਦੇ ਸ਼ਿਕਾਰ ਲੋਕਾਂ ਨੇ ਬੀਤੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੇਕਰ ਪੁਲਸ ਨੇ ਜਲਦੀ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਚੋਣ ਕਮਿਸ਼ਨ ਦੇ ਕੋਲ ਸ਼ਿਕਾਇਤ ਕਰਨਗੇ। ਪੀੜਤਾਂ ਨੇ ਕਿਹਾ ਕਿ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਸਟੱਡੀ ਵੀਜ਼ਾ ਲਈ ਪੈਸੇ ਐਡਵਾਂਸ 'ਚ ਹੀ ਲੈ ਲੈਂਦੇ ਸਨ। ਵੀਜ਼ਾ ਨਾ ਲੱਗਣ 'ਤੇ ਜਦੋਂ ਪੈਸੇ ਵਾਪਸ ਮੰਗੇ ਜਾਂਦੇ ਸਨ ਤਾਂ ਦੋਸ਼ੀ ਉਨ੍ਹਾਂ ਨੂੰ ਚੈੱਕ ਦੇ ਕੇ ਗੁੰਮਰਾਹ ਕਰਦੇ ਸਨ। ਕਈ ਪੀੜਤਾਂ ਨੂੰ ਕਪਿਲ ਸ਼ਰਮਾ ਵੱਲੋਂ ਦਿੱਤੇ ਗਏ ਚੈੱਕ ਬਾਊਂਸ ਹੋ ਚੁੱਕੇ ਹਨ। ਕਪਿਲ ਸ਼ਰਮਾ ਵਿਰੁੱਧ ਕਰੋੜਾਂ ਦੀ ਠੱਗੀ ਦਾ ਦੋਸ਼ ਹੈ। ਕਈ ਦਿਨਾਂ ਤੋਂ ਕਪਿਲ ਸ਼ਰਮਾ ਦਾ ਦਫਤਰ ਵੀ ਬੰਦ ਪਿਆ ਹੋਇਆ ਹੈ।
ਗ੍ਰਿ੍ਰਫਤਾਰੀ ਲਈ ਬਮਾਈਆਂ 5 ਟੀਮਾਂ: ਡੀ. ਸੀ. ਪੀ. ਗੁਰਮੀਤ ਸਿੰਘ 
ਕਰੋੜਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ੀ ਨੂੰ ਫੜਨ ਲਈ ਕਮਿਸ਼ਨਰੇਟ ਪੁਲਸ ਨੇ 5 ਟੀਮਾਂ ਦਾ ਗਠਨ ਕੀਤਾ ਹੈ। ਡੀ.ਸੀ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਟੀਮ 'ਚ ਕਮਿਸ਼ਨਰੇਟ ਪੁਲਸ 5 ਟੀਮਾਂ ਦਾ ਗਠਨ ਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨਸਾਫ ਪਾਉਣ ਲਈ ਪੀੜਤ ਬੀਤੇ ਦਿਨ ਪੁਲਸ ਕਮਿਸ਼ਨਰ ਦਫਤਰ ਪਹੁੰਚੇ ਸਨ। ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤ ਕਮਿਸ਼ਨਰ ਦਫਤਰ 'ਚ ਜ਼ਮੀਨ 'ਤੇ ਬੈਠ ਗਏ ਸਨ, ਜਿਸ ਦੇ ਚਲਦਿਆਂ ਪੀੜਤਾਂ ਨੇ ਡੀ. ਸੀ. ਪੀ. ਗੁਰਮੀਤ ਸਿੰਘ ਨਾਲ ਮੁਲਾਕਾਤ ਕੀਤੀ। ਡੀ. ਸੀ. ਪੀ. ਨੇ ਦੋਸ਼ੀ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਅਨੀਤਾ ਸ਼ਰਮਾ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਪਿਲ ਸ਼ਰਮਾ ਖਿਲਾਫ ਆਈਆਂ ਹੋਰ ਸ਼ਿਕਾਇਤਾਂ ਦੀ ਵੀ ਜਾਂਚ ਕੀਤੀ ਜਾਵੇਗੀ। 
ਇਨ੍ਹਾਂ ਨੇ ਲਾਇਆ ਠੱਗੀ ਦਾ ਦੋਸ਼
ਹਰਵਿੰਦਰ ਨੇ ਕੈਨੇਡਾ ਜਾਣ ਲਈ 11 ਲੱਖ ਦਿੱਤੇ।
ਪਵਨਪ੍ਰੀਤ ਨੇ ਆਸਟਰੇਲੀਆ ਜਾਣ ਲਈ 9 ਲੱਖ 83 ਹਜ਼ਾਰ ਰੁਪਏ ਦਿੱਤੇ। 
ਸੁਰਜੀਤ ਨੇ ਕੈਨੇਡਾ ਜਾਣ ਲਈ 12 ਲੱਖ 75 ਹਜ਼ਾਰ ਰੁਪਏ ਦਿੱਤੇ। 
ਸਿਮਰਨਜੀਤ ਨੇ ਕੈਨੇਡਾ ਜਾਣ ਲਈ 10 ਲੱਖ ਰੁਪਏ ਦਿੱਤੇ। 
ਜੈਸਿਕਾ ਨੇ ਕੈਨੇਡਾ ਜਾਣ ਲਈ 14 ਲੱਖ ਰੁਪਏ ਦਿੱਤੇ। 
ਨਵਜੋਤ ਕੌਰ ਨੇ ਕੈਨੇਡਾ ਜਾਣ ਲਈ 10 ਲੱਖ ਰੁਪਏ ਦਿੱਤੇ। 
ਬਲਜੀਤ ਨੇ ਕੈਨੇਡਾ ਜਾਣ ਲਈ 11 ਲੱਖ ਰੁਪਏ ਦਿੱਤੇ।
ਸ਼ਿਵਮ ਸ਼ਰਮਾ ਨੇ ਕੈਨੇਡਾ ਜਾਣ ਲਈ 10 ਲੱਖ ਰੁਪਏ ਦਿੱਤੇ। 
ਵਿਸ਼ਨੂੰ ਸ਼ਰਮਾ ਨੇ ਕੈਨੇਡਾ ਜਾਣ ਲਈ 11 ਲੱਖ 50 ਹਜ਼ਾਰ ਦਿੱਤੇ। 
9 ਮਨਪ੍ਰੀਤ ਕੌਰ ਨੇ ਕੈਨੇਡਾ ਜਾਣ ਲਈ 10 ਲੱਖ 8 ਹਜ਼ਾਰ ਰੁਪਏ ਦਿੱਤੇ। 
ਇਸ ਤੋਂ ਇਲਾਵਾ ਵੀ ਕਈ ਹੋਰ ਪੀੜਤ ਹਨ, ਜਿਨ੍ਹਾਂ ਨੇ ਲੱਖਾਂ ਦੀ ਠੱਗੀ ਦਾ ਦੋਸ਼ ਲਾਇਆ ਹੈ। ਸਾਰਿਆਂ ਨੇ ਪੁਲਸ ਨੂੰ ਕੰਪਲੈਂਟ ਦਿੱਤੀ ਹੋਈ ਹੈ।

shivani attri

This news is Content Editor shivani attri