ASI ਦੇ ਬੇਟੇ ਨਾਲ ਠੱਗੀ ਕਰਨ ਵਾਲੇ ਏਜੰਟ ਕਪਿਲ ਸ਼ਰਮਾ ਦੇ ਕੇਸ ''ਚ ਆਇਆ ਨਵਾਂ ਮੋੜ

05/02/2019 12:56:15 PM

ਜਲੰਧਰ (ਮ੍ਰਿਦੁਲ, ਕਮਲੇਸ਼)— ਬੀਤੇ ਦਿਨੀਂ ਪੰਜਾਬ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਕੁਮਾਰ ਦੇ ਬੇਟੇ ਸ਼ਿਵਮ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਸਟੱਡੀ ਐਕਸਪ੍ਰੈੱਸ ਬਾਯ ਕਪਿਲ ਸ਼ਰਮਾ ਦੇ ਮਾਲਿਕ ਕਪਿਲ ਸ਼ਰਮਾ ਦੇ ਦਫਤਰ ਦੇ ਬਾਹਰ ਕਰੀਬ 30 ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਹਾਲਾਂਕਿ ਦਫਤਰ ਬੰਦ ਹੋਣ ਕਾਰਨ ਠੱਗੀ ਦਾ ਸ਼ਿਕਾਰ ਹੋਏ ਪੀੜਤਾਂ ਨੂੰ ਇਨਸਾਫ ਨਾ ਮਿਲ ਸਕਿਆ ਜਿਸ ਤੋਂ ਬਾਅਦ ਥਾਣਾ ਬਾਰਾਂਦਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਲੋਕਾਂ ਨਾਲ ਠੱਗੀ ਹੋਣ ਕਾਰਨ ਦੋਸ਼ੀ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਅਨੀਤਾ ਸ਼ਰਮਾ ਕਰੀਬ 3 ਤੋਂ 4 ਕਰੋੜ ਦੀ ਠੱਗੀ ਕਰਕੇ ਭੱਜੇ ਹਨ। ਸੂਤਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਨੇ ਆਪਣੀ ਕੰਪਨੀ ਅਤੇ ਆਫਿਸ ਸਟਾਫ ਦਾ ਖਰਚਾ ਕੱਢਣ ਲਈ ਕਈ ਨਾਮੀ ਫਾਈਨਾਂਸਰਾਂ ਤੋਂ ਮੋਟੇ ਵਿਆਜ 'ਤੇ ਪੈਸੇ ਲਏ ਸਨ ਜਿਸ ਦੀ ਅਦਾਇਗੀ ਉਸ ਨੇ ਪੀੜਤਾਂ ਨੂੰ ਠੱਗ ਕੇ ਪੂਰੀ ਕੀਤੀ ਹੈ।

PunjabKesari
ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦੇਣ ਵਾਲਿਆਂ ਵਿਚ ਸਿਮਰਜੀਤ ਸਿੰਘ, ਜਸਪਿੰਦਰ ਪਾਲ ਸਿੰਘ, ਖੁਸ਼ਹਾਲੀ, ਅਮਨਦੀਪ ਕੌਰ, ਹਰਵਿੰਦਰ ਸਿੰਘ, ਸਪਨਾ ਕੁਮਾਰੀ ਤੇ ਕਈ ਹੋਰ ਹਨ। ਉਨ੍ਹਾਂ ਨੇ ਸ਼ਿਕਾਇਤ ਵਿਚ ਕਿਹਾ ਕਿ ਕਪਿਲ ਸ਼ਰਮਾ ਦੇ ਆਫਿਸ ਕੈਨੇਡਾ ਜਾਣ ਲਈ ਫਾਈਲ ਲਗਾਈ ਸੀ। ਇਸ ਸਬੰਧੀ ਉਨ੍ਹਾਂ ਨੇ ਦੋਸ਼ੀ ਕਪਿਲ ਸ਼ਰਮਾ ਨੂੰ ਪੈਸੇ ਦਿੱਤੇ ਸਨ। ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਵੀਜ਼ਾ ਆਉਣ ਤਕ ਦਾ ਕਰੀਬ 2 ਮਹੀਨਾ ਦਾ ਪ੍ਰੋਸੈੱਸ ਹੈ ਜਿਸ ਨੂੰ ਲੈ ਕੇ ਪਹਿਲਾਂ ਉਨ੍ਹਾਂ ਐਡਵਾਂਸ 20 ਹਜ਼ਾਰ ਰੁਪਏ ਕੰਸਲਟੈਂਸੀ ਫੀਸ ਜਮ੍ਹਾ ਕਰਾਉਣੀ ਪਵੇਗੀ। ਇਸ ਸਬੰਧੀ ਉਸ ਨੇ 4 ਤੋਂ 10 ਲੱਖ ਰੁਪਏ ਤਕ ਵੀ ਲੈ ਲਏ। ਇਹ ਕਹਿ ਕੇ ਕਿ ਉਹ ਉਨ੍ਹਾਂ ਦੇ ਅਕਾਊਂਟ ਵਿਚ ਫੀਸ ਦੇ ਪੈਸੇ ਜਮ੍ਹਾ ਕਰਵਾ ਦੇਣ। ਹਾਲਾਂਕ ਕਪਿਲ ਸ਼ਰਮਾ ਵਲੋਂ ਫੀਸ ਤਾਂ ਲੈ ਲਈ ਗਈ ਪਰ ਬਾਅਦ ਵਿਚ ਜਦ ਉਨ੍ਹਾਂ ਦੀ ਫਾਈਲ ਰਿਫਿਊਜ਼ ਹੋਈ ਤਾਂ ਅੰਬੈਸੀ ਵਲੋਂ ਇਹ ਰੀਜ਼ਨ ਦਿੱਤਾ ਗਿਆ ਕਿ ਉਨ੍ਹਾਂ ਦੀ ਡਾਕੂਮੈਂਟੇਸ਼ਨ ਪੂਰੀ ਨਹੀਂ ਹੈ ਜਿਸ 'ਤੇ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਆਫਿਸ ਜਾ ਕੇ ਜਦ ਗੱਲ ਕੀਤੀ ਤਾਂ ਉਨ੍ਹਾਂ ਦੇ ਆਫਿਸ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਜਦ ਉਨ੍ਹਾਂ ਨੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ Àਉਹ 15 ਦਿਨ ਵਿਚ ਵਾਪਸ ਕਰ ਦੇਵੇਗਾ ਜਿਸ ਨੂੰ ਲੈ ਕੇ ਤਕਰੀਬਨ 6 ਮਹੀਨੇ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ ਗਏ। ਅੱਜ ਜਦੋਂ ਉਹ ਉਸ ਦੇ ਦਫਤਰ ਪਹੁੰਚੇ ਤਾਂ ਦਫਤਰ ਨੂੰ ਤਾਲਾ ਲਗਾ ਕੇ ਦੋਸ਼ੀ ਫਰਾਰ ਹੋ ਗਿਆ ਹੈ। ਉਸ ਦਾ ਮੋਬਾਇਲ ਨੰਬਰ ਸਵਿਚ ਆਫ ਆ ਰਿਹਾ ਹੈ। ਉਲਟਾ ਜਦ ਪਹਿਲਾਂ ਕਪਿਲ ਸ਼ਰਮਾ ਜਾਂ ਉਸ ਦੀ ਪਤਨੀ ਨਾਲ ਗੱਲ ਹੋਈ ਸੀ ਤਾਂ ਉਹ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਸੀ ਕਿ ਕਿਤੇ ਵੀ ਜਾ ਕੇ ਉਨ੍ਹਾਂ ਦੀ ਸ਼ਿਕਾਇਤ ਕਰ ਦਿਓ। ਉਹ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਕਰਨਗੇ। ਨੂਰਮਹਿਲ ਦੇ ਰਹਿਣ ਵਾਲੇ ਪੀੜਤ ਹਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਕਪਿਲ ਸ਼ਰਮਾ ਦੀ ਕੰਪਨੀ ਵਿਚ ਪਾਰਟਨਰ ਤੇ ਇਕ ਵਕੀਲ ਨਾਲ ਜਦ ਪੈਸਿਆਂ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਉਲਟਾ ਧਮਕੀਆਂ ਦਿੱਤੀਆਂ ਕਿ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ। ਉਨ੍ਹਾਂ ਨੇ ਤਾਂ ਰਿਸ਼ਤੇਦਾਰਾਂ ਤੋਂ ਪੈਸੇ ਵਿਆਜ 'ਤੇ ਉਧਾਰ ਲੈ ਕੇ ਕਪਿਲ ਸ਼ਰਮਾ ਨੂੰ ਦਿੱਤੇ ਸੀ ਤਾਂ ਕਿ ਵੀਜ਼ਾ ਆਉਣ 'ਤੇ ਜਦ ਕੈਨੇਡਾ ਜਾਣਗੇ ਤਾਂ ਬਾਅਦ ਵਿਚ ਕਿਸ਼ਤਾਂ ਵਿਚ ਵਾਪਸ ਕਰ ਦੇਣਗੇ। ਫਾਈਲ ਵਿਚ ਜਾਅਲੀ ਡਾਕੂਮੈਂਟਸ ਵੀ ਲਗਾਏ ਗਏ ਜਿਸ ਕਾਰਨ ਫਾਈਲ ਰਿਫਿਊਜ਼ ਹੋ ਗਈ। ਇਸ ਸਬੰਧ ਵਿਚ ਉਨ੍ਹਾਂ ਨੇ ਬਾਕੀ ਪੀੜਤਾਂ ਨਾਲ ਮਿਲ ਕੇ ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦੇ ਦਿੱਤੀ ਹੈ। ਜਿੱਥੋਂ ਸੀ. ਪੀ. ਨੇ ਸਾਰਾ ਮਾਮਲਾ ਏ. ਐੱਚ. ਟੀ. ਯੂ. ਦੇ ਇੰਚਾਰਜ ਮੁਕੇਸ਼ ਕੁਮਾਰ ਨੂੰ ਸੌਂਪ ਦਿੱਤਾ ਹੈ ਜੋ ਕਿ ਪਹਿਲਾਂ ਤੋਂ ਹੀ ਸ਼ਾਹਕੋਟ ਦੇ ਰਹਿਣ ਵਾਲੇ ਏ. ਐੱਸ. ਆਈ. ਸੁਖਵਿੰਦਰ ਸਿੰਘ ਦੇ ਬੇਟੇ ਸ਼ਿਵਮ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਕਪਿਲ ਸ਼ਰਮਾ ਵਲੋਂ 13.50 ਲੱਖ ਰੁਪਏ ਠੱਗੇ ਜਾਣ ਵਾਲੀ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ।

PunjabKesari
ਸੂਤਰਾਂ ਦਾ ਦਾਅਵਾ ਕਪਿਲ ਸ਼ਰਮਾ ਇਸ ਸਮੇਂ ਚੰਡੀਗੜ੍ਹ 'ਚ ਹੈ!
ਸੂਤਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਦੀ ਤਲਾਸ਼ ਲਈ ਪੁਲਸ ਕਾਫੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਕਤ ਦੋਸ਼ੀ ਦੀ ਲਾਸਟ ਲੋਕੇਸ਼ਨ ਚੰਡੀਗੜ੍ਹ ਆਈ ਸੀ। ਜਿਸ ਨੂੰ ਲੈ ਕੇ ਪੁਲਸ ਨੇ ਟ੍ਰੈਗ ਲਗਾ ਦਿੱਤਾ ਹੈ ਜਿਸ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ ਕਿਉਂਕਿ ਕਪਿਲ ਸ਼ਰਮਾ 'ਤੇ ਪਹਿਲਾਂ ਤੋਂ ਹੀ ਦੋ ਸ਼ਿਕਾਇਤਾਂ ਪੁਲਸ ਕੋਲ ਹਨ।
ਸ਼ਹਿਰ ਦੇ ਨਾਮੀ ਟ੍ਰੈਵਲ ਏਜੰਟ ਤੋਂ ਸਿੱਖ ਕੇ ਸ਼ੁਰੂ ਕੀਤਾ ਠੱਗੀ ਦਾ ਧੰਦਾ, ਹੁਣ ਟ੍ਰੈਵਲ ਟ੍ਰੇਡ ਦੇ ਕਾਰੋਬਾਰੀਆਂ ਤੋਂ ਪੈਸੇ ਮੰਗ ਰਿਹਾ ਉਧਾਰ!
ਓਧਰ ਟ੍ਰੈਵਲ ਟ੍ਰੇਡ ਦੇ ਕੁਝ ਕਾਰੋਬਾਰੀਆਂ ਨੇ ਦੱਸਿਆ ਕਿ ਦੋਸ਼ੀ ਕਪਿਲ ਸ਼ਰਮਾ ਸ਼ਹਿਰ ਦੇ ਇਕ ਨਾਮੀ ਟ੍ਰੈਵਲ ਏਜੰਟ ਦੇ ਅੰਡਰ ਕੰਮ ਕਰਦਾ ਸੀ ਜਿੱਥੋਂ ਉਸ ਨੇ ਅੱਜ ਤੋਂ ਕਰੀਬ 10 ਸਾਲ ਪਹਿਲਾਂ ਸਾਰਾ ਕੰਮ ਸਿੱਖਿਆ ਅਤੇ ਉਸ ਤੋਂ ਬਾਅਦ ਉਸ ਨੇ ਖੁਦ ਆਪਣੀ ਪ੍ਰਾਈਵੇਟ ਲਿ. ਕੰਪਨੀ ਖੋਲ੍ਹੀ ਤੇ ਉਹ ਲੋਕਾਂ ਦੇ ਵੀਜ਼ਾ ਲਗਵਾਉਣ ਲੱਗਾ ਅਤੇ ਇਲੀਗਲ ਤੌਰ 'ਤੇ ਲੋਕਾਂ ਨੂੰ ਬਾਹਰ ਭੇਜਣ ਲੱਗਾ। ਲੋਕਾਂ ਨੂੰ ਦਿਖਾਉਣ ਲਈ ਪਹਿਲਾਂ ਉਸ ਨੇ ਕੁਝ ਲੋਕਾਂ ਦੇ ਵੀਜ਼ੇ ਲਗਵਾਏ ਤਾਂ ਕਿ ਮਾਰਕੀਟ ਵਿਚ ਨਾਂ ਬਣ ਸਕੇ। ਹੁਣ ਸ਼ਹਿਰ ਦੇ ਫਾਈਨਾਂਸਰਾਂ ਦੇ ਪੈਸੇ ਦੇਣ ਦੇ ਚੱਕਰ ਵਿਚ ਲੋਕਾਂ ਨੂੰ ਠੱਗ ਲਿਆ ਅਤੇ ਫਰਾਰ ਹੋ ਗਿਆ। ਉਥੇ ਕੁਝ ਟ੍ਰੈਵਲ ਕਾਰੋਬਾਰੀਆਂ ਦਾ ਵੀ ਇਹ ਕਹਿਣਾ ਹੈ ਕਿ ਉਹ ਟ੍ਰੈਵਲ ਟ੍ਰੇਡ ਦੇ ਕੁਝ ਕਾਰੋਬਾਰੀਆਂ ਤੋਂ ਪੈਸਾ ਉਧਾਰ ਮੰਗ ਰਿਹਾ ਹੈ ਤਾਂ ਕਿ ਉਹ ਲੋਕਾਂ ਦੇ ਪੈਸੇ ਵਾਪਸ ਕਰ ਕੇ ਦੁਬਾਰਾ ਮਾਰਕੀਟ ਵਿਚ ਕੰਮ ਕਰ ਸਕੇ।


shivani attri

Content Editor

Related News