ਜੱਜ ਦੇ ਸਾਬਕਾ ਰੀਡਰ ਨਾਲ ਨੋਇਡਾ ਦੀ ਕੰਪਨੀ ਨੇ ਮਾਰੀ 15 ਲੱਖ ਦੀ ਠੱਗੀ

02/23/2019 12:12:31 PM

ਜਲੰਧਰ (ਜ.ਬ.)— ਜ਼ਿਲਾ ਅਤੇ ਸੈਸ਼ਨ ਜੱਜ ਸਾਬਕਾ ਰੀਡਰ ਨਾਲ 15 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਨੋਇਡਾ ਦੀ ਕੰਪਨੀ ਅਰਥ ਇਨਫ੍ਰਾਸਟਕਚਰ ਲਿਮ. ਕੰਪਨੀ ਦੇ 6 ਅਧਿਕਾਰੀਆਂ ਖਿਲਾਫ ਥਾਣਾ 6 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਸ਼ੁੱਕਰਵਾਰ ਨੂੰ ਹੋਈ ਇਸ ਐੱਫ. ਆਈ. ਆਰ. 'ਚ ਡਾਇਰੈਕਟਰ ਨੂੰ ਲੈ ਕੇ ਜਨਰਲ ਮੈਨੇਜਰ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਸ ਸਮੇਂ ਦਫਤਰ ਲੈਣ ਦੀ ਡੀਲਿੰਗ ਹੋਈ ਸੀ ਉਦੋਂ ਕੰਪਨੀ ਦਾ ਦਫਤਰ ਲਿੰਕ ਰੋਡ ਜਲੰਧਰ 'ਚ ਵੀ ਸੀ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਾਬਕਾ ਰੀਡਰ ਤਰਲੋਚਨ ਸਿੰਘ ਪੁੱਤਰ ਪਾਰਸ ਰਾਮ ਵਾਸੀ ਬੈਂਕ ਕਾਲੋਨੀ ਮਿੱਠਾਪੁਰ ਰੋਡ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਲਾਅ ਦੀ ਪ੍ਰੈਕਟਿਸ ਕਰ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੇ ਦਿੱਲੀ 'ਚ ਦਫਤਰ ਬਣਾਉਣਾ ਸੀ। ਉਨ੍ਹਾਂ ਦਾ ਜਾਣਕਾਰ ਅਮਨਦੀਪ ਸਿੰਘ ਰਿਆੜ ਲਿੰਕ ਰੋਡ 'ਤੇ ਸਥਿਤ ਅਰਥ ਇਨਫ੍ਰਾਸਟਕਚਰ ਦਾ ਜਨਰਲ ਮੈਨੇਜਰ ਸੀ। ਰਿਆੜ ਨੇ ਆਪਣੀ ਕੰਪਨੀ ਦੇ ਥਰੂ ਦਿੱਲੀ 'ਚ ਦਫਤਰ ਖਰੀਦਣ 'ਤੇ ਹਾਮੀ ਭਰ ਦਿੱਤੀ ਅਤੇ ਦਫਤਰ ਖਰੀਦਣ ਲਈ 14,84,000 'ਚ ਗੱਲ ਹੋਈ ਸੀ। ਕੰਪਨੀ ਨੇ ਉਸ ਨੂੰ  ਭਰੋਸਾ ਦਿੱਤਾ ਕਿ ਉਕਤ ਰਕਮ 'ਚੋਂ ਉਸ ਨੂੰ 12 ਫੀਸਦੀ ਵਾਪਸ ਆਵੇਗੀ। ਅਕਤੂਬਰ 2012 ਤੋਂ ਲੈ ਕੇ ਉਹ ਕੰਪਨੀ ਨੂੰ ਪੈਸਾ ਜਮ੍ਹਾ ਕਰਵਾਉਂਦੇ ਰਹੇ ਅਤੇ ਕੁਲ 14,85,237 ਰੁਪਏ ਦੇ ਵੀ ਦਿੱਤੇ। ਜੁਲਾਈ ਤਕ ਕੰਪਨੀ ਵਲੋਂ ਦਿੱਤੇ ਗਏ ਭਰੋਸੇ ਅਨੁਸਾਰ ਇਕ ਵੀ ਪੈਸਾ ਵਾਪਸ ਨਹੀਂ ਆਇਆ ਅਤੇ ਨਾ ਹੀ ਉਸ ਦਾ ਦਫਤਰ ਬਣਇਆ। ਕਈ ਵਾਰ ਲੈਟਰ ਭੇਜਣ ਦੇ ਬਾਵਜੂਦ ਵੀ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ। 

ਸਤੰਬਰ 2015 ਨੂੰ ਕੰਪਨੀ ਨੇ 12 ਫੀਸਦੀ ਕੈਸ਼ ਬੈਕ ਦੀ ਪਾਲਿਸੀ  ਵੀ ਬਦਲ ਦਿੱਤੀ ਅਤੇ ਉਨ੍ਹਾਂ ਦਾ ਜੋ ਦਫਤਰ ਚੌਥੀ ਮੰਜ਼ਿਲ 'ਤੇ ਬਣਨਾ ਸੀ ਉਹ ਉਸ ਤੋਂ ਬਿਨਾਂ ਪੁਛੇ ਹੀ 6ਵੀਂ ਮੰਜ਼ਲ 'ਤੇ ਕਰ ਦਿੱਤਾ। ਕੰਪਨੀ ਦਾ ਕਰੋਲ ਬਾਗ ਅਤੇ ਕਨਾਟ ਪਲੇਸ ਦੇ ਦਫਤਰ ਵੀ ਬੰਦ ਹੋ ਗਏ। ਨੋਇਡਾ 'ਚ  ਖੁੱਲੇ ਦਫਤਰ 'ਚ ਤਰਲੋਚਨ ਸਿੰਘ ਗੱਲ ਕਰਨ ਗਏ ਤਾਂ ਕਿਸੇ ਨੇ ਅਧਿਕਾਰੀਆਂ ਨਾਲ ਵੀ ਮਿਲਣ ਨਾ ਦਿੱਤਾ। ਤਰਲੋਚਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਵਾਰ-ਵਾਰ ਕਹਿਣ 'ਤੇ ਕੰਪਨੀ ਵਾਲੇ ਗੁੰਡਾਗਰਦੀ 'ਤੇ ਉਤਰ ਆਏ ਅਤੇ ਕਹਿਣ ਲੱਗੇ ਕਿ ਜੇਕਰ ਹਾਲਾਤ ਠੀਕ ਰਹੇ ਤਾਂ 4-5 ਸਾਲ ਤਕ ਉਨ੍ਹਾਂ ਨੂੰ ਕਬਜ਼ਾ ਦੇ ਦੇਣਗੇ।  ਤਰਲੋਚਨ ਸਿੰਘ ਨੇ ਕਿਹਾ ਕਿ ਉਸ ਨੇ ਜਿੰਨੇ ਵੀ ਪੈਸੇ ਜਮ੍ਹਾ ਕੀਤੇ ਸਨ ਉਹ ਇਸ ਦਫਤਰ ਲਈ ਉਹ ਦੇ ਚੁੱਕੇ ਹਨ। ਅਜਿਹੇ 'ਚ  ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ 'ਚ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਥਾਣਾ-6 'ਚ ਅਰਥ ਇਨਫ੍ਰਾਸਟਕਚਰ ਲਿਮ. ਕੰਪਨੀ ਦੇ ਡਾਇਰੈਕਟਰ ਅਵਦੇਸ਼ ਗੋਇਲ, ਅਤੁਲ ਗੁਪਤਾ, ਰਜਨੀਸ਼ ਮਿੱਤਲ, ਵਿਕਾਸ ਗੁਪਤਾ, ਅਮਨਦੀਪ ਸਿੰਘ ਰਿਆੜ ਖਿਲਾਫ ਠੱਗੀ ਦਾ ਕੇਸ ਦਰਜ ਕਰ ਲਿਆ ਹੈ।

shivani attri

This news is Content Editor shivani attri