ਜਾਲਸਾਜ਼ੀ ''ਚ ਫਸਿਆ ਸੇਵਾਮੁਕਤ ਮੁਲਾਜ਼ਮ, 4 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ

07/11/2022 6:08:43 PM

ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਰੋਡਵੇਜ਼ ਦੇ ਸੇਵਾ ਮੁਕਤ ਮੁਲਾਜ਼ਮ ਨਾਲ ਜਾਲਸਾਜ਼ੀ ਕਰਕੇ 4 ਲੱਖ ਰੁਪਏ ਬੈਂਕ ਖ਼ਾਤੇ ਵਿਚ ਟਰਾਂਸਫਰ ਕਰਵਾਉਣ ਵਾਲੇ ਦੋਸ਼ੀ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਅਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਗੜੁਪੜ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਵਿਖੇ ਬਤੌਰ ਮਕੈਨਿਕ ਸੇਵਾ ਮੁਕਤ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਭਤੀਜਾ ਮਨਿੰਦਰ ਸਿੰਘ ਇੰਗਲੈਂਡ ਵਿਖੇ ਰਹਿੰਦਾ ਹੈ।  ਉਸ ਨੇ ਦੱਸਿਆ ਕਿ ਉਸ ਨੂੰ ਇਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ, ਜਿਸ ਦੀ ਆਵਾਜ਼ ਉਸ ਦੇ ਰਿਸ਼ਤੇਦਾਰ ਵਰਗੀ ਸੀ, ਨੇ ਦੱਸਿਆ ਕਿ ਉਹ ਮਨਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਬੋਲ ਰਿਹਾ ਹੈ ਅਤੇ ਉਸ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਕੋਲਕਾਤਾ ਗਏ ਹਨ, ਜਿਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ ਅਤੇ ਉਸਦੇ ਖ਼ਾਤੇ ਵਿਚ 4 ਲੱਖ ਰੁਪਏ ਪਾਉਣ ਲਈ ਕਿਹਾ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦਾ ਪਿਆਰ ਚੜ੍ਹਿਆ ਪਰਵਾਨ, ਪਾਕਿਸਤਾਨ ਦੀ ਸ਼ੁਮਾਇਲਾ ਨੇ ਜਲੰਧਰ ਦੇ ਮੁੰਡੇ ਨਾਲ ਕੀਤਾ ਵਿਆਹ

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੂੰ ਉਕਤ ਅਵਾਜ਼ ਆਪਣੇ ਰਿਸ਼ਤੇਦਾਰ ਵਰਗੀ ਲੱਗੀ, ਜਿਸ ਉਪਰੰਤ ਉਸ ਨੇ ਆਪਣੇ ਬੈਂਕ ਖ਼ਾਤੇ ’ਚੋਂ ਉਕਤ ਵਿਅਕਤੀ ਵੱਲੋਂ ਦੱਸੇ ਗਏ ਬੈਂਕ ਖ਼ਾਤੇ ਵਿਚ 4 ਲੱਖ ਰੁਪਏ ਟਰਾਂਸਫ਼ਰ ਕਰਵਾ ਦਿੱਤੇ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਬਾਅਦ ਵਿਚ ਉਕਤ ਮਨਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਪੈਸੇ ਲੈਣ ਲਈ ਕੋਈ ਫੋਨ ਨਹੀਂ ਕੀਤਾ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਬੈਂਕ ਖ਼ਾਤੇ ’ਚੋਂ ਆਪਣੇ ਖਾਤੇ ਵਿਚ ਪੈਸੇ ਟਰਾਂਸਫ਼ਰ ਕਰਵਾਉਣ ਵਾਲੇ ਵਿਅਕਤੀ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਕੇ ਉਸ ਦੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ।

ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ’ਤੇ ਪਾਇਆ ਗਿਆ ਕਿ ਕਿਸੇ ਕੈਲਾਸ਼ ਸ਼ਰਮਾ ਪੁੱਤਰ ਉਮੇਸ਼ ਸ਼ਰਮਾ ਵਾਸੀ ਪਰਸਰਾਮਪੁਰ (ਯੂ. ਪੀ.) ਨੇ ਸ਼ਿਕਾਇਤਕਰਤਾ ਦੇ ਬੈਂਕ ਖਾਤੇ ’ਚੋਂ ਪੈਸੇ ਆਪਣੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਹਨ। ਡੀ. ਐੱਸ. ਪੀ. ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਔਡ਼ ਦੀ ਪੁਲਸ ਨੇ ਕੈਲਾਸ਼ ਸ਼ਰਮਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੁੱਤ ਹੋਇਆ ਕਪੁੱਤ, ਫਗਵਾੜਾ ਵਿਖੇ ਭੂਆ ਨਾਲ ਮਿਲ ਕੇ ਵੇਲਣੇ ਨਾਲ ਮਾਂ ਨੂੰ ਕੁੱਟਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News