ਨਸ਼ੇ ਵਾਲੇ ਪਾਊਡਰ ਅਤੇ ਕੈਪਸੂਲਾਂ ਸਣੇ ਚਾਰ ਕਾਬੂ

08/02/2019 5:18:07 AM

ਫਗਵਾੜਾ, (ਹਰਜੋਤ)- ਰਾਵਲਪਿੰਡੀ ਪੁਲਸ ਨੇ ਚਾਰ ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 287 ਗ੍ਰਾਮ ਨਸ਼ੇ ਵਾਲਾ ਪਾਊਡਰ ਤੇ 97 ਕੈਪਸੂਲ ਬਰਾਮਦ ਕਰ ਕੇ ਚਾਰਾਂ ਖਿਲਾਫ਼ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਊਸ਼ਾ ਰਾਣੀ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਏ. ਐੱਸ. ਆਈ. ਮਨਜੀਤ ਸਿੰਘ ਦੀ ਅਗਵਾਈ ’ਚ ਪਿੰਡ ਬਘਾਣਾ ਨੇੜੇ ਇਕ ਵਰਨਾ ’ਚ ਸਵਾਰ ਜੂਸੁਫ਼ ਮਸੀਹ ਉਰਫ਼ ਬਿੱਲਾ ਪੁੱਤਰ ਲੇਟ ਪਾਲਾ ਵਾਸੀ ਖਨੋੜਾ ਥਾਣਾ ਮੇਹਟੀਆਣਾ ਚਲਾ ਰਿਹਾ ਸੀ, ਨੂੰ ਕਾਬੂ ਕਰ ਕੇ ਉਸ ਕੋਲੋਂ 105 ਗ੍ਰਾਮ ਨਸ਼ੇ ਵਾਲੀ ਪਾਊਡਰ ਬਰਾਮਦ ਕਰ ਕੇ ਮੁਲਜ਼ਮ ਅਤੇ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ।

       ਇਸੇ ਤਰ੍ਹਾਂ ਏ. ਐੱਸ. ਆਈ. ਰਾਮ ਲਾਲ ਦੀ ਅਗਵਾਈ ’ਚ ਪਿੰਡ ਭਬਿਆਣਾ ਵਿਖੇ ਇਕ ਨੌਜਵਾਨ ਵਿਲੀਅਮ ਮਸੀਹ ਪੁੱਤਰ ਅਕਬਰ ਮਸੀਹ ਵਾਸੀ ਖੰਨੋੜਾ ਥਾਣਾ ਮੇਹਟੀਆਣਾ ਨੂੰ ਕਾਬੂ ਕਰ ਕੇ ਉਸ ਤੋਂ ਨਸ਼ੇ ਵਾਲੇ 97 ਟੀਕੇ ਬਰਾਮਦ ਕੀਤੇ ਹਨ।

       ਇਸ ਤੋਂ ਇਲਾਵਾ ਐੱਸ. ਆਈ. ਚਰਨਜੀਤ ਸਿੰਘ ਨੇ ਪਿੰਡ ਬਘਾਣਾ ਮੋੜ ਰਿਹਾਣਾਂ ਜੱਟਾਂ ਵਿਖੇ ਮਨੀ ਹੰਸ ਪੁੱਤਰ ਸਾਈਂ ਦਾਸ ਵਾਸੀ ਪਿੰਡ ਸਿੰਬਲੀ ਥਾਣਾ ਮੇਹਟੀਆਣਾ ਨੂੰ ਕਾਬੂ ਕਰ ਕੇ ਉਸ ਤੋਂ 102 ਗ੍ਰਾਮ ਨਸ਼ੇ ਵਾਲਾ ਪਾਊਡਰ ਬਾਰਮਦ ਕੀਤਾ ਹੈ।

ਇਸੇ ਤਰ੍ਹਾਂ ਚੌਕੀ ਇੰਚਾਰਜ ਪਾਂਸ਼ਟਾ ਮਨਜੀਤ ਸਿੰਘ ਨੇ ਬਲਜਿੰਦਰ ਕੁਮਾਰ ਉਰਫ਼ ਹੈਪੀ ਪੁੱਤਰ ਚਮਨ ਲਾਲ ਵਾਸੀ ਪਿੰਡ ਤੱਲਣ ਥਾਣਾ ਪਤਾਰਾ ਕੋਲੋਂ 80 ਗ੍ਰਾਮ ਨਸ਼ੀਲਾ ਪਾਊਡਰ ਬਾਰਮਦ ਕਰ ਕੇ ਕੇਸ ਦਰਜ ਕੀਤਾ ਹੈ।

ਐੱਸ. ਐੱਚ. ਓ. ਰਾਵਲਪਿੰਡੀ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ’ਚ ਸਰਗਰਮ ਸਨ ਅਤੇ ਪੁਲਸ ਨੂੰ ਇਨ੍ਹਾਂ ਬਾਰੇ ਕਈ ਸ਼ਿਕਾਇਤਾਂ ਆ ਚੁੱਕੀਆਂ ਸਨ, ਜਿਸ ਸਬੰਧੀ ਪੁਲਸ ਨੇ ਇਨ੍ਹ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।

ਪਾਂਸ਼ਟਾ ਚੌਕੀ ਇੰਚਾਜ ਮਨਜੀਤ ਸਿੰਘ ਨੇ ਦੱਸਿਆ ਕਿ ਯੁਵਾ ਮਸੀਹ ਤੇ ਬਲਜਿੰਦਰ ਕੁਮਾਰ ਇਹ ਦੋਨੋਂ ਨਸ਼ਾ ਸਪਲਾਈ ਕਰਨ ਦਾ ਕੰਮ ਕਰਦੇ ਸਨ ਅਤੇ ਇਹ ਨਸ਼ੀਲਾ ਪਾਊਡਰ ਭੂੰਗਰਨੀ ਤੋਂ ਲਿਆਉਂਦੇ ਹਨ । ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਪੁਲੀਸ ਨੇ ਪਲਵਿੰਦਰਪਾਲ ਵਾਸੀ ਭੂੰਗਰਨੀ ਨੂੰ ਵੀ ਕੇਸ ’ਚ ਨਾਮਜ਼ਦ ਕਰ ਲਿਆ ਹੈ। ਐੱਸ. ਐੱਚ. ਓ. ਊਸ਼ਾ ਰਾਣੀ ਨੇ ਦੱਸਿਆ ਕਿ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਾਂਹ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਾ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Bharat Thapa

This news is Content Editor Bharat Thapa