ਸਾਬਕਾ ਡੀ.ਜੀ.ਪੀ. ਪਹੁੰਚੇ ਆਪਣੇ ਸਕੂਲ, ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਹੋਏ ਭਾਵੁਕ

01/28/2021 4:27:09 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ)- ਟਾਂਡਾ ਦੇ ਦਸ਼ਮੇਸ਼ ਨਗਰ ਨਾਲ ਸੰਬੰਧਿਤ ਮੱਧ ਪ੍ਰਦੇਸ਼ ਸੂਬੇ ਦੇ ਸਾਬਕਾ ਡੀ.ਜੀ.ਪੀ. ਸੁਖਰਾਜ ਸਿੰਘ ਟਾਂਡਾ ਦੇ ਆਪਣੇ ਸਰਕਾਰੀ ਸਕੂਲ ਪਹੁੰਚੇ। 1920 ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਕਮਲਜੀਤ ਸਿੰਘ ਧੁੱਗਾ ਦੀ ਅਗਵਾਈ ਵਿੱਚ ਸਮੂਹ ਸਟਾਫ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਦੌਰਾਨ ਪਡ਼੍ਹਾਈ ਕਰਦੇ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੁਖਰਾਜ ਸਿੰਘ ਆਪਣੇ ਅਧਿਆਪਕਾਂ, ਪ੍ਰਿੰਸੀਪਲ ਗਿਰਧਾਰੀ ਲਾਲ, ਡਰਾਇੰਗ ਟੀਚਰ ਰਤਨ ਲਾਲ ਅਤੇ ਹੋਰ ਅਧਿਆਪਕਾਂ ਅਤੇ ਸਾਥੀਆਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ।

ਉਨ੍ਹਾਂ ਆਖਿਆ ਕਿ ਉਨ੍ਹਾਂ ਇਸ ਸਰਕਾਰੀ ਸਕੂਲ ਤੋਂ ਪਡ਼੍ਹਾਈ ਕਰਨ ਉਪਰੰਤ ਐੱਮ. ਏ. ਕੀਤੀ ਅਤੇ ਆਡਿਟ ਅਫ਼ਸਰ ਦੀ ਨੌਕਰੀ ਮਿਲ ਗਈ ਬਾਅਦ ਵਿੱਚ ਉਹ ਆਈ.ਪੀ.ਐੱਸ ਅਸਫ਼ਰ ਬਣੇ ਅਤੇ ਡੀ.ਜੀ.ਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਉਹ ਮੱਧ ਪ੍ਰਦੇਸ਼ ਦੇ ਸੂਚਨਾ ਕਮਿਸ਼ਨਰ ਵੀ ਰਹੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਉਨ੍ਹਾਂ ਆਪਣੀ ਬਾਇਓਗ੍ਰਾਫੀ ਵਿੱਚ ਲਿਖਿਆ ਹੈ।

ਇਸ ਮੌਕੇ ਸਾਬਕਾ ਕੌਂਸਲਰ ਜਗਜੀਵਨ ਜੱਗੀ, ਮਾਸਟਰ ਮਲਕੀਤ ਸਿੰਘ, ਡਾ.ਜੇ.ਐੱਲ. ਕਪੂਰ, ਇੰਸਪੈਕਟਰ ਸ਼ਿਵ ਸਿੰਘ, ਸੁਨੀਤ ਅਰੋੜਾ, ਰੇਖਾ ਕਾਲੜਾ, ਗੁਰਚਰਨ ਸਿੰਘ, ਸੁਬੇਰਦਾਰ ਮੇਜਰ ਨਰਿੰਦਰ ਸਿੰਘ ਸੈਣੀ, ਇੰਦਰਜੀਤ ਸਿੰਘ, ਸੁਖਜਿੰਦਰ ਸਿੰਘ, ਐੱਸ.ਐੱਲ.ਏ. ਗੁਰਪ੍ਰੀਤ ਸਿੰਘ, ਬਿਕਰਮ ਸਿੰਘ, ਵਿਨੇ ਡਡਵਾਲ, ਵੰਧਨਾਂ, ਰਾਜਦੀਪ ਕੌਰ, ਅੰਜੂ ਅਰੋੜਾ, ਨੀਲਮ ਬਾਲਾ ਅਤੇ ਸਮੂਹ ਸਟਾਫ ਮੌਜੂਦ ਸੀ।

Aarti dhillon

This news is Content Editor Aarti dhillon