ਜਲੰਧਰ: ਸਾਬਕਾ ਕਾਂਗਰਸੀ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦਿਹਾਂਤ

02/12/2020 1:00:33 PM

ਜਲੰਧਰ (ਜਸਪ੍ਰੀਤ)— ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਹਿ ਚੁੱਕੇ ਰਾਜ ਕੁਮਾਰ ਗੁਪਤਾ ਦਾ ਦੇਰ ਰਾਤ ਨੂੰ ਦਿਹਾਂਤ ਹੋ ਗਿਆ। ਉਹ ਕਾਫੀ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਨੂੰ ਹਰਨਾਮਦਾਸਪੁਰਾ 'ਚ ਕੀਤਾ ਜਾਵੇਗਾ। ਉਨ੍ਹਾਂ ਦਾ ਇਲਾਜ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਦੇ ਦੇਰ ਰਾਤ ਆਖਰੀ ਸਾਹ ਲਿਆ। 1970 ਤੋਂ ਰਾਜਨੀਤੀ 'ਚ ਆਏ ਰਾਜ ਕੁਮਾਰ ਗੁਪਤਾ ਕਈ ਵਾਰ ਕੌਂਸਲਰ ਰਹਿਣ ਤੋਂ ਬਾਅਦ ਵਿਧਾਇਕ ਬਣੇ। ਗੁਪਤਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਵੀ ਰਹੇ।

PunjabKesari

ਰਾਜ ਕੁਮਾਰ ਗੁਪਤਾ ਨੇ ਵਿਧਾਇਕ ਰਹਿੰਦੇ ਹੋਏ ਸ਼ਹਿਰ 'ਚ ਕਾਫੀ ਵਿਕਾਸ ਦੇ ਕੰਮ ਕੀਤੇ ਸਨ। ਰਾਜਨੀਤੀ 'ਚ ਗੁਪਤਾ ਨੇ ਜਦੋਂ ਵੀ ਚੋਣ ਲੜੀ ਹਮੇਸ਼ਾ ਜਿੱਤ ਦਰਜ ਕੀਤੀ। ਪਿਛਲੇ ਮਹੀਨੇ ਹੀ ਉਨ੍ਹਾਂ ਦਾ ਜਨਮਦਿਨ ਸੀ ਅਤੇ ਉਸ ਸਮੇਂ ਬੇਟੇ ਪਵਨ ਕੁਮਾਰ ਗੁਪਤਾ ਨੇ ਪਿਤਾ ਦੇ ਨਾਲ ਫੇਸਬੁੱਕ 'ਤੇ ਤਸਵੀਰ ਸ਼ੇਅਰ ਕੀਤੀ ਸੀ। ਰਾਜ ਕੁਮਾਰ ਗੁਪਤਾ 2002 'ਚ ਸੈਂਟਰਲ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। 2007 'ਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ। ਉਸ ਤੋਂ ਬਾਅਦ 2012 'ਚ ਫਿਰ ਟਿਕਟ ਮੰਗੀ ਤਾਂ ਰਾਜਿੰਦਰ ਬੇਰੀ ਨੂੰ ਉਮੀਦਵਾਰ ਬਣਾ ਦਿੱਤਾ ਗਿਆ। ਬੇਰੀ ਉਦੋਂ ਹਾਰ ਗਏ ਸਨ ਅਤੇ 2017 'ਚ ਪਾਰਟੀ ਨੇ ਨਾਰਥ ਹਲਕੇ ਤੋਂ ਗੁਪਤਾ ਨੂੰ ਟਿਕਟ ਦਿੱਤੀ ਅਤੇ ਫਿਰ ਖੋਹ ਲਈ ਸੀ। ਉਥੋਂ ਬਾਵਾ ਹੈਨਰੀ ਜਿੱਤ ਗਏ ਸਨ।


shivani attri

Content Editor

Related News